mānahuमानहु
ਜਨੁ. ਜਾਣਿਓ. ਗੋਯਾ. ਦੇਖੋ, ਮਾਨੋ ੪. "ਮਾਨਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ." (ਚੰਡੀ ੧) ਦੇਖੋ, ਉਤਪ੍ਰੇਕ੍ਸ਼ਾ.
जनु. जाणिओ. गोया. देखो, मानो ४. "मानहु भादव मास की रैन लसै पटबीजन की चमकारी." (चंडी १) देखो, उतप्रेक्शा.
ਸੰ. जन ਧਾ ਉਤਪੰਨ ਕਰਨਾ, ਜਣਨਾ, ਪੈਦਾ ਕਰਨਾ। ੨. ਵਿ- ਉਤਪੰਨ. ਪੈਦਾ ਹੋਇਆ। ੩. ਸੰਗ੍ਯਾ- ਲੋਕ. "ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ." (ਵਾਰ ਗਉ ੧. ਮਃ ੪) ੪. ਸਮੂਹ. ਸਮੁਦਾਯ. "ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ." (ਅਨੰਦੁ) ੫. ਭਗਤ. ਸਾਧੁ. "ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨਿ." (ਵਾਰ ਬਿਲਾ ਮਃ ੩) ੬. ਦਾਸ. ਸੇਵਕ."ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ." (ਸ੍ਰੀ ਰਵਿਦਾਸ) ੭. ਪੁਰਖ. ਪ੍ਰਾਣੀ. "ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ." (ਸੁਖਮਨੀ) ੮. ਪੁਰਾਣਾਂ ਅਨੁਸਾਰ ਉੱਪਰਲੇ ਸੱਤ ਲੋਕਾਂ ਵਿੱਚੋਂ ਪੰਜਵਾਂ ਲੋਕ, ਜਿਸ ਵਿੱਚ ਬ੍ਰਹਮਾ ਦੇ ਪੁਤ੍ਰ ਸਨਕਾਦਿ ਅਤੇ ਮਹਾਨ ਯੋਗੀ ਰਹਿੰਦੇ ਹਨ। ੯. ਫ਼ਾ. [زن] ਜ਼ਨ. ਭਾਰਯਾ. ਜੋਰੂ. ਵਹੁਟੀ. "ਜਨ ਪਿਸਰ ਪਦਰ ਬਿਰਾਦਰਾ." (ਤਿਲੰ ਮਃ ੧) ੧੦. ਇਸਤ੍ਰੀ. ਨਾਰੀ. "ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ." (ਵਾਰ ਰਾਮ ੩) ੧੧. ਮਾਰ. ਪ੍ਰਹਾਰ. ਇਹ ਅਮਰ ਹੈ ਜ਼ਦਨ ਦਾ. "ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼." (ਜਫਰ) ੧੨. ਪ੍ਰਤ੍ਯ- ਮਾਰਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਤੇਗ਼ਜ਼ਨ। ੧੩. ਜੌਨ (ਚਾਂਦਨੀ ਦੇ ਅਰਥ ਵਿੱਚ ਭੀ ਜਨ ਸ਼ਬਦ ਆਇਆ ਹੈ. ) "ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ ਜਨ ਕੀਅਉ ਪ੍ਰਗਾਸ." (ਸਵੈਯੇ ਮਃ ੪. ਕੇ) ਪਹਿਲੇ ਗੁਰੂ ਨਾਨਕ ਚੰਦ੍ਰਮਾਰੂਪ ਹੋਏ, ਤਾਰਾਰੂਪ ਮਨੁੱਖਾਂ ਵਿੱਚ ਆਪਣੀ ਜਨ (ਜੌਨ) ਦਾ ਪ੍ਰਕਾਸ਼ ਕੀਤਾ. ਇਸ ਥਾਂ ਤਾਰਨ ਸ਼ਬਦ ਸ਼ਲੇਸ ਹੈ. ਤਾਰਾਗਣ (ਨਕ੍ਸ਼੍ਤ੍ਰ) ਅਤੇ ਤਾਰਣ (ਉੱਧਾਰਣ). ੧੪. ਜਾਣਨ ਲਈ ਭੀ ਜਨ ਸ਼ਬਦ ਆਇਆ ਹੈ, ਯਥਾ- "ਆਦਿ ਅੰਤ ਜਿਨ ਜਨਲਯੋ." (ਗੁਰੁਸੋਭਾ) ਜਿਸ ਨੇ ਜਾਣ ਲੀਤਾ। ੧੫. ਦੇਖੋ, ਜੱਨ....
