ਤਰਨਤਾਰਨ

taranatāranaतरनतारन


ਦੇਖੋ, ਤਰਣਤਾਰਣ। ੨. ਜਿਲਾ ਅਮ੍ਰਿਤਸਰ ਵਿੱਚ ਸ਼ਹਿਰ ਅਮ੍ਰਿਤਸਰ ਤੋਂ ੧੪. ਮੀਲ ਉੱਤਰ ਇੱਕ ਗੁਰਧਾਮ. ਰੇਲਵੇ ਸਟੇਸ਼ਨ ਖ਼ਾਸ ਤਰਨਤਾਰਨ ਹੈ. ਗੁਰੂ ਅਰਜਨ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੂਰ ਦੀ ਜ਼ਮੀਨ ਇੱਕ ਲੱਖ ਸਤਵੰਜਾ ਹਜ਼ਾਰ ਨੂੰ ਖ਼ਰੀਦਕੇ ਤਰਨਤਾਰਨ ਤਾਲ ੧੭. ਵੈਸਾਖ ਸੰਮਤ ੧੬੪੭ ਨੂੰ ਖੁਦਵਾਇਆ.¹ ਸੰਮਤ ੧੬੫੩ ਵਿੱਚ ਨਗਰ ਆਬਾਦ ਕੀਤਾ ਅਤੇ ਤਾਲ ਨੂੰ ਪੱਕਾ ਕਰਨ ਤਥਾ ਧਰਮਮੰਦਿਰ ਰਚਣ ਲਈ ਆਵੇ ਲਗਵਾਏ. ਨੂਰੁੱਦੀਨ ਦੇ ਪੁੱਤ ਅਮੀਰੁੱਦੀਨ ਨੇ ਜਬਰਨ ਇੱਟਾਂ ਖੋਹਕੇ ਸਰਾਇ ਨੂੰ ਲਾ ਲਈਆਂ ਅਤੇ ਆਪਣੇ ਮਕਾਨ ਬਣਵਾਏ.² ਸੰਮਤ ੧੮੨੩ ਵਿੱਚ ਸਰਦਾਰ ਜੱਸਾ ਸਿਘ ਰਾਮਗੜ੍ਹੀਏ ਨੇ ਇਹ ਇ਼ਮਾਰਤਾਂ ਢਾਹਕੇ ਤਾਲ ਦੇ ਦੋ ਪਾਸੇ ਬਣਵਾਏ ਅਤੇ ਦੋ ਪਾਸੇ ਮਹਾਰਾਜਾ ਰਣਜੀਤਸਿੰਘ ਨੇ ਮੋਤੀਰਾਮ ਕਾਰਕੁਨ ਦੀ ਮਾਰਫਤ ਪੱਕੇ ਬਣਵਾਏ. ਕੌਰ ਨੌਨਿਹਾਲ ਸਿੰਘ ਨੇ ਪਰਿਕ੍ਰਮਾ ਪੱਕੀ ਕਰਵਾਈ ਅਤੇ ਮੁਨਾਰਾ ਬਣਵਾਇਆ. ਸਰੋਵਰ ਦੇ ਕਿਨਾਰੇ ਸੁੰਦਰ ਹਰਿਮੰਦਿਰ ਬਣਿਆ ਹੋਇਆ ਹੈ.#ਗੁਰੂ ਅਰਜਨਦੇਵ ਦਾ ਜਾਰੀ ਕੀਤਾ ਇਸ ਥਾਂ ਕੁਸ੍ਠੀਆਂ ਦਾ ਆਸ਼੍ਰਮ ਹੈ, ਇਸੇ ਕਾਰਨ ਤਰਨਤਾਰਨ ਦੇ ਨਾਮ ਨਾਲ "ਦੂਖਨਿਵਾਰਣ" ਵਿਸ਼ੇਸਣ ਲਾਇਆ ਜਾਂਦਾ ਹੈ.³ ਇਸ ਗੁਰਦ੍ਵਾਰੇ ਨੂੰ ਸਿੱਖ ਰਾਜ ਸਮੇਂ ਦੀ (੪੬੬੪) ਸਲਾਨਾ ਜਾਗੀਰ ਹੈ ਅਤੇ ੨. ਦੁਕਾਨਾਂ ਗੁਰਦ੍ਵਾਰੇ ਦੀ ਮਾਲਕੀਯਤ ਹਨ. ਕ਼ਰੀਬ ਚਾਲੀ ਹਜ਼ਾਰ ਰੁਪਯਾ ਸਾਲ ਵਿੱਚ ਪੂਜਾ ਦੀ ਆਮਦਨ ਹੈ#ਪਰਿਕ੍ਰਮਾ ਵਿੱਚ ਇੱਕ ਅਸਥਾਨ ਮੰਜੀਸਾਹਿਬ ਨਾਮ ਦਾ ਹੈ. ਇਸ ਥਾਂ ਗੁਰੂ ਅਰਜਨਦੇਵ ਵਿਰਾਜਕੇ ਤਾਲ ਦੀ ਰਚਨਾ ਕਰਵਾਉਂਦੇ, ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀਵਾਨ ਲਾਉਂਦੇ ਰਹੇ ਹਨ. ਸ਼ਹਿਰ ਤੋਂ ਇੱਕ ਫਰਲਾਂਗ ਦੱਖਣ ਗੁਰੂ ਅਰਜਨ ਜੀ ਦਾ ਲਗਵਾਇਆ "ਗੁਰੂ ਕਾ ਖੂਹ" ਹੈ. ਇੱਥੇ ਭੀ ਗੁਰੂ ਸਾਹਿਬ ਦੇ ਵਿਰਾਜਣ ਦੀ ਥਾਂ ਮੰਜੀਸਾਹਿਬ ਹੈ. ਗੁਰੂ ਜੀ ਵੱਲੋਂ ਮਾਤਾ ਜੀ ਦੇ ਨਾਮ ਤੇ ਲਵਾਇਆ "ਬੀਬੀ ਭਾਨੀ ਵਾਲਾ ਖੂਹ" ਭੀ ਪਵਿਤ੍ਰ ਅਸਥਾਨ ਹੈ.#ਹਰ ਅਮਾਵਸ੍ਯਾ (ਮੌਸ) ਨੂੰ ਮੇਲਾ ਹੁੰਦਾ ਹੈ, ਪਰ ਭਾਦੋਂ ਬਦੀ ੩੦ ਨੂੰ ਭਾਰੀ ਉਤਸਵ ਮਨਾਇਆ ਜਾਂਦਾ ਹੈ.


