masakaraमसकर
ਮਾਸ (ਚੰਦ੍ਰਮਾ) ਕਰ (ਕਿਰਣ). ਚਾਂਦਨੀ. ਚੰਦ੍ਰਿਕਾ. "ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ." (ਚਉਬੋਲੇ ਮਃ ੫) ੨. ਸੰ. ਮਸ੍ਕਰ. ਬਾਂਸ. ਵੇਣੁ। ੩. ਗ੍ਯਾਨ। ੪. ਸੰ. ਮਯਸ੍ਕਰ. ਵਿ- ਆਨੰਦ (ਖ਼ੁਸ਼) ਕਰਨ ਵਾਲਾ.
मास (चंद्रमा) कर (किरण). चांदनी. चंद्रिका. "मूसन मसकर प्रेम की रही जु अंबरु छाइ." (चउबोले मः ५) २. सं. मस्कर. बांस. वेणु। ३. ग्यान। ४. सं. मयस्कर. वि- आनंद (ख़ुश) करन वाला.
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. ਸੰਗ੍ਯਾ- ਰੌਸ਼ਨੀ ਦੀ ਬਹੁਤ ਸੂਖਮ ਰੇਖਾ. ਅੰਸ਼ੁ. ਰਸ਼ਮਿ। ੨. ਸੂਰਜ....
ਸੰਗ੍ਯਾ- ਚੰਦ੍ਰਿਕਾ ਚੰਦ੍ਰਮਾ ਦੀ ਰੌਸ਼ਨੀ। ੨. ਚਿੱਟੀ ਚਾਦਰੈ, ਜੋ ਫ਼ਰਸ਼ ਪੁਰ ਵਿਛਾਈ ਜਾਂਦੀ ਹੈ। ੩. ਇੱਕ ਫੁੱਲਦਾਰ ਬੂਟਾ, ਜੋ ਬਹੁਤ ਚਿੱਟੇ ਫੁੱਲਾਂ ਵਾਲਾ ਹੁੰਦਾ ਹੈ. ਗੁਲਚਾਂਦਨੀ. L. Tabernaemontana Coronaria. ਇਸ ਦੇ ਫੁੱਲਾਂ ਦਾ ਰਸ ਤੇਲ ਵਿੱਚ ਮਿਲਾਕੇ ਸ਼ਰੀਰ ਤੇ ਮਲਨ ਤੋਂ ਖਾਜ ਦੂਰ ਹੁੰਦੀ ਹੈ. ਚਾਂਦਨੀ ਦੇ ਪੱਤਿਆਂ ਦਾ ਦੁੱਧ ਜੇਹਾ ਰਸ ਅਤੇ ਜੜਾਂ, ਅਨੇਕ ਦਵਾਈਆਂ ਵਿੱਚ ਵਰਤੀਦੀਆਂ ਹਨ। ੪. ਸਾਯਵਾਨ (ਚੰਦੋਏ) ਨੂੰ ਭੀ ਚਾਂਦਨੀ ਆਖਦੇ ਹਨ....
ਸੰ. ਸੰਗ੍ਯਾ- ਚੰਦ ਦੀ ਚਾਂਦਨੀ. "ਸ਼੍ਰੀ ਗੁਰੁ ਪਗਨਖ ਕਾਂਤਿ ਜੋ ਰੁਚਿਰ ਚੰਦ੍ਰਿਕਾ ਮਾਨ." (ਨਾਪ੍ਰ) ੨. ਮੋਰ ਦੀ ਪੂਛ ਦੇ ਖੰਭਾਂ ਪੁਰ ਚੰਦ ਦੇ ਆਕਾਰ ਦੀ ਟਿੱਕੀ। ੩. ਵਡੀ ਇਲਾਇਚੀ। ੪. ਚੰਦ੍ਰਭਾਗਾ ਨਦੀ. ਚਨਾਬ। ੫. ਚਮੇਲੀ। ੬. ਚੰਦ ਜੇਹੇ ਆਕਾਰ ਦਾ ਇੱਕ ਇਸਤ੍ਰੀਆਂ ਦਾ ਗਹਿਣਾ, ਜੋ ਸਿਰ ਪੁਰ ਪਹਿਰੀਦਾ ਹੈ। ੭. ਵ੍ਯਾਕਰਣ ਦਾ ਇੱਕ ਗ੍ਰੰਥ, ਜੋ ਰਾਮਾਸ਼੍ਰਮਾਚਾਰਯ ਨੇ ਰਚਿਆ ਹੈ....