ਫ਼ਾ. [گویا] ਵਿ- ਕਥਨ ਕਰਤਾ। ੨. ਕ੍ਰਿ. ਵਿ- ਮਾਨੋ. ਜਾਣੀਓਂ. ਜਨੁ। ੩. ਸੰਗ੍ਯਾ- ਭਾਈ ਨੰਦ ਲਾਲ ਜੀ ਦੀ ਚਾਪ (ਤਖੱਲੁਸ). "ਹਰਫ਼ੇ ਗ਼ੈਰ ਅਜ਼ ਹਕ਼ ਨ ਯਾਇਦ ਹੇਚਗਾਹ, ਬਰ ਲਬੇ ਗੋਯਾ." (ਦੀਵਾਨ ਗੋਯਾ)...
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)...
ਜਨੁ. ਜਾਣਿਓ. ਗੋਯਾ. ਦੇਖੋ, ਮਾਨੋ ੪. "ਮਾਨਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ." (ਚੰਡੀ ੧) ਦੇਖੋ, ਉਤਪ੍ਰੇਕ੍ਸ਼ਾ....
ਭਾਦ੍ਰਪਦ. ਦੇਖੋ, ਭਾਦਉ. "ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ." (ਰਾਮ ਰੁਤੀ ਮਃ ੫)...
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਦੇਖੋ, ਰੈਣ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ. उत्प्रेक्षा. ਸੰਗ੍ਯਾ- ਓਹੋ ਜੇਹਾ ਦੇਖਣ ਦਾ ਭਾਵ। ੨. ਇੱਕ ਅਰਥਾਲੰਕਾਰ. ਭੇਦ ਗ੍ਯਾਨ ਸਹਿਤ ਉਪਮੇਯ ਵਿੱਚ ਉਪਮਾਨ ਦੀ ਅਟਕਲ ਕਰਨੀ "ਉਤਪ੍ਰੇਕ੍ਸ਼ਾ" ਅਲੰਕਾਰ ਹੈ. "ਆਨ ਬਾਤ ਕੋ ਆਨ ਮੇ ਜਹਿਂ ਸੰਭਾਵਨ ਹੋਇ." (ਸ਼ਿਵਰਾਜ ਭੂਸਣ)#ਉਦਾਹਰਣ-#ਕੋਪ ਭਈ ਬਰ ਚੰਡਿ ਮਹਾਂ ਬਹੁ#ਜੁੱਧ ਕਰ੍ਯੋ ਰਨ ਮੇ ਬਲ ਧਾਰੀ,#ਲੈ ਕੇ ਕ੍ਰਿਪਾਨ ਮਹਾਂ ਬਲਵਾਨ#ਪਚਾਰਕੈ ਸੁੰਭ ਕੇ ਊਪਰ ਝਾਰੀ,#ਸਾਰ ਸੋਂ ਸਾਰ ਕੀ ਧਾਰ ਬਜੀ#ਝਨਕਾਰ ਉਠੀ ਤਹਿ ਤੇ ਚਿਨਗਾਰੀ,#ਮਾਨਹੁ ਭਾਦਵ ਮਾਸ ਕੀ ਰੈਨ#ਲਸੈ ਪਟਬੀਜਨ ਕੀ ਚਮਕਾਰੀ. (ਚੰਡੀ ੧)#(ਅ) ਜੇ 'ਗੋਯਾ' 'ਮਾਨੋ' ਆਦਿਕ ਪਦ ਨਾ ਵਰਤੇ ਜਾਣ, ਤਦ "ਗਮ੍ਯੋਤਪ੍ਰੇਕ੍ਸ਼ਾ" ਅਥਵਾ "ਗੁਪਤੋਤਪ੍ਰੇਕਾ" ਸੰਗ੍ਯਾ ਹੁੰਦੀ ਹੈ.#ਉਦਾਹਰਣ-#ਇੱਕ ਵੱਢੇ ਤੇਗੀਂ ਤੜਫਨ#ਮਦ ਪੀਤੇ ਲੋਟਨ ਬਾਵਲੇ. (ਚੰਡੀ ੩)#ਮਾਨੋ ਮਦ ਪੀਤੇ ਬਾਵਲੇ ਲੋਟਨ....