hararhaहरड़
ਦੇਖੋ, ਹਰੀਤਕੀ। ੨. ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ, ਸੇਜਬੰਦ ਨਾਲੇ ਆਦਿਕ ਦੀ ਡੋਡੀ। ੩. ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ.
देखो, हरीतकी। २. हरड़ दे आकार दी रेशम अते ज़री दी बणाई डोडी, सेजबंद नाले आदिक दी डोडी। ३. हाथी दे चिंघारण दी धुनि. देखो, हरड़ंत.
ਸੰ. ਸੰਗ੍ਯਾ- ਹਰੜ. L. Terminalia Chebula. "ਗਨ ਜੋਕ ਹਰੀਤਕੀ ਔਰ ਮਦੰ." (ਸਮੁਦ੍ਰ ਮਥਨ) ਹਰੜ ਦੀ ਤਾਸੀਰ ਗਰਮ ਖੁਸ਼ਕ ਹੈ. ਵੈਦ੍ਯਕ ਗ੍ਰੰਥਾਂ ਵਿੱਚ ਇਸ ਨੂੰ ਕਬਜੀ, ਖਾਂਸੀ, ਸੰਗ੍ਰਹਣੀ, ਬਵਾਸੀਰ, ਵਿਖਮਜ੍ਵਰ, ਅਫਾਰਾ ਆਦਿਕ ਰੋਗ ਨਾਸ਼ ਕਰਨ ਵਾਲੀ ਲਿਖਿਆ ਹੈ....
ਦੇਖੋ, ਹਰੀਤਕੀ। ੨. ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ, ਸੇਜਬੰਦ ਨਾਲੇ ਆਦਿਕ ਦੀ ਡੋਡੀ। ੩. ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਫ਼ਾ. [ریشم] ਸੰਗ੍ਯਾ- ਪੱਟ. ਚਿਨਾਂਸ਼ੁਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਜਰਾ. (ਵ੍ਰਿੱਧ) ਅਵਸਥਾ. "ਆਵਤ ਨਿਕਟਿ ਬਿਖੰਮ ਜਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਮ੍ਰਿਤ੍ਯੁ. ਮੌਤ. "ਸੁਨ ਹੰਤ ਜਰੀ." (ਗੁਪ੍ਰਸੂ) ਗੁਰਕਥਾ ਸੁਣਕੇ ਕਾਲ ਦਾ ਭੈ ਨਾਸ਼ ਹੁੰਦਾ ਹੈ। ਜੜੀ. ਬੂਟੀ. "ਹਰਤਾ ਜੁਰ ਕੀ ਸੁਖਪੁੰਜ ਜਰੀ." (ਗੁਪ੍ਰਸੂ) "ਕਾਮ ਜਰੀ ਇਹ ਕੀਨ ਜਰੀ." (ਕ੍ਰਿਸਨਾਵ) ਕਾਮ ਨਾਲ ਜਲੀ ਦੀ ਇਹ ਦਵਾਈ ਕੀਤੀ। ੪. ਵਿ- ਜਲੀ ਹੋਈ. ਦਗਧ ਹੋਈ। ੫. ਸਹਾਰੀ. ਬਰਦਾਸ਼ਤ ਕੀਤੀ. "ਜਰੀ ਨ ਗੁਰਕੀਰਤਿ ਮਤਿ ਜਰੀ." (ਗੁਪ੍ਰਸੂ) ੬. ਜਟਿਤ. ਜੜੀ ਹੋਈ. ਜੜਾਊ. "ਚਾਰ ਜਰਾਉ ਜਰੀ." (ਗੁਪ੍ਰਸੂ) ੭. ਜ਼ਰ (ਸੁਵਰਣ) ਦੀ ਤਾਰ. ਜ਼ਰੀਂ. "ਜਰੀਦਾਰ ਅੰਬਰ ਪਟੰਬਰ ਸੁਹਾਇ ਬਡੋ." (ਗੁਪ੍ਰਸੂ)...
ਸੰਗ੍ਯਾ- ਬਿਨਾ ਖਿੜੇ ਫੁੱਲ ਦੀ ਕਲੀ। ੨. ਡੋਡੀ ਦੀ ਸ਼ਕਲ ਦਾ ਬਟਨ....
ਸੰਗ੍ਯਾ- ਸ਼ੱਯਾ ਦੇ ਵਸਤ੍ਰ ਬੰਨ੍ਹਣ ਦਾ ਡੋਰਾ. ਪਲੰਘ ਦੇ ਵਿਛਾਉਣੇ ਨੂੰ ਪਾਵਿਆਂ ਦੇ ਸਿਰੇ ਨਾਲ ਕਸਕੇ ਬੰਨ੍ਹਣ ਦੀ ਸੂਤ ਰੇਸ਼ਮ ਆਦਿ ਦੀ ਰੱਸੀ. "ਸੇਜ ਬੰਦ ਗੁੰਫੇ ਬਡ ਜਰੀ." (ਗੁਪ੍ਰਸੂ)...
ਕ੍ਰਿ ਵਿ- ਸਾਥ. ਸੰਗ. "ਗਾਵਹਿ ਇੰਦ ਇੰਦਾ- ਸਣਿ ਬੈਠੇ ਦੇਵਤਿਆ ਦਰਿ ਨਾਲੇ." (ਜਪੁ)#੨. ਨਾਲ ਹੀ. ਸਾਥ ਹੀ. "ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ." (ਆਸਾ ਮਃ ੫)#੩. ਨਾਲਾ ਦਾ ਬਹੁ ਵਚਨ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਅਨੁ. "ਹਰੜੰਤ ਹੱਥ." (ਕਲਕੀ) ਹਾਥੀ ਚਿੰਘਾਰਦੇ ਹਨ....