देखो, तरणतारण। २. जिला अम्रितसर विॱच शहिर अम्रितसर तों १४. मील उॱतर इॱक गुरधाम. रेलवे सटेशन ख़ास तरनतारन है. गुरू अरजन साहिब ने पिंड खारा अते पलासूर दी ज़मीन इॱक लॱख सतवंजा हज़ार नूं ख़रीदके तरनतारन ताल १७. वैसाख संमत १६४७ नूं खुदवाइआ.¹ संमत १६५३ विॱच नगर आबाद कीता अते ताल नूं पॱका करन तथा धरममंदिर रचण लई आवे लगवाए. नूरुॱदीन दे पुॱत अमीरुॱदीन ने जबरन इॱटां खोहके सराइ नूं ला लईआं अते आपणे मकान बणवाए.² संमत १८२३ विॱच सरदार जॱसा सिघ रामगड़्हीए ने इह इ़मारतां ढाहके ताल दे दो पासे बणवाए अते दो पासे महाराजा रणजीतसिंघ ने मोतीराम कारकुन दी मारफत पॱके बणवाए. कौर नौनिहाल सिंघ ने परिक्रमा पॱकी करवाई अते मुनारा बणवाइआ. सरोवर दे किनारे सुंदर हरिमंदिर बणिआ होइआ है.#गुरू अरजनदेव दा जारी कीता इस थां कुस्ठीआं दा आश्रम है, इसे कारन तरनतारन दे नाम नाल "दूखनिवारण" विशेसण लाइआ जांदा है.³ इस गुरद्वारे नूं सिॱख राज समें दी (४६६४) सलाना जागीर है अते २. दुकानां गुरद्वारे दी मालकीयत हन. क़रीब चाली हज़ार रुपया साल विॱच पूजा दी आमदन है#परिक्रमा विॱच इॱक असथान मंजीसाहिब नाम दा है. इस थां गुरू अरजनदेवविराजके ताल दी रचना करवाउंदे, अते गुरू हरिगोबिंद साहिब दीवान लाउंदे रहे हन. शहिर तों इॱक फरलांग दॱखण गुरू अरजन जी दा लगवाइआ "गुरू का खूह" है. इॱथे भी गुरू साहिब दे विराजण दी थां मंजीसाहिब है. गुरू जी वॱलों माता जी दे नाम ते लवाइआ "बीबी भानी वाला खूह" भी पवित्र असथान है.#हर अमावस्या (मौस) नूं मेला हुंदा है, पर भादों बदी ३० नूं भारी उतसव मनाइआ जांदा है.