ਸਰਾਧ

sarādhhaसराध


ਸੰ. श्राद्घ. ਸ਼੍ਰਾੱਧ. ਸੰਗ੍ਯਾ- ਸ਼੍ਰੱਧਾ ਨਾਲ ਕੀਤਾ ਹੋਇਆ ਕਰਮ. ੨. ਪਿਤਰਾਂ ਵਾਸਤੇ ਸ਼੍ਰੱਧਾ ਨਾਲ ਕੀਤਾ ਅੰਨ ਵਸਤ੍ਰ ਆਦਿ ਦਾਨ. ਹਿੰਦੂਮਤ ਵਿੱਚ ਸ਼੍ਰਾੱਧ ਦੇ ਚਾਰ ਭੇਦ ਹਨ-#(ੳ) ਨਿਤ੍ਯ ਸ਼੍ਰਾੱਧ, ਜੋ ਨਿੱਤ ਹੀ ਦੇਵਤਾ ਪਿਤਰਾਂ ਨੂੰ ਜਲ ਆਦਿ ਦੇਣਾ.#(ਅ) ਪਾਰਵਣ. ਜੋ ਅਮਾਵਸ ਆਦਿ ਪਰਵਾਂ ਪੁਰ ਕਰਨਾ.#(ੲ) ਕ੍ਸ਼੍‍ਯਾਹ, ਜੋ ਮੋਏ ਹੋਏ ਪਿਤਰ ਦੇ ਦੇਹਾਂਤ ਵਾਲੇ ਦਿਨ ਕਰਨਾ.#(ਸ) ਮਹਾਲਯ, ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ.#"ਜੀਵਨ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ."#(ਗਉ ਕਬੀਰ)


सं. श्राद्घ. श्राॱध. संग्या- श्रॱधा नाल कीता होइआ करम. २. पितरां वासते श्रॱधा नाल कीता अंन वसत्र आदि दान. हिंदूमत विॱच श्राॱध दे चार भेद हन-#(ॳ) नित्य श्राॱध, जो निॱत ही देवता पितरां नूं जल आदि देणा.#(अ) पारवण. जो अमावस आदि परवां पुर करना.#(ॲ) क्श्‍याह, जो मोए होए पितर दे देहांत वाले दिनकरना.#(स) महालय, जो अॱसू दे पहिले पॱख विॱच करना.#"जीवन पितर न मानै कोऊ मूए सराध कराही."#(गउ कबीर)