āgē, āgaiआगे, आगै
ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ.
क्रि. वि- साम्हणे. अॱगे। २. इस पिॱछों. "आगै घाम पिछै रुति जाडा." (तुखा बारहमाहा मः १) ३. भविश्य काल. "आगै दयु पाछै नाराइणु." (भैर मः ५) आउण वाले अते भूत काल विॱच करतार है.
ਦੇਖੋ, ਪਿਛਹੁ....
ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ....
ਸੰ. घर्म्म ਘਰ੍ਮ. ਸੰਗ੍ਯਾ- ਤਪਤ. ਤਾਪ. "ਚੰਦਨ ਚੰਦ ਨ ਸਰਦ ਰੁਤਿ ਮੂਲ ਨ ਮਿਟਈ ਘਾਮ." (ਵਾਰ ਜੈਤ) ੨. ਧੁੱਪ. ਆਤਪ. "ਜੈਸੇ ਤਾਪਤੇ ਨਿਰਮਲ ਘਾਮਾ। ਤੈਸੇ ਰਾਮ- ਨਾਮ ਬਿਨੁ ਬਾਪੁਰੋ ਨਾਮਾ." (ਗੌਂਡ) ਜੈਸੇ ਨਿਰਮਲ ਘਾਮਾ (ਧੁੱਪ) ਤੋਂ ਤਾਪ ਹੁੰਦਾ ਹੈ, ਜੈਸੇ ਨਾਮ ਬਿਨ ਨਾਮਾ ਸੰਤਪਤ ਹੁੰਦਾ ਹੈ। ੩. ਮੁੜ੍ਹਕਾ. ਪਸੀਨਾ....
ਕ੍ਰਿ. ਵਿ- ਪਿੱਛੋਂ. ਪੀਛੇ ਸੇ. "ਪਿਛੈ ਪਤਲਿ ਸਦਿਹੁ ਕਾਵ." (ਵਾਰ ਮਾਝ ਮਃ ੧) ਮੋਏ ਪਿੱਛੋਂ ਪੱਤਲ ਮਣਸਦੇ ਅਤੇ ਕਾਵਾਂ ਨੂੰ ਬੁਲਾਉਂਦੇ ਹਨ. "ਤਨ ਬਿਨਸੇ ਪੁਨ ਰਹੋ ਪਿਛੇਰੇ." (ਗੁਪ੍ਰਸੂ) ੨. ਪਿਛਲੀ ਓਰ. ਪਿਛਲੀ ਤਰਫ....
ਸੰ. ऋतु- ਰਿਤੁ. ਮੌਸਮ. ਰੁੱਤ. "ਸੂਰਜ ਏਕੋ, ਰੁਤਿ ਅਨੇਕ." (ਸੋਹਿਲਾ) ਦੇਖੋ, ਖਟਰਿਤੁ। ੨. ਦੇਖੋ, ਰਿਤੁ....
ਜਾੜਾ. ਸ਼ੀਤ. ਦੇਖੋ, ਜਾਡ੍ਯ ੨. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ)...
ਵਿ- ਬਾਰਾਂ ਮਹੀਨਿਆਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਓਹ ਕਾਵ੍ਯ, ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ. ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਖਾਰੀ ਵਿਚ ਜਗਤਗੁਰੂ ਨਾਨਕ ਸ੍ਵਾਮੀ ਦਾ ਮਨੋਹਰ ਕਾਵ੍ਯ, ਅਤੇ ਦਸਮਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚ ਬਾਰਹਮਾਹੇ ਦੇਖੇ ਜਾਂਦੇ ਹਨ. ਸੰਮਤ ੧੮੭੭ ਵਿੱਚ ਪ੍ਰੇਮੀ ਵੀਰਸਿੰਘ ਨੇ ਅਰਿੱਲ ਅਤੇ ਰੂਪਚੌਪਾਈ ਛੰਦ ਵਿਚੋਂ ਇੱਕ ਬਾਰਹਮਾਹਾ ਰਚਿਆ ਹੈ, ਜਿਸ ਦੀ ਰਹਾਉ (ਟੇਕ) ਦੀ ਤੁਕ ੯. ਮਾਤ੍ਰਾ ਦੀ ਹੈ ਅਤੇ ਮਹੀਨੇ ਦੇ ਅੰਤ ਦਾ ਚਰਣ ੪੦ ਮਾਤ੍ਰਾ ਦਾ ਹੈ, ਜਿਸ ਦੇ ਬਿਸ਼੍ਰਾਮ ੧੩- ੧੬- ੧੧ ਮਾਤ੍ਰਾ ਪੁਰ ਹਨ.