bārīkaबारीक
ਫ਼ਾ. [بارِیک] ਵਿ- ਮਹੀਨ, ਪਤਲਾ। ੨. ਸੂਕ੍ਸ਼੍ਮ.
फ़ा. [بارِیک] वि- महीन, पतला। २. सूक्श्म.
ਮਹਾਕ੍ਸ਼ੀਨ. ਅਥਵਾ ਮਹਾ ਅਣੁ. ਵਿ- ਬਾਰੀਕ. ਸੂਕ੍ਸ਼੍ਮ। ੨. ਅ਼. [مُہین] ਮੁਹੀਨ. ਸੁਸਤ। ੩. ਕਮਜ਼ੋਰ। ੪. ਤੁੱਛ. ਅਦਨਾ। ੫. ਫ਼ਾ. ਮਿਹੀਨ. ਬਹੁਤ ਵਡਾ. ਦੇਖੋ, ਸੰ. ਮਹੀਯਾਨ....
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....
ਸੰ. ਵਿ- ਪਤਲਾ. ਬਾਰੀਕ। ੨. ਛੋਟਾ। ੩. ਤੁੱਛ। ੪. ਇੱਕ ਅਲੰਕਾਰ. ਇਸ਼ਾਰੇ ਦਾ ਉੱਤਰ ਇਸ਼ਾਰੇ ਨਾਲ ਦੇਣਾ ਅਥਵਾ ਸ਼ਰੀਰ ਦੀ ਚੇਸ੍ਟਾ (ਹਰਕਤ) ਤੋਂ ਕਿਸੇ ਸੂਖਮ ਭਾਵ ਦਾ ਪ੍ਰਗਟ ਕਰਨਾ, ਜਾਂ ਜਾਣਨਾ ਸੂਕ੍ਸ਼੍ਮ ਅਲੰਕਾਰ ਦਾ ਰੂਪ ਹੈ.#ਉਦਾਹਰਣ-#ਮੇਲਿਓਂ. ਬਾਬਾ ਉੱਠਿਆ ਮੁਲਤਾਨੇ ਦੀ ਜ੍ਯਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧਕਟੋਰਾ ਭਰ ਲੈਆਈ, ਬਾਬਾ ਕਢ ਕਰ ਬਗਲ ਤੇ ਚੰਬੇਲੀ ਦੁਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ. (ਭਾਗੁ)#ਮੁਲਤਾਨ ਦੇ ਪੀਰਾਂ ਨੇ ਦੁੱਧ ਦੇ ਭਰੇ ਪਿਆਲੇ ਤੋਂ ਭਾਵ ਪ੍ਰਗਟ ਕੀਤਾ ਕਿ ਮੁਲਤਾਨ ਪਹਿਲਾਂ ਹੀ ਪੀਰਾਂ ਨਾਲ ਭਰਪੂਰ ਹੈ, ਆਪ ਨੂੰ ਇੱਥੇ ਥਾਉਂ ਨਹੀਂ. ਸਤਿਗੁਰੂ ਨਾਨਕ ਦੇਵ ਜੀ ਨੇ ਦੁੱਧ ਉੱਪਰ ਚੰਬੇਲੀ ਦਾ ਫੁੱਲ ਰੱਖਕੇ ਭਾਵ ਪ੍ਰਗਟ ਕੀਤਾ ਕਿ ਅਸੀਂ ਇਸ ਤਰਾਂ ਬਿਨਾ ਕਿਸੇ ਨੂੰ ਕਲੇਸ਼ ਦਿੱਤੇ ਹਰ ਥਾਂ ਸਮਾ ਸਕਦੇ ਹਾਂ.#ਦੇਹ ਕੰਚੁਕੀ ਤਾਂਹਿ ਸਵਾਰੀ,#ਏਕ ਹਾਥ ਮੇ ਜਿਹਵਾ ਧਾਰੀ,#ਗਹ੍ਯੋ ਲਿੰਗ ਕੋ ਦੂਸਰ ਹਾਥਾ,#ਆਵਾ ਸਨਮੁਖ ਜਹਿਂ ਜਗਨਾਥਾ (ਨਾਪ੍ਰ)#ਕਲਿਯੁਗ ਨੇ ਇਸ ਚੇਸ੍ਟਾ ਤੋਂ ਸੂਖਮ ਭਾਵ ਪ੍ਰਗਟ ਕੀਤਾ ਕਿ ਜੋ ਰਸਨਾ ਅਤੇ ਇੰਦ੍ਰੀ ਦੇ ਦਾਸ ਹਨ, ਉਹੀ ਕਲਿਯੁਗੀ ਜੀਵ ਹਨ ਅਰ ਵਿਸੈ ਪਰਾਇਣ ਹੋਣਾ ਹੀ ਕਲਿਯੁਗ ਦਾ ਰੂਪ ਹੈ.#(ਅ) ਜੇ ਇਸ਼ਾਰੇ ਅਥਵਾ ਆਕਾਰ ਤੋਂ ਵਿਰੁੱਧ ਭਾਵ ਸਮਝਿਆ ਜਾਵੇ ਤਦ "ਵਿਖਮ ਸੂਕ੍ਸ਼੍ਮ" ਹੁੰਦਾ ਹੈ.#ਉਦਾਹਰਣ-#ਹੈ ਹੈ ਕਰਿਕੈ ਓਹਿ ਕਰੇਨਿ,#ਗਲ੍ਹਾਂ ਪਿਟਨਿ ਸਿਰੁ ਖੋਹੇਨਿ,#ਨਾਉ ਲੈਨਿ ਅਰੁ ਕਰਨਿ ਸਮਾਇ,#ਨਾਨਕ ਤਿਨ ਬਲਿਹਾਰੈ ਜਾਇ.#(ਸਵਾ ਮਃ ੧)#ਇਸਤ੍ਰੀਆਂ ਸਿਆਪੇ ਸਮੇਂ ਗਲ੍ਹਾਂ ਸਿਰ ਪੱਟਾਂ ਉੱਪਰ ਹੱਥ ਮਾਰਕੇ ਆਖਦੀਆਂ ਹਨ ਹੈ! ਹੈ! ਓਹ! ਓਹ! ਸਤਿਗੁਰੂ ਨਾਨਕ ਦੇਵ ਇਸ ਦਾ ਸੂਖਮ ਭਾਵ ਕਥਨ ਕਰਦੇ ਹਨ ਕਿ ਇਸਤ੍ਰੀਆਂ ਆਪਣੇ ਅੰਗਾਂ ਨੂੰ ਸਪਰਸ਼ ਕਰਕੇ ਦਸਦੀਆਂ ਹਨ ਕਿ ਓਹ (ਕਰਤਾਰ) ਅੰਗ ਅੰਗ ਵਿੱਚ ਵਿਆਪਕ ਹੈ....