ਅਰਕ

arakaअरक


ਸੰ. अर्क्. ਧਾ- ਤਪਾਉਣਾ. ਪ੍ਰਸ਼ੰਸਾ ਕਰਨਾ. ਵਡਿਆਉਣਾ। ੨. ਸੰ. अर्क. ਅਰ੍‍ਕ. ਸੰਗ੍ਯਾ- ਸੂਰਜ। "ਕਮਲ ਬਦਨ ਪ੍ਰਾਚੀ ਦਿਸਿ ਜਿਹ ਕੋ ਵਾਕ ਅਰਕ ਪਰਮਾਨਾ." (ਨਾਪ੍ਰ) ੩. ਅੱਕ. "ਅਰਕ ਜਵਾਸ ਪਾਤ ਬਿਨ ਭਇਊ." (ਤੁਲਸੀ) ੪. ਇੰਦ੍ਰ। ੫. ਤਾਂਬਾ। ੬. ਅਗਨਿ। ੭. ਪੰਡਿਤ. ਵਿਦ੍ਵਾਨ। ੮. ਵਡਾ ਭਾਈ। ੯. ਬਾਰਾਂ ਦੀ ਗਿਣਤੀ, ਕਿਉਂਕਿ ਸੂਰਜ ਬਾਰਾਂ ਮੰਨੇ ਹਨ। ੧੦. ਅ਼. [عرق] ਅ਼ਰਕ਼. ਪਸੀਨਾ. ਮੁੜ੍ਹਕਾ। ੧੧. ਨਾਲ ਵਿੱਚਦੀਂ ਚੋਇਆ ਹੋਇਆ ਰਸ। ੧੨. ਕਿਸੇ ਵਸਤੁ ਦਾ ਸਾਰ. ਤਤ੍ਵ. ਨਿਚੋੜ.


सं. अर्क्. धा- तपाउणा. प्रशंसा करना. वडिआउणा। २. सं. अर्क. अर्‍क. संग्या- सूरज। "कमल बदन प्राची दिसि जिह को वाक अरक परमाना." (नाप्र) ३. अॱक. "अरक जवास पात बिन भइऊ." (तुलसी) ४. इंद्र। ५. तांबा। ६. अगनि। ७. पंडित. विद्वान। ८. वडा भाई। ९. बारां दी गिणती, किउंकि सूरज बारां मंने हन। १०. अ़. [عرق] अ़रक़. पसीना. मुड़्हका। ११. नाल विॱचदीं चोइआ होइआ रस। १२. किसे वसतु दा सार. तत्व. निचोड़.