ਗੋਇੰਦਵਾਲ

goindhavālaगोइंदवाल


ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਵੈਰੋਵਾਲ ਵਿੱਚ ਵਿਆਸ (ਵਿਪਾਸ਼ਾ) ਦੇ ਕਿਨਾਰੇ ਗੋਇੰਦਾ (ਅਥਵਾ ਗੋਂਦਾ) ਨਾਮੀ ਮਰਵਾਹੇ ਖਤ੍ਰੀ ਦਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਹਾਇਤਾ ਨਾਲ ਵਸਾਇਆ ਨਗਰ, ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ੧੫. ਮੀਲ ਅਗਨਿ ਕੋਣ ਹੈ.#ਇਸ ਗੁਰਨਗਰ ਵਿੱਚ ਇਹ ਗੁਰਦ੍ਵਾਰੇ ਅਤੇ ਪਵਿਤ੍ਰ ਅਸਥਾਨ ਹਨ-#(੧) ਅਨੰਦ ਜੀ ਦਾ ਅਸਥਾਨ. ਅਨੰਦ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪੋਤੇ, ਬਾਬਾ ਮੋਹਰੀ ਜੀ ਦੇ ਪੁਤ੍ਰ ਸਨ. ਬਾਜ਼ਾਰ ਵਿੱਚ ਉਨ੍ਹਾਂ ਦੇ ਰਹਿਣ ਦੇ ਥਾਂ ਮੰਜੀ ਸਾਹਿਬ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ, ਜਿਸ ਪਾਸ ਸੰਸਰਾਮ ਜੀ ਦੀਆਂ ਲਿਖੀਆਂ ਗੁਰਬਾਣੀ ਦੀਆਂ ਦੋ ਪੋਥੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਪੋਥੀ ਇਸ ਨੇ ਆਪਣੇ ਭਾਈ ਨੂੰ ਦੇ ਦਿੱਤੀ, ਜੋ ਪਿੰਡ "ਅਹੀਆਪੁਰ" (ਜਿਲਾ ਹੁਸ਼ਿਆਰਪੁਰ) ਵਿੱਚ ਰਹਿੰਦਾ ਹੈ. ਦੂਜੀ ਪੋਥੀ ਇਸ ਦੇ ਪਾਸ ਹੈ.#(੨) ਹਵੇਲੀ ਸਾਹਿਬ. ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਰਹਿਣ ਦੇ ਮਕਾਨ, ਜਿਸ ਦੇ ਇੱਕ ਚੌਬਾਰੇ ਦੀ ਕੀਲੀ ਨੂੰ ਫੜਕੇ ਖਲੋਤੇ ਹੋਏ ਗੁਰੂ ਸਾਹਿਬ ਭਜਨ ਕਰਦੇ ਹੁੰਦੇ ਸਨ. ਪ੍ਰੇਮੀਆਂ ਨੇ ਇਸ ਕਿੱਲੀ ਤੇ ਹੁਣ ਚਾਂਦੀ ਚੜ੍ਹਾ ਦਿੱਤੀ ਹੈ.#ਇਸ ਥਾਂ ਗੁਰੂ ਅਮਰਦਾਸ ਜੀ ਦੀਵਾਨ ਕੀਤਾ ਕਰਦੇ ਸਨ. ਇੱਥੇ ਗੁਰੂ ਪੰਚਮ ਪਾਤਸ਼ਾਹ ਜੀ ਦੀ ਵੇਲੇ ਦੀ ਇੱਕ ਪਾਲਕੀ ਹੈ, ਜਿਸ ਵਿੱਚ ਗੁਰਬਾਣੀ ਦੀਆਂ ਪੋਥੀਆਂ ਸ੍ਰੀ ਅਮ੍ਰਿਤਸਰ ਲੈ ਗਏ ਸਨ ਅਤੇ ਵਾਪਿਸ ਭੀ ਇਸੇ ਪਾਲਕੀ ਵਿੱਚ ਇੱਥੇ ਲਿਆਏ ਇਸ ਪਾਲਕੀ ਵਿੱਚ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.