ਅਫ਼ਾਰ, ਅਫਾਰਾ

afāra, aphārāअफ़ार, अफारा


ਵਿ- ਅਫਿਰ. ਅਮੋੜ. "ਚਲੈ ਹੁਕਮ ਅਫਾਰ." (ਸ੍ਰੀ ਅਃ ਮਃ ੫) ਅਜੇਹਾ ਹੁਕਮ ਜਿਸ ਨੂੰ ਕੋਈ ਰੋਕ ਨਹੀਂ ਸਕਦਾ. "ਬਿਨ ਗੁਰੁ ਕਾਲ ਅਫਾਰ." (ਸ੍ਰੀ ਅਃ ਮਃ ੧) ਅਫਿਰ (ਅਮੇਟ) ਹੈ. "ਕਰਿਆ ਹੁਕਮ ਅਫਾਰਾ." (ਸੋਰ ਅਃ ਮਃ ੫) ੨. ਸੰ. स्फार- ਸ੍‍ਫਾਰ. ਵਿ- ਵਿਸਤਾਰ ਸਹਿਤ. ਫੈਲਿਆ ਹੋਇਆ। ੩. ਚੌੜਾ। ੪. ਵੱਡਾ. "ਮੋਲ ਅਫਾਰਾ ਸਚ ਵਾਪਾਰਾ." (ਵਡ ਛੰਤ ਮਃ ੩) "ਤਾ ਕੋ ਭਾਰ ਅਫਾਰ." (ਬਾਵਨ) ੫. ਤੁੰਦ. ਤੇਜ਼. "ਬਰਤਹਿ ਹੋਇ ਅਫਾਰ." (ਸ੍ਰੀ ਮਃ ੫) ੬. ਆਧਮਾਨ ਰੋਗ. [نفخ شِکم] ਨਫ਼ਖ਼ ਸ਼ਿਕਮ Flatulence. ਨਾ ਪਚਣ ਵਾਲੀ ਚੀਜ਼ਾਂ ਦਾ ਖਾਣਾ, ਬਾਦੀ ਦਾ ਜਾਦਾ ਹੋਣਾ, ਖੁਲ੍ਹਕੇ ਮੈਲ ਨਾ ਝੜਨੀ, ਮੇਦੇ ਅਤੇ ਜਿਗਰ ਵਿੱਚ ਕੋਈ ਖਰਾਬੀ ਹੋਣੀ ਆਦਿਕ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਪੇਟ ਮਸ਼ਕ ਦੀ ਤਰ੍ਹਾਂ ਫੁਲ ਜਾਂਦਾ ਹੈ, ਸਾਹ ਔਖਾ ਆਉਂਦਾ ਹੈ, ਢਿੱਡ ਵਿੱਚ ਕਦੇ ਮੁਸਮੁਸੀ ਹੁੰਦੀ ਹੈ, ਜੀ ਮਤਲਾਉਂਦਾ ਹੈ. ਜੋ ਔਖਦੀਆਂ ਸੂਲ ਰੋਗ ਦੂਰ ਕਰਦੀਆਂ ਹਨ, ਉਹ ਅਫਾਰਾ ਭੀ ਹਟਾਉਂਦੀਆਂ ਹਨ. ਇਸ ਲਈ ਸੂਲ ਰੋਗ ਵਿੱਚ ਲਿਖੀ ਦਵਾਈਆਂ ਵਰਤਣੀਆਂ ਚਾਹੀਏ. ਜੇ ਅਫਾਰਾ ਵਾਰ ਵਾਰ ਹੋਵੇ ਅਤੇ ਕਈ ਕਈ ਦਿਨ ਰਹੇ, ਤਦ ਹੇਠ ਲਿਖੀ ਗੋਲੀਆਂ ਸੇਵਨ ਕਰਨੀਆਂ ਲੋੜੀਏ:-#ਨਿਸੋਤ ਦੋ ਹਿੱਸੇ, ਮਘਾਂ ਚਾਰ ਹਿੱਸੇ, ਹਰੜ ਪੰਜ ਹਿੱਸੇ, ਇਨ੍ਹਾਂ ਦਾ ਕੁੱਟ ਛਾਣਕੇ ਚੂਰਣ ਬਣਾਕੇ ਸਭ ਦੇ ਸਮਾਨ ਗੁੜ ਮਿਲਾਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਕਰ ਲੈਣੀਆਂ, ਸਵੇਰ ਵੇਲੇ ਜਲ ਨਾਲ ਇੱਕ ਜਾਂ ਦੋ ਗੋਲੀਆਂ ਲੈਣ ਤੋਂ ਅਫਾਰਾ ਜਾਂਦਾ ਰਹਿੰਦਾ ਹੈ.#ਮਸਤਗੀ ਰੂਮੀ ਤਿੰਨ ਮਾਸ਼ੇ ਪੀਸਕੇ ਇੱਕ ਤੋਲਾ ਗੁਲਕੰਦ ਵਿੱਚ ਮਿਲਾਕੇ ਖਾਣੀ ਅਤੇ ਸੌਂਫ ਪੋਦੀਨੇ ਦਾ ਅਰਕ ਪੀਣਾ ਲਾਭਦਾਇਕ ਹੈ। ੭. ਅਭਿਮਾਨ ਨਾਲ ਆਦਮੀ ਦਾ ਫੁੱਲਣਾ. ਖ਼ੁਦੀ ਨਾਲ ਆਫਰਨਾ. ਹੰਕਾਰ ਨਾਲ ਆਕੜਨਾ. "ਏਕ ਮਹਲਿ ਤੂੰ ਹੋਹਿ ਅਫਾਰੋ, ਏਕ ਮਹਲਿ ਨਿਮਾਨੋ." (ਗਉ ਮਃ ੫) "ਆਕੀ ਮਰਹਿ ਅਫਾਰੀ." (ਮਾਰੂ ਮਃ ੧)


वि- अफिर. अमोड़. "चलै हुकम अफार." (स्री अः मः ५) अजेहा हुकम जिस नूं कोई रोक नहीं सकदा. "बिन गुरु काल अफार." (स्री अः मः १) अफिर (अमेट) है. "करिआ हुकम अफारा." (सोर अः मः ५) २. सं. स्फार- स्‍फार. वि- विसतार सहित. फैलिआ होइआ। ३. चौड़ा। ४. वॱडा. "मोल अफारा सच वापारा." (वड छंत मः ३) "ता को भार अफार." (बावन) ५. तुंद. तेज़. "बरतहि होइ अफार." (स्री मः ५) ६. आधमान रोग. [نفخ شِکم] नफ़ख़ शिकम Flatulence. ना पचण वाली चीज़ां दा खाणा, बादी दा जादा होणा, खुल्हके मैल ना झड़नी, मेदे अते जिगर विॱच कोई खराबी होणी आदिक कारणां तों इह रोग हुंदा है. पेट मशक दी तर्हां फुल जांदा है,साह औखा आउंदा है, ढिॱड विॱच कदे मुसमुसी हुंदी है, जी मतलाउंदा है. जो औखदीआं सूल रोग दूर करदीआं हन, उह अफारा भी हटाउंदीआं हन. इस लई सूल रोग विॱच लिखी दवाईआं वरतणीआं चाहीए. जे अफारा वार वार होवे अते कई कई दिन रहे, तद हेठ लिखी गोलीआं सेवन करनीआं लोड़ीए:-#निसोत दो हिॱसे, मघां चार हिॱसे, हरड़ पंज हिॱसे, इन्हां दा कुॱट छाणके चूरण बणाके सभ दे समान गुड़ मिलाके दो दो माशे दीआं गोलीआं कर लैणीआं, सवेर वेले जल नाल इॱक जां दो गोलीआं लैण तों अफारा जांदा रहिंदा है.#मसतगी रूमी तिंन माशे पीसके इॱक तोला गुलकंद विॱच मिलाके खाणी अते सौंफ पोदीने दा अरक पीणा लाभदाइक है। ७. अभिमान नाल आदमी दा फुॱलणा. ख़ुदी नाल आफरना. हंकार नाल आकड़ना. "एक महलि तूं होहि अफारो, एक महलि निमानो." (गउ मः ५) "आकी मरहि अफारी." (मारू मः १)