sanbata, sanbatasara, sanbatiसंबत, संबतसर, संबति
ਸੰ. संवत ਅਤੇ संवत्सक ਸੰਵਤ ਅਤੇ ਸੰਵਤਸਰ. ਸੰਗ੍ਯਾ- ਸਾਲ. ਵਰ੍ਹਾ. "ਸੰਬਤਿ ਸਾਹਾ ਲਿਖਿਆ." (ਸੋਹਿਲਾ) ਦੇਖੋ, ਸੰਵਤ ਅਤੇ ਵਰਸ.
सं. संवत अते संवत्सक संवत अते संवतसर. संग्या- साल. वर्हा. "संबति साहा लिखिआ." (सोहिला) देखो, संवत अते वरस.
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. संवत- संवत्सर ਸਾਲ. ਵਰ੍ਹਾ. ਸਨ (ਸਿਨ). ਵਰ੍ਸ.#(ੳ) ਦੇਖੋ, ਈਸਵੀ ਸਨ.#(ਅ) ਦੇਖੋ, ਸ਼ਕ ਸੰਵਤ. ਦਖੋ, ਸਾਲਿਵਾਹਨ.#(ੲ) ਦੇਖੋ, ਹਿਜਰੀ ਸਨ. ਦੇਖੋ, ਮੁਹੰਮਦ.#(ਸ) ਦੇਖੋ, ਵਰਸ.#(ਹ) ਦੇਖੋ, ਵਿਕ੍ਰਮੀ ਸੰਵਤ. ਦੇਖੋ, ਵਿਕ੍ਰਮਾਦਿਤ੍ਯ....
ਸੰ. संवत- संवत्सर ਸਾਲ. ਵਰ੍ਹਾ. ਸਨ (ਸਿਨ). ਵਰ੍ਸ.#(ੳ) ਦੇਖੋ, ਈਸਵੀ ਸਨ.#(ਅ) ਦੇਖੋ, ਸ਼ਕ ਸੰਵਤ. ਦਖੋ, ਸਾਲਿਵਾਹਨ.#(ੲ) ਦੇਖੋ, ਹਿਜਰੀ ਸਨ. ਦੇਖੋ, ਮੁਹੰਮਦ.#(ਸ) ਦੇਖੋ, ਵਰਸ.#(ਹ) ਦੇਖੋ, ਵਿਕ੍ਰਮੀ ਸੰਵਤ. ਦੇਖੋ, ਵਿਕ੍ਰਮਾਦਿਤ੍ਯ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਵਰ੍ਸ. ਸਾਲ. ਦੇਖੋ, ਵਰਸ. "ਵਰ੍ਹੇ ਮਾਹ ਵਾਰ ਥਿਤੀ ਕਰਿ." (ਮਾਰੂ ਸੋਲਹੇ ਮਃ ੩)...
ਸੰ. संवत ਅਤੇ संवत्सक ਸੰਵਤ ਅਤੇ ਸੰਵਤਸਰ. ਸੰਗ੍ਯਾ- ਸਾਲ. ਵਰ੍ਹਾ. "ਸੰਬਤਿ ਸਾਹਾ ਲਿਖਿਆ." (ਸੋਹਿਲਾ) ਦੇਖੋ, ਸੰਵਤ ਅਤੇ ਵਰਸ....
ਸੰਗ੍ਯਾ- ਸੁ ਅਹ. ਸੁ (ਚੰਗਾ) ਅਹ (ਦਿਨ). ਹਿੰਦੂਮਤ ਅਨੁਸਾਰ ਗ੍ਰਹਿ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. "ਸਾਹੌ." "ਸੰਬਤਿ ਸਾਹਾ ਲਿਖਿਆ." (ਸੋਹਿਲਾ) "ਸਾਹਾ ਗਣਹਿ ਨ ਕਰਹਿ ਬੀਚਾਰ." (ਰਾਮ ਅਃ ਮਃ ੧) ੨. ਵ੍ਯ- ਸੰਬੋਧਨ. ਹੇ ਸ਼ਾਹ! "ਸਭਨਾ ਵਿਚਿ ਤੂੰ ਵਰਤਦਾ ਸਾਹਾ." (ਧਨਾ ਮਃ ੪) ੨. ਸਾਹ (ਸ੍ਵਾਸ ਦਾ ਬਹੁ ਵਚਨ. "ਜੇਤੇ ਜੀਅ ਜੀਵਹੀ ਲੈ ਸਾਹਾ." (ਮਃ ੧. ਵਾਰ ਮਾਝ) ੩. ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. "ਸਿਰਿ ਸਾਹਾ ਪਾਤਿਸਾਹੁ." (ਮਃ ੫. ਵਾਰ ਰਾਮ ੨)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰਗ੍ਯਾ- ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. "ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ." (ਸੂਹੀ ਛੰਤ ਮਃ ੧) "ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ." (ਅਨੰਦੁ) ੨. ਸੁ (ਉੱਤਮ) ਹੇਲਾ (ਖੇਲ) ਹੈ ਜਿਸ ਵਿੱਚ ਅਜੇਹਾ ਕਾਵ੍ਯ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸੋਹਿਲਾ" ਸਿਰਲੇਖ ਹੇਠ ਇੱਕ ਖਾਸ ਬਾਣੀ, ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. "ਤਿਤੁ ਘਰਿ ਗਾਵਹੁ ਸੋਹਿਲਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋਈ ਹੈ....
