ਚਉਬੋਲਾ

chaubolāचउबोला


ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੧੫. ਮਾਤ੍ਰਾ, ਅੰਤ ਲਘੁ ਗੁਰੁ. ਇਹ ਚੌਪਈ ਦਾ ਹੀ ਇੱਕ ਰੂਪ ਹੈ. ਦੇਖੋ, ਚੌਪਈ ਦਾ ਰੂਪ ੩। ੨. ਕਿਸੇ ਜਾਤਿ ਦਾ ਛੰਦ, ਜਿਸ ਦੇ ਤੁਕਾਂਤ ਭਿੰਨ ਭਿੰਨ ਹੋਣ. ਚਾਰ ਅਨੁਪ੍ਰਾਸ ਵੱਖਰੇ ਹੋਣ ਕਾਰਣ ਇਹ ਸੰਗ੍ਯਾ ਹੈ. ਦੇਖੋ, ਰਾਮਾਵਤਾਰ ਵਿੱਚ ਸਵੈਯੇ ਦੀ ਇਸੇ ਕਾਰਣ ਚਉਬੋਲਾ ਸੰਗ੍ਯਾ ਹੋ ਗਈ ਹੈ, ਯਥਾ-#ਸ੍ਰੀ ਰਘੁਰਾਜ ਸਰਾਸਨ ਲੈ#ਰਿਸ ਠਾਨ ਘਨੀ ਰਨ ਬਾਨ ਪ੍ਰਹਾਰੇ,#ਬੀਰਨ ਮਾਰ ਦੁਸਾਰ ਗਏ ਸਰ#ਅੰਬਰ ਤੇ ਬਰਸੇ ਜਨੁ ਓਰੇ,#ਬਾਜਿ ਗਜੀ ਰਥ ਸਾਜ ਗਿਰੇ ਧਰ#ਪੱਤਿ ਅਨੇਕ ਸੁ ਕੌਨ ਗਨਾਵੈ,#ਫਾਗੁਨ ਪੌਨ ਪ੍ਰਚੰਡ ਬਹੇ#ਬਨਪਤ੍ਰਿਨ ਕੇ ਮਨੁ ਪਤ੍ਰ ਉਡਾਨੇ.#੩. ਸੰਗੀਤ ਅਨੁਸਾਰ "ਚਤੁਰੰਗ" ਦਾ ਨਾਮ ਭੀ ਚਉਬੋਲਾ ਹੈ. ਜਿਸ ਪ੍ਰਬੰਧ ਵਿੱਚ ਸਾਧਾਰਣ ਗੀਤ, ਸਰਗਮ, ਤਰਾਨਾ ਅਤੇ ਮ੍ਰਿਦੰਗ ਦੇ ਬੋਲ ਹੋਣ, ਉਹ ਚਤੁਰੰਗ ਹੈ. ਦੇਖੋ, ਹੇਠ ਲਿਖਿਆ ਵ੍ਰਿੰਦਾਬਨੀ ਸਾਰੰਗ ਦਾ ਚਤੁਰੰਗ#"ਚਤੁਰੰਗ ਗੁਨੀਅਨ ਮਿਲਿ ਗਾਈਏ ਬਜਾਈਏ ਰਿਝਾਈਏ। ਗੁਨੀਅਨ ਕੇ ਆਗੇ ਲੈ ਕੋ ਸੰਪੂਰਨ ਕਰ ਦਿਖਾਈਏ.#ਨ ਸ ਰ ਮ ਰ ਮ ਪ ਧ, ਪ ਮ ਰ ਮ ਰ ਸ ਨ ਸ#ਦਿਰ ਦਿਰ ਤਾ ਨਾ ਨਾ ਦਿਰ ਤਾ ਨਾ, ਨਾ ਤਾ ਰੇ ਨਾ ਤੋਮ ਤਾਨਾ.#ਧਿਰ ਧਿਰ ਧੁਮ ਕਿਟ ਤਕ੍ਰਾਨ ਧਾ, ਤਕ੍ਰਾਨ ਧਾ ਧੁਮ ਕਿਟ ਤਕ੍ਰਾਨ ਧਾ ਧਾ."