diuḍhīडिउढी
ਵਿ- ਡੇਢ ਗੁਣੀ। ੨. ਸੰਗ੍ਯਾ- ਘਰ ਵਿੱਚ ਦਾਖ਼ਿਲ ਹੋਣ ਦਾ ਦਰਵਾਜ਼ਾ. ਡ੍ਯੋਢੀ। ੩. ਰਾਜਭਵਨ ਦਾ ਸਿੰਘਪੌਰ. ਦਰਸ਼ਨੀ ਦਰਵਾਜ਼ਾ.
वि- डेढ गुणी। २. संग्या- घर विॱच दाख़िल होण दा दरवाज़ा. ड्योढी। ३. राजभवन दा सिंघपौर. दरशनी दरवाज़ा.
ਵਿ- ਸਾੱਰ੍ਧੈਕ. ਅੱਧੇ ਸਾਥ ਇੱਕ. ਇੱਕ ਪੂਰਾ ਅਤੇ ਉਸ ਨਾਲ ਅੱਧਾ ਹੋਰ....
ਗੁਣਾਂ ਨਾਲ. ਗੁਣਾਂ ਕਰਕੇ. "ਅਵਗੁਣ ਗੁਣੀ ਬਖਸਾਇਆ." (ਆਸਾ ਅਃ ਮਃ ੩) ੨. गुणिन् ਗੁਣ ਵਾਲਾ. ਸਿਫਤ ਵਾਲਾ. "ਗੁਣ ਕਹਿ ਗੁਣੀ ਸਮਾਏ." (ਸੋਰ ਮਃ ੩) ੩. ਚਿੱਲੇ ਵਾਲਾ। ੪. ਸੰਗ੍ਯਾ- ਕਮਾਨ. ਧਨੁਖ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [داخل] ਵਿ- ਪ੍ਰਵੇਸ਼ ਹੋਇਆ. ਸਾਥ ਮਿਲਿਆ....
ਫ਼ਾ. [دروازہ] ਸੰਗ੍ਯਾ- ਦ੍ਵਾਰ. ਪੌਰ. ਡਿਹੁਡੀ. "ਨਉ ਦਰਵਾਜ ਨਵੇ ਦਰ ਫੀਕੇ." (ਕਲਿ ਅਃ ਮਃ ੪) ਨੌ ਗੋਲਕਾਂ ਵਿੱਚ ਨੌ ਇੰਦ੍ਰੀਆਂ ਦੇ ਰਸ ਫਿੱਕੇ ਹਨ....
ਦੇਖੋ, ਡਿਉਢੀ....
ਸੰਗ੍ਯਾ- ਰਾਜਾ ਦੇ ਰਹਿਣ ਦਾ ਮਹਲ. ਪ੍ਰਾਸਾਦ....
ਦੇਖੋ, ਸਿੰਘਦ੍ਵਾਰ....
ਵਿ- ਦਰ੍ਸ਼ਨ (ਸ਼ਾਸਤ੍ਰ) ਦੇ ਮੰਨਣ ਵਾਲਾ. "ਦਰਸਨੀ ਹੋਤ ਖਟ ਦਰਸ ਅਤੀਤਕੈ." (ਭਾਗੁ ਕ) ਗੁਰਦਰ੍ਸ਼ਨੀ (ਗੁਰਸ਼ਾਸ਼ਤ੍ਰ ਦੇ ਮੰਨਣ ਵਾਲਾ) ਹੁੰਦਾ ਹੈ ਖਟ ਦਰ੍ਸ਼ਨਾਂ ਨੂੰ ਲੰਘਕੇ। ੨. ਸੰ. ਦਰ੍ਸ਼ਨੀਯ, ਦੇਖਣ ਯੋਗ੍ਯ. ਦੀਦਾਰੀ. ਸੁੰਦਰ। ੩. ਦੇਖੋ, ਦਰਸਨੀ ਹੁੰਡੀ....