ਸੰ. ਵਰ੍ਸ. ਸੰਗ੍ਯਾ- ਸਾਲ ਵਰ੍ਹਾ. ਬਾਰਾਂ ਮਹੀਨੇ ਦਾ ਸਮਾਂ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਰਸ ਚਾਰ ਤਰਾਂ ਦਾ ਮੰਨਿਆ ਹੈ-#(ੳ) ਸੌਰ. ਇਹ ੩੬੫ ਦਿਨ, ੫. ਘੰਟੇ ੪੫ ਮਿਨਟ ਅਤੇ ੪੬ ਸੈਕਁਡ ਦਾ ਹੁੰਦਾ ਹੈ. ਇਤਨੇ ਸਮੇਂ ਵਿੱਚ ਪ੍ਰਿਥਿਵੀ ਸੂਰਜ ਦੀ ਇੱਕ ਪਰਿਕ੍ਰਮਾ ਕਰਦੀ ਹੈ.#(ਅ) ਚਾਂਦ੍ਰ. ਇਹ ੩੫੪ ਦਿਨ ੮. ਘੰਟੇ ੪੬ ਮਿਨਟ ਅਤੇ ੩੬ ਸੈਕਁਡ ਦਾ ਹੁੰਦਾ ਹੈ. ਇਸ ਸਮੇਂ ਵਿੱਚ ਚੰਦ੍ਰਮਾ ਪ੍ਰਿਥਿਵੀ ਦੀਆਂ ਬਾਰਾਂ ਪਰਿਕ੍ਰਮਾਂ ਕਰਦਾ ਹੈ. ਇਸ ਚਾਂਦ੍ਰ ਵਰਸ ਦਾ ਸੌਰ ਵਰਸ ਨਾਲ ਹਰ ਸਾਲ ੧੦. ਦਿਨ ੨੧. ਘੰਟੇ ਦਾ ਫਰਕ ਪੈ ਜਾਂਦਾ ਹੈ. ਇਸ ਅੰਤਰ ਨੂੰ ਠੀਕ ਕਰਨ ਲਈ ਹਰ ਤੀਜਾ ਵਰ੍ਹਾ ਤੇਰਾਂ ਮਹੀਨਿਆਂ ਦਾ ਕੀਤਾ ਜਾਂਦਾ ਹੈ. ਦੇਖੋ, ਮਲਮਾਸ.#(ੲ) ਸਾਵਨ. ਇਹ ਵਰਸ ਪੂਰੇ ੩੬੦ ਦਿਨ ਦਾ ਹੁੰਦਾ ਹੈ. ਇਸ ਦੇ ਮਹੀਨੇ ਪੂਰੇ ੩੦ ਤੀਹ ਤੀਹ ਦਿਨ ਦੇ ਹੁੰਦੇ ਹਨ. ਵੈਦਿਕ ਸਮੇਂ ਵਿੱਚ ਇਹ ਵਰਸ ਬਹੁਤ ਪ੍ਰਚਲਿਤ ਸੀ.#(ਸ) ਨਾਕ੍ਸ਼੍ਤ੍ਰ. ਇਹ ੩੨੪ ਦਿਨ ਦਾ ਹੁੰਦਾ ਹੈ. ਇਸ ਦਾ ਹਰੇਕ ਮਹੀਨਾ ਸਤਾਈ ਸਤਾਈ ਦਿਨ ਦਾ ਹੋਇਆ ਕਰਦਾ ਹੈ। ੨. ਵ੍ਰਿਸ੍ਟਿ. ਵਰਖਾ। ੩. ਪ੍ਰਿਥਿਵੀ ਦਾ ਇੱਕ ਭਾਗ. ਦੇਖੋ, ਨਵਖੰਡ ਅਤੇ ਵਰਾਹੁ। ੪. ਮੇਘ. ਬੱਦਲ। ੫. ਟੁਕੜਾ. ਹਿੱਸਾ. ਵਿਭਾਗ....