#ਉਦਾਹਰਣ-#ਚੜ੍ਹੇ ਵਿਸਾਖ ਵਰਮ ਨਹਿ ਜਾਂਦਾ,#ਦਹ ਦਿਸ ਵੇਖਾਂ ਪੰਥ ਗੁਰਾਂ ਦਾ,#ਕੂੰਜਾਂ ਵਾਂਝ ਫਿਰਾਂ ਕੁਰਲਾਂਦਾ,#ਮੇਲੀਂ ਮਹਿਰਮਕਾਰ ਦਿਲਾਂ ਦਾ,#ਪਲ ਪਲ ਬੀਤੇ ਸੈ ਵਰ੍ਹਿਆਂ ਦਾ,#ਗੁਰੁ ਤੇ ਵੀਰ ਸਿੰਘ ਬਲਿਹਾਰੀ,#ਗੁਰੁ ਗੋਬਿੰਦ ਸਿੰਘ ਹਰਿ ਔਤਾਰੀ,#ਸਤਗੁਰੁ ਮਾਨ ਮੁਕੰਦ ਮੁਰਾਰੀ,#ਸਾਨੂੰ ਦਰਸਨ ਦੇ ਇਕ ਵਾਰੀ,#ਜੁਗ ਜੁਗ ਜੀਵਨ ਕੇਸਾਧਾਰੀ,#ਮੇਰੇ ਬਖਸ਼ੀਂ ਔਗੁਣ ਭਾਰੀ, ਤਾਣ ਰਖੀਂਵਦਾ,#ਫੁਨ ਹਰੀ ਸੁ ਹਰਿ ਦੀ ਸਰਣ,#ਗੁਬਿੰਦ ਸਿੰਘ ਕ੍ਰੋੜ ਬ੍ਰਿੰਦ ਅਘਹਰਣ,#ਜੁਗੋਜੁਗ ਜਾਣੀਏ....
ਸੰ. ਭਵਿਸ਼੍ਯ. ਵਿ- ਹੋਣ ਵਾਲਾ. ਅੱਗੋਂ ਹੋਣ ਵਾਲਾ ਆਂਉਣਵਾਲਾ ਸਮਾ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰਗ੍ਯਾ- ਕਰਤਾਰ. ਪਾਰਬ੍ਰਹਮ. ਦੇਖੋ, ਦੈਵ. "ਦਯਿ ਮਾਰੇ ਮਹਾ ਹਤਿਆਰੇ." (ਗੂਜ ਮਃ ੪) "ਦਯੁ ਗੁਸਾਈ ਮੀਤੁਲਾ." (ਗਉ ਮਃ ੫) "ਦਯੁ ਵਿਸਾਰਿ ਵਿਗੁਚਣਾ." (ਬਾਰਹਮਾਹਾ ਮਾਝ)...
ਕ੍ਰਿ. ਵਿ- ਪੀਛੇ. ਪਿੱਛੇ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ ੪) "ਅਗਲੇ ਮੁਏ ਸਿ ਪਾਛੈ ਪਰੇ." (ਗਉ ਮਃ ੫) ੨. ਭੂਤ ਕਾਲ ਮੇਂ. ਦੇਖੋ, ਆਗੈ ੩....
ਦੇਖੋ, ਨਾਰਾਯਣ। ੨. ਕਰਤਾਰ, ਪਾਰਬ੍ਰਹਮ. "ਨਾਰਾਇਣ ਸਭ ਮਾਹਿ ਨਿਵਾਸ." (ਗੌਂਡ ਮਃ ੫) "ਨਾਰਾਇਣ ਨਰਹਰਿ ਦਇਆਲ." (ਰਾਮ ਮਃ ੫)#"ਨਾਰਾਇਣੁ ਸੁਪ੍ਰਸੰਨ ਹੋਏ." (ਬਸੰ ਨਾਮਦੇਵ)#"ਨਾਰਾਇਨ ਨਰਪਤਿ ਨਮਸਕਾਰੰ." (ਕਾਨ ਮਃ ੫)#੩. ਅ਼ਰਕ਼ਸਾਜ਼. ਨਾਰ (ਅ਼ਰਕ਼) ਸ਼ਰਬਤ ਆਦਿ ਦਵਾਈਆਂ ਬਣਾਉਣ ਵਾਲਾ. ਦੇਖੋ, ਨਾਰ ੫. "ਆਪੇ ਵੈਦੁ ਆਪਿ ਨਾਰਾਇਣੁ." (ਵਾਰ ਰਾਮ ੨. ਮਃ ੫) ਆਪ ਵੈਦ ਹੈ, ਆਪ ਦਵਾਸਾਜ਼ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....