#ਬਰਾਂਡੇ ਵਿੱਚ ਹੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਅਸਥਾਨ ਹੈ. ਸੁਨਹਿਰੀ ਤਸਵੀਰ ਵਿੱਚ ਗੁਰਿਆਈ ਦੇ ਸਮੇਂ ਦਾ ਝਾਕਾ ਦਿਖਾਇਆ ਗਿਆ ਹੈ. ਇਸ ਦੇ ਪਾਸ ਹੀ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀਜੋਤਿ ਸਮਾਉਣ ਦਾ ਅਸਥਾਨ ਹੈ. ਇਸੀ ਬਰਾਂਡੇ ਵਿੱਚ ਬੀਬੀ ਭਾਨੀ ਜੀ ਦਾ ਚੁਲ੍ਹਾ ਹੈ, ਜੋ ਹੁਣ ਸੰਗਮਰਮਰ ਦਾ ਬਣਾਇਆ ਗਿਆ ਹੈ. ਇਸ ਚੁੱਲ੍ਹੇ ਦੇ ਪਾਸ ਹੀ ਉਹ ਥੰਮ੍ਹ ਮੌਜੂਦ ਹੈ, ਜਿਸ ਦੇ ਸਹਾਰੇ ਸਤਿਗੁਰੂ ਅਰਜਨਦੇਵ ਜੀ ਖਲੋਇਆ ਕਰਦੇ ਸਨ.#ਪਾਸ ਹੀ ਇੱਕ ਕੋਠੜੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਦੇ ਅਸਥਾਨ ਪਾਸ ਬਾਬਾ ਪ੍ਰਿਥੀਚੰਦ ਅਤੇ ਮਹਾਦੇਵ ਜੀ ਦੇ ਪ੍ਰਗਟ ਹੋਣ ਦਾ ਅਸਥਾਨ ਹੈ. ਇਸ ਦੇ ਸਾਮ੍ਹਣੇ ਇੱਕ ਕੋਠੜੀ ਹੈ, ਜਿੱਥੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਤੇਈਆ ਤਾਪ ਕੈਦ ਕੀਤਾ ਸੀ, ਅਤੇ ਭਾਈ ਲਾਲੋ ਡੱਲਾ ਨਿਵਾਸੀ ਛੁਡਾਕੇ ਲੈ ਗਿਆ ਸੀ.¹#ਇਸ ਗੁਰਦ੍ਵਾਰੇ ਵਿੱਚ ਸੰਗਮਰਮਰ ਦੀ ਸੇਵਾ ਬਹੁਤ ਹੋਈ ਹੈ. ਖਾਸ ਕਰਕੇ ਮਹਾਰਾਜਾ ਫਰੀਦਕੋਟ ਵੱਲੋਂ ੧੮. ਹਜ਼ਾਰ ਰੁਪਏ ਦੀ ਲਾਗਤ ਨਾਲ ਡਿਉਢੀ ਬਣਾਈ ਗਈ ਹੈ, ਜੋ ਬਹੁਤ ਸੁੰਦਰ ਹੈ. ਇਸ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਹਿਰਣ ਦਾ ਬਾਰੀਕ ਵਸਤ੍ਰ ਦਾ ਚੋਲਾ ਭੀ ਹੈ.#(੩) ਖੂਹ ਗੁਰੂ ਰਾਮਦਾਸ ਜੀ ਦਾ. ਚੌਥੇ ਸਤਿਗੁਰਾਂ ਦਾ ਲਵਾਇਆ ਖੂਹ, ਜੋ ਆਬਾਦੀ ਦੇ ਵਿੱਚ ਹੈ. ਪਾਸ ਇੱਕ ਕਮਰੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦਾ ਹੈ.