ਇੱਕ ਪ੍ਰੇਮੀ ਭਗਤ ਸ਼੍ਰੀ ਗੁਰੂ ਅਰਜਨ ਦੇਵ ਦਾ ਅਨੰਨ ਸੇਵਕ. "ਮੂਸਨ ਤਬਹੀ ਮੂਸੀਐ ਬਿਸਰਤ ਪੁਰਖ ਦਇਆਲ." (ਚਉਬੋਲੇ ਮਃ ੫) ੨. ਸੰ. ਮੂਸਣ ਅਤੇ ਮੋਸਣ. ਚੁਰਾਉਣਾ. ਦੇਖੋ, ਮੁਸ ਅਤੇ ਮੂਸ ਧਾ. "ਮੂਸਨਹਾਰ ਪੰਚ ਬਟਵਾਰੇ." (ਗਉ ਮਃ ੫)...
ਮਾਸ (ਚੰਦ੍ਰਮਾ) ਕਰ (ਕਿਰਣ). ਚਾਂਦਨੀ. ਚੰਦ੍ਰਿਕਾ. "ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ." (ਚਉਬੋਲੇ ਮਃ ੫) ੨. ਸੰ. ਮਸ੍ਕਰ. ਬਾਂਸ. ਵੇਣੁ। ੩. ਗ੍ਯਾਨ। ੪. ਸੰ. ਮਯਸ੍ਕਰ. ਵਿ- ਆਨੰਦ (ਖ਼ੁਸ਼) ਕਰਨ ਵਾਲਾ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਦੇਖੋ, ਛਾਂਉਂ ਅਤੇ ਛਾਇਆ। ੨. ਕ੍ਰਿ. ਵਿ- ਛਾਕਰ. ਢਕਕੇ। ੩. ਫੈਲਕੇ....
ਸੰ. ਵੰਸ਼. ਵੇਣੁ. ਸੰਗ੍ਯਾ- ਤ੍ਰਿਣ ਜਾਤਿ ਦਾ ਇੱਕ ਪੌਧਾ, ਜਿਸ ਦੀ ਲੰਮੀ ਛਟੀ ਗੱਠਦਾਰ ਹੁੰਦੀ ਹੈ. Bambusa. (Bamboo)...
ਸੰ. ਸੰਗ੍ਯਾ- ਬਾਂਸ. ਵੰਸ਼। ੨. ਬਾਂਸ ਦੀ ਪੌਰੀ ਦੀ ਬਣੀ ਹੋਈ ਵੰਸਰੀ. ਮੁਰਲੀ....
ਦੇਖੋ, ਗਿਆਨ....
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਸੰਗ੍ਯਾ- ਖੋਹਣ (ਖਸੋਟਨ) ਦੀ ਕ੍ਰਿਯਾ. "ਖੁਸਿ ਖੁਸਿ ਲੈਂਦਾ ਵਸਤੁ ਪਰਾਈ." (ਮਾਰੂ ਅਃ ਮਃ ੫. ਅੰਜੁਲੀ) ੨. ਫ਼ਾ. [خوش] ਖ਼ੁਸ਼. ਵਿ- ਪ੍ਰਸੰਨ. ਆਨੰਦ। ੩. ਪਸੰਦ। ੪. ਅੱਛਾ. ਹੱਛਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....