konaकोण
ਸੰ. ਸੰਗ੍ਯਾ- ਕੂਣਾ. ਗੋਸ਼ਾ. ਕਿਨਾਰਾ। ੨. ਦੋ ਦਿਸ਼ਾ ਦੇ ਮੱਧ ਦੀ ਦਿਸ਼ਾ. ਉਪਦਿਸ਼ਾ. ਦੇਖੋ, ਦਿਸ਼ਾ। ੩. ਸਾਰੰਗੀ ਦਾ ਬਾਲਦਾਰ ਕਮਾਨਚਾ. ਗਜ਼। ੪. ਤਲਵਾਰ ਆਦਿਕ ਸ਼ਸਤ੍ਰਾਂ ਦੀ ਧਾਰ। ੫. ਢੋਲ ਦਾ ਡੱਗਾ.
सं. संग्या- कूणा. गोशा. किनारा। २. दो दिशा दे मॱध दी दिशा. उपदिशा. देखो, दिशा। ३. सारंगी दा बालदार कमानचा. गज़। ४. तलवार आदिक शसत्रां दी धार। ५. ढोल दा डॱगा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੋਣ. ਕਿਨਾਰਾ। ੨. ਖੂੰਜਾ। ੩. ਦੇਖੋ, ਕੂਅਣਾ....
ਫ਼ਾ. [گوشہ] ਗੋਸ਼ਹ. ਸੰਗ੍ਯਾ- ਕੋਣਾ. ਕਿਨਾਰਾ. ਨੁੱਕਰ। ੨. ਕਮਾਣ ਦਾ ਸਿਰਾ. ਕੋਟਿ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਸੰ. ਸੰਗ੍ਯਾ- ਦੋ ਦਿਸ਼ਾ ਦੇ ਵਿਚਕਾਰ ਦੀ ਦਿਸ਼ਾ. ਕੋਣ. ਦੱਖਣ ਪੂਰਵ ਦੇ ਮੱਧ ਅਗਿਨ ਕੋਣ, ਦੱਖਣ ਪੱਛਮ ਦੇ ਵਿਚਕਾਰ ਨੈਰਤ ਕੋਣ, ਉੱਤਰ ਪੱਛਮ ਦੇ ਮੱਧ ਵਾਯਵੀ ਕੋਣ ਅਤੇ ਉੱਤਰ ਪੂਰਵ ਦੇ ਵਿਚਕਾਰ ਈਸ਼ਾਨ ਕੋਣ ਹੈ. ਦੇਖੋ, ਦਿਸ਼ਾ....
ਸੰਗ੍ਯਾ- ਇੱਕ ਸਾਜ, ਜੋ ਸਾਰੰਗ (ਧਨੁਖ) ਜੇਹੇ ਗਜ ਨਾਲ ਵਜਾਈਦਾ ਹੈ। ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਪੰਜ ਮਗਣ. ਪਹਿਲਾ ਵਿਸ਼੍ਰਾਮ ਅੱਠ ਅੱਖਰਾਂ ਪੁਰ, ਦੂਜ ਸੱਤ ਪੁਰ. , , , , .#ਉਦਾਹਰਣ-#ਸੇਵੈਂ ਜਾਂਕੋ ਦੇਵੀ ਦੇਵਾ, ਪੂਜੈਂ ਸਾਧੂ ਸੰਗੀ ਹੈ. ਵ੍ਯਾਪ੍ਯੋ ਸਾਰੇ ਏਕੋ ਸ੍ਵਾਮੀ, ਭਾਸੈ ਨ੍ਹਾਨ੍ਹਾ ਰੰਗੀ ਹੈ. xxx 3. ਸ਼ਾਰੰਗ (ਮ੍ਰਿਗ) ਦੀ ਮਦੀਨ. ਹਰਿਣੀ। ੪. ਸੰ. शारङ्गगिन ਵਿਸਨੁ, ਜੋ ਸ਼ਾਰੰਗ ਧਨੁਖ ਰਖਦਾ ਹੈ। ੫. ਵਿ- ਧਨੁਖਧਾਰੀ....
ਦੇਖੋ, ਤਰਵਾਰ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ....
ਸੰ. ਸੰਗ੍ਯਾ- ਵਿੱਚੋਂ ਖੋਦੀ ਅਤੇ ਲੰਮੀ ਗੋਲ ਲਕੜੀ ਦੇ ਦੋਹੀਂ ਪਾਸੀਂ ਚਮੜਾ ਮੜ੍ਹਕੇ ਇਹ ਸਾਜ ਬਣਾਇਆ ਜਾਂਦਾ ਹੈ. ਇਸ ਮ੍ਰਿਦੰਗ ਜੇਹੇ ਬਾਜੇ ਨੂੰ ਖ਼ਮਦਾਰ ਲੱਕੜ ਦੇ ਡੱਗਿਆਂ ਨਾਲ ਗਲ ਵਿੱਚ ਲਟਕਾਕੇ ਵਜਾਉਂਦੇ ਹਨ. ਫ਼ਾ. [دُہل] ਦੁਹਲ....
ਸੰਗ੍ਯਾ- ਨਗਾਰਾ ਬਜਾਉਣ ਦੀ ਡੰਡਾ. ਡੰਕਾ....