kadhanaकथन
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)
सं. संग्या- कहिणा. बिआन. "कथन सुनावन गीत नीके गावन." (देव मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਕਥਨ ਕਰਨਾ. ਆਖਣਾ। ੨. ਸੰਗ੍ਯਾ- ਵਡੀ ਕਿਸਮ ਦੀ ਮਕੜੀ ਜੋ ਘਰਾਂ ਦੇ ਅੰਦਰ ਜਾਲਾ ਤਾਣਦੀ ਹੈ. ਮੱਕੜ. ਕਾਹਣਾ. ਦੇਖੋ, ਕਰਨਾ....
ਦੇਖੋ, ਬਯਾਨ....
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਸੰ. ਸੰਗ੍ਯਾ- ਗਾਉਣ ਯੋਗ੍ਯ ਛੰਦ ਅਥਵਾ ਵਾਕ. "ਗਿਆਨ ਵਿਹੂਣਾ ਗਾਵੈ ਗੀਤ." (ਵਾਰ ਸਾਰ ਮਃ ੧) ੨. ਵਡਾਈ. ਯਸ਼। ੩. ਉਹ, ਜਿਸ ਦਾ ਯਸ਼ ਗਾਇਆ ਜਾਵੇ....
ਵਿ- ਨੀਕਾ ਦਾ ਬਹੁਵਚਨ. ਹੱਛੇ. ਉੱਤਮ. "ਨੀਕੇ ਸਾਚੇ ਕੇ ਵਾਪਾਰੀ." (ਮਾਰੂ ਸੋਲਹੇ ਮਃ ੧) ੨. ਨਿੱਕੇ. ਛੋਟੇ। ੩. ਕ੍ਰਿ. ਵਿ- ਚੰਗੀ ਤਰਾਂ."ਨੀਕੇ ਗੁਣ ਗਾਉ." (ਟੋਡੀ ਮਃ ਪ)...
ਸੰਗ੍ਯਾ- ਗਾਇਨ. ਗਾਉਣਾ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....