#(੪) ਬਾਵਲੀ ਸਾਹਿਬ. ਚੌਰਾਸੀ ਪੌੜੀਆਂ ਦੀ ਬਹੁਤ ਸੁੰਦਰ ਵਾਪੀ, ਜੋ ਸ਼੍ਰੀ ਗੁਰੂ ਅਮਰਦਾਸ ਜੀ ਨੇ ਸੰਮਤ ੧੬੧੬ ਵਿੱਚ ਲਗਵਾਈ, ਜੋ ਬਹੁਤ ਪ੍ਰੇਮੀਆਂ ਦਾ ਯਾਤ੍ਰਾ ਅਸਥਾਨ ਹੈ. ਕਈ ਸ਼੍ਰੱਧਾਲੂ ਹਰੇਕ ਪੌੜੀ ਤੇ ਜਪੁ ਸਾਹਿਬ ਦਾ ਇੱਕ ਇੱਕ ਪਾਠ ਚੌਰਾਸੀ ਸਨਾਨ ਕਰਕੇ ਕਰਣ ਤੋਂ, ਚੌਰਾਸੀ ਲੱਖ ਯੋਨਿ ਤੋਂ ਛੁਟਕਾਰਾ ਮੰਨਦੇ ਹਨ. ਮੁਗਲ ਬਾਦਸ਼ਾਹਾਂ ਦੇ ਵੇਲੇ ਦੀ ਜਾਗੀਰ ੧੧੫੫) ਰੁਪਯੇ ਗੋਇੰਦਵਾਲ, ਟੋਡੇਵਾਲ, ਦੁੱਗਲਵਾਲਾ ਅਤੇ ਫਤੇਚੱਕ ਵਿੱਚ ਹੈ. ਰਿਆਸਤ ਕਪੂਰਥਲੇ ਵੱਲੋਂ ੩੩੫) ਰਿਆਸਤ ਨਾਭੇ ਤੋਂ ੫੪) ਰੁਪਯੇ ਹਨ. ਗੁਰਦ੍ਵਾਰੇ ਨਾਲ ਗੋਇੰਦਵਾਲ, ਖਡੂਰ ਸਾਹਿਬ, ਕਾਵਾਂ, ਅਕਬਰਪੁਰਾ, ਮਿਆਣੀਖੱਖ, ਝਡੇਰ, ਵੈਰੋਵਾਲ, ਧੁੰਦਾ, ਆਦਿਕ ਪਿੰਡਾਂ ਵਿੱਚ ਬਹੁਤ ਸਾਰੀ ਜ਼ਮੀਨ ਹੈ ਅਤੇ ਗੁਰਦ੍ਵਾਰੇ ਦੇ ਮਕਾਨ ਗੋਇੰਦਵਾਲ, ਫਤੇਆਬਾਦ, ਫਿਰੋਜ਼ਪੁਰ ਸ਼ਹਿਰ, ਅਮ੍ਰਿਤਸਰ, ਗੁਰਦਾਸਪੁਰ ਅਤੇ ਹਰਿਗੋਬਿੰਦਪੁਰ ਵਿੱਚ ਹਨ.#ਪਹਿਲੇ ਸਰਾਧ (ਸ਼੍ਰਾੱਧ) ਭਾਰੀ ਮੇਲਾ ਹੁੰਦਾ ਹੈ.#(੫) ਮੋਹਨ ਜੀ ਦਾ ਚੌਬਾਰਾ. ਸ੍ਰੀ ਗੁਰੂ ਅਮਰਦਾਸ ਜੀ ਦੇ ਵਡੇ ਸੁਪੁਤ੍ਰ ਬਾਬਾ ਮੋਹਨ ਜੀ ਇਸ ਵਿੱਚ ਨਿਵਾਸ ਕੀਤਾ ਕਰਦੇ ਸਨ. ਬਾਜ਼ਾਰ ਦੇ ਨਾਲ ਹੀ ਹਵੇਲੀ ਸਾਹਿਬ ਦੇ ਹਾਤੇ ਨਾਲ ਲਗਦਾ ਸਾਧਾਰਨ ਜਿਹਾ ਅਸਥਾਨ ਹੈ. ਮੰਜੀ ਸਾਹਿਬ ਬਣਿਆ ਹੋਇਆ ਹੈ. ਸ਼੍ਰੀ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਸੇ ਚੌਬਾਰੇ ਪਾਸ ਖਲੋਕੇ "ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ." ਸ਼ਲੇਸ ਪਦਾਂ ਵਿੱਚ ਬਾਬਾ ਮੋਹਨ ਜੀ ਦੀ ਉਸਤਤਿ ਕੀਤੀ ਸੀ. ਅਤੇ ਗੁਰਬਾਣੀ ਦੀਆਂ ਪੋਥੀਆਂ ਲਈਆਂ ਸਨ. ਹੁਣ ਇਹ ਮਕਾਨ ਦੋ ਮੰਜਿਲਾ ਨਹੀਂ ਹੈ.