#੪. ਜਿਸ ਛੰਦ ਵਿੱਚ ਚਾਰ ਭਾਸਾ (ਬੋਲੀਆਂ) ਹੋਣ ਉਹ ਭੀ "ਚਉਬੋਲਾ" ਹੈ. ਹੇਠ ਲਿਖੇ ਉਦਾਹਰਣ ਵਿੱਚ ਵ੍ਰਿਜਭਾਸਾ, ਮੁਲਤਾਨੀ, ਡਿੰਗਲ ਅਤੇ ਹਿੰਦੀ ਪਾਈ ਜਾਂਦੀ ਹੈ-#ਗਾਜੇ ਮਹਾਂ ਸੂਰ ਘੂੰਮੀ ਰਣੰ ਹੂਰ#ਭ੍ਰਮੀ ਨਭੰ ਪੂਰ ਬੇਖੰ ਅਨੂਪੰ,#ਵਲੇ ਵਲੀ ਸਾਂਈਂ ਜੀਵੀਂ ਜੁਗਾਂ ਤਾਈਂ#ਤੈਂਡੇ ਘੋਲੀ ਜਾਈਂ ਅਲਾਵੀ ਤ ਐਸੇ,#ਲਗੋਂ ਲਾਰ ਥਾਨੇ ਬਰੋ ਰਾਜ ਮ੍ਹਾਨੇ#ਕਹੋਂ ਔਰ ਕਾਂਨੇ ਹਠੀ ਛਾਡ ਥੇਸੌ,#ਬਰੋ ਆਨ ਮੋਕੋ ਭਜੋਂ ਆਜ ਤੋਕੋ#ਚਲੋ ਦੇਵਲੋਕੋ ਤਜੋ ਬੇਗ ਲੰਕਾ.#(ਰਾਮਾਵ)#੫. ਉਹ ਛੰਦ ਭੀ ਚਉਬੋਲਾ ਹੈ ਜਿਸ ਦੇ ਚੌਥੇ ਪਦ ਦੇ ਆਦਿ ਸੰਬੋਧਕ ਪਦ ਹੋਵੇ, ਦੇਖੋ, ਅੜਿੱਲ ਦਾ ਭੇਦ ੫। ੬. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਪ੍ਰੇਮੀਆਂ ਦੇ ਪਰ ਥਾਇ ਬੋਲ (ਵਚਨ) ਜਿਸ ਬਾਣੀ ਵਿੱਚ ਕਥਨ ਕੀਤੇ ਹਨ, ਉਸ ਦੀ "ਚਉਬੋਲਾ" ਸੰਗ੍ਯਾ ਹੈ, ਚਾਹੋ ਛੰਦ ਇਸ ਦਾ ਦੋਹਾ ਹੈ, ਯਥਾ:-#ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰਿ ਛਾਇ,#ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ.#(ਚਉਬੋਲੇ ਮਃ ੫)#੭. ਕਿਸੇ ਕਿਸੇ ਦੇ ਮਤ ਵਿੱਚ "ਤਾਟੰਕ" ਛੰਦ ਦਾ ਨਾਮ ਹੀ ਚਉਬੋਲਾ ਹੈ. ਦੇਖੋ, ਤਾਟੰਕ। ੮. ਅਨੇਕ ਕਵੀਆਂ ਨੇ ਦੋ ਚਰਣ ਦਾ ਚਉਬੋਲਾ ਛੰਦ ਮੰਨਿਆ ਹੈ. ਪ੍ਰਤਿ ਚਰਣ ੩੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੪. ਪੁਰ, ਅੰਤ ਲਘੁ ਗੁਰੁ.#ਉਦਾਹਰਣ-#ਸ਼ਸਤ੍ਰ ਸਜਾਇ ਧ੍ਯਾਯ ਜਗਦੀਸ਼੍ਵਰ,#ਸੂਰਵੀਰਤਾ ਚਿੱਤ ਧਰੋ,#ਆਲਸ ਕਾਇਰਤਾ ਕੰਜੂਸੀ,#ਕਦੀ ਨ ਇਨ ਕਾ ਸੰਗ ਕਰੋ.


