ਬਾਣੀ

bānīबाणी


ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍‍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)


बणी होई रचित. "अगनि बिंब पवणै की बाणी तीनि नाम के दासा." (प्रभा मः १) अगनि, बिंब (जल) अते पवण दी रचना जगत है अते तिंन नाम- तामस, सात्वक अते राजस दे जीव हन। २. संग्या- रचना. बनावट. "बर खसि बाणी बुदबुदा हेर." (बसं अः मः १) वरखा विॱच जिवें बुलबुले दी रचना। ३. बाणा करके. तीरां नाल. "हरि प्रेम बाणी मनमारिआ अणीआले अणीआ." (आसा छंत मः ४) ४. संग्या- वंनी. वर्‍ण. रंग. "रूड़ी बाणी जे रपै, ना इहु रंग लहै न जाइ." (आसा अः मः ३) इॱथे बाणी शबद, गुरबाणी अते रंग दो अरथ रखदा है। ५. सं. वाणी. कथन. व्याख्या. "गुरबाणी इसु जग महि चानणु." (स्री अः मः ३) ६. सरस्वती। ७. पदरचना. तसनीफ. "बाणी ते गावहु गुरू केरी, बाणीआ. सिरि बाणी." (अनंदु) ८. मरा. बाणीआ वणिक। ९. कमी. घाटा। १०. क्शोभ. चटपटी. "अंतरि. सहसा बाहरि माइआ, नैणी लागसि बाणी." (राम मः १)