dingalaडिंगल
ਸੰਗ੍ਯਾ- ਰਾਜਪੂਤਾਨੇ ਦੀ ਉਹ ਭਾਸਾ, ਜਿਸ ਵਿੱਚ ਭੱਟ ਚਾਰਣ ਆਦਿ ਕਵਿਤਾ ਲਿਖਦੇ ਹਨ. ਇਹ ਹੁਣ ਪ੍ਰਚਲਿਤ ਬੋਲੀ ਤੋਂ ਬਹੁਤ ਭਿੰਨ ਜਾਪਦੀ ਹੈ। ੨. ਵਿ- ਨੀਚ। ੩. ਨਿੰਦਿਤ.
संग्या- राजपूताने दी उह भासा, जिस विॱच भॱट चारण आदि कविता लिखदे हन. इह हुण प्रचलित बोली तों बहुत भिंन जापदी है। २. वि- नीच। ३. निंदित.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. भट्. ਧਾ- ਬੋਲਣਾ, ਵਿਵਾਦ ਕਰਨਾ, ਭਾੜੇ ਪੁਰ ਲੈਣਾ। ੨. ਸੰਗ੍ਯਾ- ਭਾੜੇ ਲਿਆ ਹੋਇਆ ਸਿਪਾਹੀ. ਭਾਵ- ਯੋਧਾ। ੩. ਨੌਕਰ। ੪. ਭਾੜਾ। ੫. ਦੇਖੋ, ਭੱਟ....
ਸੰ. ਸੰਗ੍ਯਾ- ਵੰਸ਼ ਦੀ ਕੀਰਤਿ ਗਾਉਣ ਵਾਲਾ ਭੱਟ. ਬੰਦੀਜਨ. "ਜਿਸ ਕੋ ਜਸ ਬੇਦ ਪਢੈਂ ਸਮ ਚਾਰਣ." (ਗੁਪ੍ਰਸੂ) ੨. ਰਾਜਪੂਤਾਂ ਦੀ ਇੱਕ ਜਾਤਿ। ੩. ਚਰਣ (ਵਿਚਰਣ) ਦਾ ਭਾਵ. "ਚੰਚਲ ਚਖ ਚਾਰਣ ਮੱਛ ਬਿਡਾਰਣ." (ਗ੍ਯਾਨ) ਚੰਚਲਤਾ ਨਾਲ ਨੇਤ੍ਰਾਂ ਦਾ ਫਿਰਣਾ, ਮੱਛੀ ਦੀ ਚਪਲਤਾ ਨੂੰ ਦੂਰ ਕਰਦਾ ਹੈ। ੪. ਸੰਗੀਤ ਅਨੁਸਾਰ ਨ੍ਰਿਤ੍ਯ ਵੇਲੇ ਘੁੰਘਰੂ ਵਜਾਉਣ ਵਾਲਾ ਅਤੇ ਹਾਸੀ ਦੇ ਵਚਨ ਕਹਿਣ ਵਾਲਾ 'ਚਾਰਣ' ਹੈ। ੫. ਵਿ- ਫਿਰਣ ਵਾਲਾ। ੬. ਦੇਖੋ, ਚਾਰਣੋ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਵਿ- ਜਿਸ ਦੀ ਨਿੰਦਾ ਕੀਤੀਗਈ ਹੈ. ਬਦਨਾਮ. ਨਿੰਦਿਆ ਹੋਇਆ....