ਖਤ੍ਰੀ

khatrīखत्री


ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ.


सं. क्षत्रिय क्शत्रिय. हिंदूआं दे चार वरणां विॱचों दूजा वरण. "खत्री ब्राहमणु सूदु बैसु उधरै सिमरि चंडाल." (गउ थिती मः ५) २. योधा. प्रजा नूं भै तों बचाउण वाला. "खत्री सो जु करमा का सूरु." (सवा मः १) ३. बहुत ख़िआल करदे हन कि छत्री अते खत्री शबद दे भिंन अरथ हन, परंतू ऐसा नहीं. दोहां दा मूल क्शत्रिय शबद है. पुराणां विॱच क्शत्रीआं दे मुॱख दो वंश लिखे हन, इॱकसूरजवंश, जिस विॱच रामचंद्र जी होए हन, दूजा चंद्रवंश, जिस विॱच क्रिस्न जी प्रगटे हन.#वरतमान काल विॱच खत्री चार भागां विॱच वंडे होए हन- बार्ही, खुखराण, बुंजाही अते सरीन.#बार्ही बारां गोतां विॱच, खुखराण अॱठ गोतां विॱच,¹ बुंजाही बवंजा अते सरीन वीह गोत्रां विॱच वंडे होए (विभक्त) हन. खत्रीआं विॱच ढाई घर दे खत्री- सेठ, मेहरा, कपूर अते खंना हन. छी जाती विॱच- बहल, धौन, चोपड़ा, सहगल, तलवाड़ अते पुरी हन. पंज जाती विॱच- बहल, बेरी सहगल, वाही अते विॱज हन.#श्री गुरू नानक देव दे जनम नाल वेदी, श्री गुरू अंगद देव जी दे जनम नाल त्रेहण (अथवा तेहण), श्री गुरू अमर देव जी दे जनम करके भॱले अते श्री गरू रामदास साहिब दे प्रगटण करके सोढी गोत्र जो मान योग्य होए हन, इह सरीन जाति दे अंदर हन.#खत्रीआं विॱच इह कथा चली आई है कि दिॱलीपति अलाउॱदीन ख़लजी दे समें जद बहुत खत्रीसिपाही जंग विॱच मारे गए, तद उन्हां दीआं विधवा इसत्रीआं दा पुनरविवाह कराउण लई बादशाह ने यतन कीता. जिन्हां खत्रीआं ने शाही हुकम मंनिआ उन्हां दा नाउं सरीन (शरह- आईन मंनण वाले) होइआ. विधवा- विवाह दे विरुॱध कजनंद ग्राम दे निवासी धंना मिहरा आदि खत्री, जो बादशाह पास अपील करन लईतुरे, उन्हां नाल शामिल होण वाले खत्री जो ढाई कोह पुर जा मिले उह ढाई घर, बारां कोह पुर मिलण वाले बार्ही प्रसिॱध होए. इस पिॱछों जो बहुत जगा दे खत्री भिंन भिंन दूरी ते मिले उन्हां दी संग्या बहुजाई (बुंजाही) होई.