amētaअमेट
ਵਿ- ਅਮਿਟ. ਅਟਲ। ੨. ਮੇਟਣ ਰਹਿਤ. ਅਵਿਨਾਸ਼ੀ.
वि- अमिट. अटल। २. मेटणरहित. अविनाशी.
ਵਿ- ਜੋ ਮਿਟੇ ਨਾ. ਅਟਲ....
ਵਿ- ਅਚਲ. ਇਸਥਿਤ. ਜੋ ਟਲੇ ਨਾ. "ਅਟਲ ਬਚਨ ਸਾਧੂਜਨਾ." (ਬਿਲਾ ਮਃ ੫) ੨. ਸੰ. अट्टाल- ਅੱਟਾਲ. ਬੁਰਜ. ਦੁਰਗ. "ਭੈ ਨਿਰਭਉ ਹਰਿ ਅਟਲ." (ਸਵੈਯੇ ਮਃ ੩. ਕੇ) ਭੈ ਤੋਂ ਨਿਰਭੈ ਹਰਿ ਦਾ ਕਿਲਾ ਹੈ। ੩. ਦੇਖੋ, ਅਟਲ ਰਾਇ ਜੀ....
ਕ੍ਰਿ- ਮਿਟਾਉਣਾ. ਮਸਲਣਾ। ੨. ਰੱਦ ਕਰਨਾ. "ਆਈ ਨ ਮੇਟਣ ਕੋ ਸਮਰਥੁ." (ਓਅੰਕਾਰ) ੩. ਡੋਲ੍ਹਣਾ. ਵੀਟਣਾ. "ਜਲੁ ਮੇਟਿਆ ਊਭਾ ਕਰਿਆ." (ਸੋਰ ਕਬੀਰ)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)...