dhusāraदुसार
ਦੂਸਰੇ ਪਾਰ. ਦੇਖੋ, ਦੁਸਰ. "ਬਾਨ ਸਨਾਹ ਦੁਸਾਰ ਕਢੇ." (ਰਾਮਾਵ)
दूसरे पार. देखो, दुसर. "बान सनाह दुसार कढे." (रामाव)
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਕ੍ਰਿ. ਵਿ- ਦੂਜੇ ਪਾਸੇ. ਦੂਜੀ ਵੱਲ. "ਰੰਗ ਸ੍ਰੌਣਤ ਰੱਤ ਕੱਢੇ ਦੁਸਰੰ." (ਸੂਰਜਾਵ) ਤੀਰ ਦੂਜੇ ਪਾਸੇ ਕੱਢ- ਦਿੱਤੇ. ਦੇਖੋ, ਦੁਸਲ....
ਦੇਖੋ, ਬਾਣ। ੨. ਬੰਧਨ. ਬਾਨ੍ਹ. "ਜਾਕੇ ਚਾਕਰ ਕਉ ਨਾਹੀ ਬਾਨ." (ਗਉ ਅਃ ਮਃ ੫) ੨. ਬਨਾਵਟ. ਰਚਨਾ. "ਏਕੈ ਦੇਹ ਏਕੈ ਬਾਨ." (ਅਕਾਲ) "ਨ ਹਾਨਿ ਹੈ ਨ ਬਾਨ ਹੈ ਸਮਾਨਰੂਪ ਜਾਨਿਯੈ." (ਅਕਾਲ) ਨਾ ਵਿਨਾਸ਼ ਹੈ ਨਾ ਉਤਪੱਤਿ ਹੈ। ੪. ਟੇਵ. ਆਦਤ. ਸੁਭਾਉ। ੫. ਤੀਰ. ਬਾਣ। ੬. ਗੋਲੀ. ਗੋਲਾ. "ਆਯਸ ਦੀਨ ਤੇਹਖਾਨਾ ਕੋ। ਇਹ ਘਰ ਪਰ ਛਾਡੋ ਬਾਨਾ ਕੋ." (ਚਰਿਤ੍ਰ ੨੬੩) ੭. ਸੰ. ਵਾਨ. ਬੁਨਣਾ. ਬੁਣਨ ਦੀ ਕ੍ਰਿਯਾ। ੮. ਤੁਖਮਰੇਜ਼ੀ. ਬੀਜਣ ਦੀ ਕ੍ਰਿਯਾ। ੯. ਫ਼ਾ. [بان] ਪ੍ਰਤ੍ਯ- ਜੋ ਸ਼ਬਦ ਦੇ ਅੰਤ ਲਗਕੇ ਵਾਨ (ਵਾਲਾ) ਅਰਥ ਬੋਧ ਕਰਦਾ ਹੈ, ਜਿਵੇਂ- ਦਰਬਾਨ. ਫੀਲਬਾਨ....
ਸੰ. ਸੰਨਾਹ. ਚੰਗੀ ਤਰਾਂ ਬੰਨ੍ਹਿਆ ਹੋਇਆ ਕਵਚ. ਜਿਰਹ. ਸੰਜੋਆ. "ਪਾਰਬ੍ਰਹਮੁ ਜਪਿ ਪਹਿਰਿ ਸਨਾਹ." (ਸੂਹੀ ਮਃ ੫)...
ਦੂਸਰੇ ਪਾਰ. ਦੇਖੋ, ਦੁਸਰ. "ਬਾਨ ਸਨਾਹ ਦੁਸਾਰ ਕਢੇ." (ਰਾਮਾਵ)...