जिला अम्रितसर, तसील तरनतारन, थाणा वैरोवाल विॱच विआस(विपाशा) दे किनारे गोइंदा (अथवा गोंदा) नामी मरवाहे खत्री दा श्री गुरू अमरदास जी दी सहाइता नाल वसाइआ नगर, जो रेलवे सटेशन तरनतारन तों १५. मील अगनि कोण है.#इस गुरनगर विॱच इह गुरद्वारे अते पवित्र असथान हन-#(१) अनंद जी दा असथान. अनंद जी श्री गुरू अमरदास जी दे पोते, बाबा मोहरी जी दे पुत्र सन. बाज़ार विॱच उन्हां दे रहिण दे थां मंजी साहिब बणिआ होइआ है. पुजारी सिंघ है, जिस पास संसराम जी दीआं लिखीआं गुरबाणी दीआं दो पोथीआं सन, जिन्हां विॱचों इॱक पोथी इस ने आपणे भाई नूं दे दिॱती, जो पिंड "अहीआपुर" (जिला हुशिआरपुर) विॱच रहिंदा है. दूजी पोथी इस दे पास है.#(२) हवेली साहिब. श्री गुरू अमरदास साहिब दे रहिण दे मकान, जिस दे इॱक चौबारे दी कीली नूं फड़के खलोते होए गुरू साहिब भजन करदे हुंदे सन. प्रेमीआं ने इस किॱली ते हुण चांदी चड़्हा दिॱती है.#इस थां गुरू अमरदास जी दीवान कीता करदे सन. इॱथे गुरू पंचम पातशाह जी दी वेले दी इॱक पालकी है, जिस विॱच गुरबाणी दीआं पोथीआं स्री अम्रितसर लै गए सन अते वापिस भी इसे पालकी विॱच इॱथे लिआए इस पालकी विॱच हुण श्री गुरू ग्रंथ साहिब जी दा प्रकाश हुंदा है.#बरांडे विॱच ही श्री गुरू रामदास जी दा गुरिआईअसथान है. सुनहिरी तसवीर विॱच गुरिआई दे समें दा झाका दिखाइआ गिआ है. इस दे पास ही श्री गुरू अमरदास जी अते श्री गुरू रामदास जी दे जोतीजोति समाउण दा असथान है. इसी बरांडे विॱच बीबी भानी जी दा चुल्हा है, जो हुण संगमरमर दा बणाइआ गिआ है. इस चुॱल्हे दे पास ही उह थंम्ह मौजूद है, जिस दे सहारे सतिगुरू अरजनदेव जी खलोइआ करदे सन.#पास ही इॱक कोठड़ी विॱच श्री गुरू अरजन देव जी दे अवतार धारन दे असथान पास बाबा प्रिथीचंद अते महादेव जी दे प्रगट होण दा असथान है. इस दे साम्हणे इॱक कोठड़ी है, जिॱथे श्री गुरू अमरदास जी ने तेईआ ताप कैद कीता सी, अते भाई लालो डॱला निवासी छुडाके लै गिआ सी.¹#इस गुरद्वारे विॱच संगमरमर दी सेवा बहुत होई है. खास करके महाराजा फरीदकोट वॱलों १८. हज़ार रुपए दी लागत नाल डिउढी बणाई गई है, जो बहुत सुंदर है. इस असथान श्री गुरू अमरदास जी दे पहिरण दा बारीक वसत्र दा चोला भी है.#(३) खूह गुरू रामदास जी दा. चौथे सतिगुरां दा लवाइआ खूह, जो आबादी दे विॱच है. पास इॱक कमरे अंदर श्री गुरू ग्रंथ साहिब जी प्रकाश हुंदा है.#(४) बावली साहिब. चौरासी पौड़ीआं दी बहुत सुंदर वापी, जो श्री गुरू अमरदास जी ने संमत १६१६ विॱच लगवाई, जो बहुतप्रेमीआं दा यात्रा असथान है. कई श्रॱधालू हरेक पौड़ी ते जपु साहिब दा इॱक इॱक पाठ चौरासी सनान करके करण तों, चौरासी लॱख योनि तों छुटकारा मंनदे हन. मुगल बादशाहां दे वेले दी जागीर ११५५) रुपये गोइंदवाल, टोडेवाल, दुॱगलवाला अते फतेचॱक विॱच है. रिआसत कपूरथले वॱलों ३३५) रिआसत नाभे तों ५४) रुपये हन. गुरद्वारे नाल गोइंदवाल, खडूर साहिब, कावां, अकबरपुरा, मिआणीखॱख, झडेर, वैरोवाल, धुंदा, आदिक पिंडां विॱच बहुत सारी ज़मीन है अते गुरद्वारे दे मकान गोइंदवाल, फतेआबाद, फिरोज़पुर शहिर, अम्रितसर, गुरदासपुर अते हरिगोबिंदपुर विॱच हन.#पहिले सराध (श्राॱध) भारी मेला हुंदा है.#(५) मोहन जी दा चौबारा. स्री गुरू अमरदास जी दे वडे सुपुत्र बाबा मोहन जी इस विॱच निवास कीता करदे सन. बाज़ार दे नाल ही हवेली साहिब दे हाते नाल लगदा साधारन जिहा असथान है. मंजी साहिब बणिआ होइआ है. श्री गुरू पंचम पातशाह जी ने इसे चौबारे पास खलोके "मोहन तेरे ऊचे मंदर महिल अपारा." शलेस पदां विॱच बाबा मोहन जी दी उसतति कीती सी. अते गुरबाणी दीआं पोथीआं लईआं सन. हुण इह मकान दो मंजिला नहीं है.