rūmīरूमी
ਰੂਮਦੇਸ਼ ਦਾ ਵਸਨੀਕ, ਅਥਵਾ ਰੂਮ ਦੀ ਵਸਤੁ.#"ਰੂਮੀ ਤਲੇ ਡਾਰਕੈ ਲਾਲ ਅਤਲਸੈਂ." (ਕ੍ਰਿਸਨਾਵ)
रूमदेश दा वसनीक, अथवा रूम दी वसतु.#"रूमी तले डारकै लाल अतलसैं." (क्रिसनाव)
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਵ੍ਯ- ਯਾ. ਵਾ. ਕਿੰਵਾ. ਜਾਂ....
ਅ਼. [روُم] Rome ਕਿਸੇ ਵੇਲੇ ਰੂਮ ਦੀ ਸਲਤਨਤ ਮੈਡੀਟ੍ਰੇਨੀਅਨ ਸਾਗਰ ਦੇ ਆਲੇ ਦੁਆਲੇ ਦੂਰ ਦੂਰ ਤਕ ਫੈਲੀ ਹੋਈ ਸੀ. ਫੇਰ ਰਾਜਕਾਜ ਦਾ ਕੰਮ ਢਿੱਲਾ ਪੈਜਾਣ ਕਰਕੇ ਇਸ ਦੇ ਦੋ ਹਿੱਸੇ ਹੋਗਏ. ਇੱਕ ਪੂਰਬੀ ਸਲਤਨਤ ਰੂਮ, ਦੂਜਾ ਪੱਛਮੀ ਸਲਤਨਤ ਰੂਮ. ਪੂਰਬੀ ਨੂੰ ਮੁਸਲਮਾਨਾਂ ਨੇ ਸੰਭਾਲਕੇ ਰਾਜਧਾਨੀ ਕੁਸਤੁਨਤੁਨੀਆ (Constantinople) ਥਾਪੀ. ਇਹ ਰੋਮ ਦਾ ਹੀ ਇੱਕ ਅੰਗ ਸੀ ਇਸ ਲਈ ਇਸ ਸਲਤਨਤ ਦਾ ਨਾਮ ਭੀ "ਰੂਮ" ਪ੍ਰਸਿੱਧ ਹੋਇਆ. "ਕਰਕੈ ਪ੍ਰੇਮ ਰੂਮ ਲਗ ਗਯੋ." (ਨਾਪ੍ਰ) ੨. ਪੱਛਮੀ ਸਲਤਨਤ ਦੀ ਰਾਜਧਾਨੀ Rome ਹੈ, ਜੋ ਇਟਲੀ (Italy) ਦਾ ਪ੍ਰਧਾਨ ਨਗਰ ਹੈ. ਰੋਮ ਬਹੁਤ ਪੁਰਾਣਾ ਸ਼ਹਰ ਹੈ. ਇੱਥੇ ਰੋਮਨਕੈਥੋਲਿਕ ਚਰਚ ਦਾ ਮੁਖੀਆ ਪੋਪ (Pop) ਰਹਿਂਦਾ ਹੈ, ਜਿਸ ਦਾ ਹੁਣ ਭੀ ਵਡਾ ਮਾਨ ਹੈ. ਸਨ ੧੮੭੧ ਤੋਂ ਰੋਮ ਵਰਤਮਾਨ ਇਟਲੀ ਸਲਤਨਤ ਦੀ ਤਖ਼ਤਗਾਹ ਹੈ. ਇਸ ਦੀ ਆਬਾਦੀ ੫੯੦, ੫੬੦ ਹੈ। ੩. ਰੂੰ. ਰੂਈ. ਤੂਲ. "ਤਹਿ" ਇਕ ਰੂਮ ਧੁਨਖਤੇ ਲਹਾ." (ਦੱਤਾਵ)...
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਰੂਮਦੇਸ਼ ਦਾ ਵਸਨੀਕ, ਅਥਵਾ ਰੂਮ ਦੀ ਵਸਤੁ.#"ਰੂਮੀ ਤਲੇ ਡਾਰਕੈ ਲਾਲ ਅਤਲਸੈਂ." (ਕ੍ਰਿਸਨਾਵ)...
ਕ੍ਰਿ. ਵਿ- ਥੱਲੇ. ਨੀਚੇ. "ਪਾਵਕ ਤਲੈ ਜਰਾਵਤ ਹੇ." (ਬਿਲਾ ਮਃ ੫) ਸਭਹੂ ਤਲੈ, "ਤਲੈ ਸਭ ਊਪਰਿ." (ਬਿਲਾ ਮਃ ੫) ਅਸੀਂ ਸਭ ਤੋਂ ਨੀਵੇਂ ਅਤੇ ਨੀਚ ਲੋਕ ਸਾਥੋਂ ਉੱਪਰ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....