इॱक छंद, जिस दा लॱछण है- चार चरण, प्रति चरण १५. मात्रा, अंत लघु गुरु. इह चौपई दा ही इॱक रूप है. देखो, चौपई दा रूप ३। २. किसे जाति दा छंद, जिस दे तुकांत भिंन भिंन होण. चार अनुप्रास वॱखरे होण कारण इह संग्या है. देखो, रामावतार विॱच सवैये दी इसे कारण चउबोला संग्या हो गई है, यथा-#स्री रघुराज सरासन लै#रिस ठान घनी रन बान प्रहारे,#बीरन मार दुसार गए सर#अंबर ते बरसे जनु ओरे,#बाजि गजी रथ साज गिरे धर#पॱति अनेक सु कौन गनावै,#फागुन पौन प्रचंड बहे#बनपत्रिन के मनु पत्र उडाने.#३. संगीत अनुसार "चतुरंग" दा नाम भी चउबोला है. जिस प्रबंध विॱच साधारण गीत, सरगम, तराना अते म्रिदंग दे बोल होण, उह चतुरंग है. देखो, हेठ लिखिआ व्रिंदाबनी सारंग दा चतुरंग#"चतुरंग गुनीअन मिलि गाईए बजाईए रिझाईए। गुनीअन के आगे लै को संपूरन कर दिखाईए.#न स र म र म प ध, प म र म र स न स#दिर दिर ता ना ना दिर ता ना, ना ता रे ना तोम ताना.#धिर धिर धुम किट तक्रान धा, तक्रान धा धुम किट तक्रान धा धा."#४. जिस छंद विॱच चार भासा (बोलीआं) होण उह भी"चउबोला" है. हेठ लिखे उदाहरण विॱच व्रिजभासा, मुलतानी, डिंगल अते हिंदी पाई जांदी है-#गाजे महां सूर घूंमी रणं हूर#भ्रमी नभं पूर बेखं अनूपं,#वले वली सांईं जीवीं जुगां ताईं#तैंडे घोली जाईं अलावी त ऐसे,#लगों लार थाने बरो राज म्हाने#कहों और कांने हठी छाड थेसौ,#बरो आन मोको भजों आज तोको#चलो देवलोको तजो बेग लंका.#(रामाव)#५. उह छंद भी चउबोला है जिस दे चौथे पद दे आदि संबोधक पद होवे, देखो, अड़िॱल दा भेद ५। ६. श्री गुरू ग्रंथ साहिब विॱच चार प्रेमीआं दे पर थाइ बोल (वचन) जिस बाणी विॱच कथन कीते हन, उस दी "चउबोला" संग्या है, चाहो छंद इस दा दोहा है, यथा:-#मूसन मसकर प्रेम की रही जु अंबरि छाइ,#बीधे बांधे कमल महि भवर रहे लपटाइ.#(चउबोले मः ५)#७. किसे किसे दे मत विॱच "ताटंक" छंद दा नाम ही चउबोला है. देखो, ताटंक। ८. अनेक कवीआं ने दो चरण दा चउबोला छंद मंनिआ है. प्रति चरण ३० मात्रा. पहिला विश्राम १६. पुर, दूजा १४. पुर, अंत लघु गुरु.#उदाहरण-#शसत्र सजाइ ध्याय जगदीश्वर,#सूरवीरता चिॱत धरो,#आलस काइरता कंजूसी,#कदी न इन का संग करो.