ਸਗਰ

sagaraसगर


ਸੰ. ਸਮਗ੍ਰ. ਵਿ- ਸਕਲ. ਸਗਲ. ਸਾਰਾ. ਸਭ. ਤਮਾਮ. "ਆਨ ਉਪਾਵ ਸਗਰ ਕੀਏ." (ਮਲਾ ਮਃ ੫. ਪੜਤਾਲ) ੨. ਸੰਗ੍ਯਾ- ਰਾਜਾ ਬਾਹੁ (ਅਥਵਾ ਅਸਿਤ) ਦਾ ਪੁਤ੍ਰ, ਅਯੋਧ੍ਯਾ ਦਾ ਸੂਰਜਵੰਸ਼ੀ ਰਾਜਾ, ਜਿਸ ਦੀ ਕਥਾ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਵਿਸ੍ਤਾਰ ਨਾਲ ਲਿਖੀ ਹੈ. ਸਗਰ ਦੇ ਪਿਤਾ (ਬਾਹੁ) ਨੂੰ ਹੈਹਯਾਂ ਨੇ ਰਾਜਧਾਨੀ ਤੋਂ ਬਾਹਰ ਕੱਢ ਦਿੱਤਾ ਸੀ. ਬਾਹੁ ਬਣ ਵਿੱਚ ਆਪਣੀਆਂ ਇਸਤ੍ਰੀਆਂ ਸਮੇਤ ਜਾ ਰਿਹਾ. ਸਗਰ ਦੀ ਮਾਤਾ ਓਦੋਂ ਗਰਭਵਤੀ ਸੀ. ਇੱਕ ਸੌਕਣ ਨੇ ਸਾੜਾ ਕਰਕੇ ਉਸ ਨੂੰ ਕੋਈ ਜ਼ਹਿਰ ਦੇ ਦਿੱਤੀ, ਜਿਸਨਾਲ ਉਸ ਦਾ ਗਰਭ ਰੁਕ ਗਿਆ. ਇਸ ਕਾਰਣ ਸਗਰ ਸੱਤ ਵਰ੍ਹੇ ਮਾਤਾ ਦੇ ਉਦਰ ਵਿੱਚ ਰਿਹਾ ਅਤੇ ਇਸ ਸਮੇਂ ਅੰਦਰ ਬਾਹੁ ਮਰਗਿਆ. ਗਰਭਵਤੀ ਰਾਣੀ ਨੇ ਆਪਣੇ ਪਤੀ ਨਾਲ ਸੜਨਾ ਚਾਹਿਆ, ਪਰ ਔਰਵ ਰਿਖੀ ਨੇ ਉਸ ਨੂੰ ਰੋਕਿਆ ਅਤੇ ਆਖਿਆ ਕਿ ਤੇਰੇ ਉਦਰ ਵਿਚੋਂ ਇੱਕ ਪ੍ਰਤਾਪੀ ਬਾਲਕ ਜਨਮ ਲਵੇਗਾ. ਜਦ ਇਹ ਬਾਲਕ ਜਨਮਿਆ ਤਾਂ ਰਿਖੀ ਨੇ ਨਾਉਂ ਸਗਰ (ਸ- ਸਹਿਤ, ਗਰ- ਜ਼ਹਿਰ) ਰੱਖਿਆ, ਕਿਉਂਕਿ ਸੌਕਣ ਦੀ ਦਿੱਤੀ ਹੋਈ ਜ਼ਹਿਰ ਭੀ ਨਾਲ ਹੀ ਗਰਭੋਂ ਬਾਹਰ ਆਈ ਸੀ.#ਜਦ ਸਗਰ ਨੇ ਜਵਾਨ ਹੋ ਕੇ ਆਪਣੇ ਪਿਤਾ ਦੀ ਕਥਾ ਸੁਣੀ ਤਾਂ ਉਸ ਨੇ ਪ੍ਰਣ ਕੀਤਾ ਕਿ ਮੈ ਹੈਹਯਾਂ ਅਤੇ ਹੋਰ ਰਾਖਸਾਂ ਤੋਂ ਪ੍ਰਿਥਵੀ ਖਾਲੀ ਕਰ ਦੇਵਾਂਗਾ ਅਤੇ ਆਪਣੇ ਪਿਤਾ ਦਾ ਸਾਰਾ ਰਾਜ ਵਾਪਿਸ ਲਵਾਂਗਾ. ਔਰਵ ਰਿਖੀ ਤੋਂ ਉਸ ਨੇ ਅਗਨਿ ਅਸਤ੍ਰ ਲੈ ਕੇ ਸਭ ਹੈਹਯਾਂ ਨੂੰ ਮਾਰ ਮੁਕਾਇਆ, ਅਤੇ ਆਪਣਾ ਰਾਜ ਸਾਂਭ ਲੀਤਾ. ਸਗਰ ਨੇ ਸ਼ਕ, ਯਵਨ. ਕਾਂਬੋਜ, ਪਾਰਦ ਅਤੇ ਪਰ੍‌ਲਵ ਸਾਰਿਆਂ ਦਾ ਨਾਸ਼ ਕਰ ਦੇਣਾ ਸੀ, ਪਰ ਵਸਿਸ੍ਠ ਰਿਖੀ ਦੇ ਕਹਿਣ ਪੁਰ ਉਸ ਨੇ ਉਨ੍ਹਾਂ ਨੂੰ ਇਸ ਸ਼ਰਤ ਤੇ ਛੱਡ ਦਿੱਤਾ ਕਿ ਯਵਨ ਆਪਣਾ ਸਾਰਾ ਸਿਰ ਮੁਨਾ ਲੈਣ, ਸ਼ਕ ਉੱਪਰਲੇ ਪਾਸਿਓਂ ਅੱਧਾ ਮੁਨਾਉਣ, ਪਾਰਦ ਲੰਬੇ ਕੇਸ਼ ਰੱਖਣ ਅਤੇ ਪਹ੍‌ਲਵ ਲੰਬੀਆਂ ਦਾੜ੍ਹੀਆਂ ਰੱਖਣ.#ਸਗਰ ਨੇ ਦੋ ਵਿਆਹ ਕੀਤੇ ਇੱਕ ਤਾਂ ਕਸ਼੍ਯਪ ਦੀ ਪੁਤ੍ਰੀ ਸੁਮਤਿ ਨਾਲ ਅਤੇ ਦੂਸਰਾ ਰਾਜਾ ਵਿਦਰਭ ਦੀ ਪੁਤ੍ਰੀ ਕੇਸ਼ਿਨੀ ਨਾਲ, ਪਰ ਉਨ੍ਹਾਂ ਤੋਂ ਕੋਈ ਪੁਤ੍ਰ ਨਾ ਹੋਣ ਕਰਕੇ ਉਸ ਨੇ ਔਰਵ ਰਿਖੀ ਦੀ ਓਟ ਲਈ. ਔਰਵ ਨੇ ਕਿਹਾ ਕਿ ਇੱਕ ਇਸਤ੍ਰੀ ਨੂੰ ਤਾਂ ਇੱਕੋ ਪੁਤ੍ਰ ਹੋਵੇਗਾ ਪਰ ਦੂਸਰੀ ਦੇ ਘਰ ੬੦੦੦੦ ਪੁਤ੍ਰ ਹੋਣਗੇ. ਕੇਸ਼ਿਨੀ ਨੇ ਕਿਹਾ ਕਿ ਮੇਰੇ ਘਰ ਤਾਂ ਇੱਕੋ ਹੋਵੇ, ਤਾਂ ਉਸ ਦੇ ਘਰ ਇੱਕ ਪੁਤ੍ਰ ਅਸਮੰਜਸ ਹੋਇਆ ਅਰ ਸੁਮਤਿ ਦੇ ੬੦੦੦੦ ਪੁਤ੍ਰ ਹੋਏ. ਅਸਮੰਜਸ ਵਡਾ ਕੁਕਰਮੀ ਸੀ ਇਸ ਲਈ ਸਗਰ ਨੇ ਉਸ ਨੂੰ ਤ੍ਯਾਗ ਦਿੱਤਾ. ਬਾਕੀ ਸੱਠ ਹਜ਼ਾਰ ਪੁਤ੍ਰਾਂ ਨੇ ਭੀ ਐਸਾ ਉਪਦ੍ਰਵ ਮਚਾਇਆ ਕਿ ਦੇਵਤਿਆਂ ਨੇ ਇਨਾਂ ਦੀ ਰਿਖੀ ਕਪਿਲ ਅਤੇ ਵਿਸਨੁ (ਦੇਵਤਾ) ਪਾਸ ਸ਼ਕਾਇਤ ਕੀਤੀ. ਸਗਰ ਨੇ ਅਸ੍ਵਮੇਧ ਯੱਗ ਕੀਤਾ ਅਤੇ ਘੋੜੇ ਦੀ ਰਾਖੀ ਕਰਨ ਵਾਲੇ ਭਾਵੇਂ ਉਸ ਦੇ ੬੦੦੦੦ ਪੁਤ੍ਰ ਭੀ ਸਨ, ਪਰ ਤਦ ਭੀ ਇੰਦ੍ਰ ਕਰਕੇ ਘੋੜਾ ਪਾਤਾਲ ਵਿੱਚ ਪਹੁਚਾਇਆ ਗਿਆ. ਸਗਰ ਨੇ ਆਪਣੇ ਪੁਤ੍ਰਾਂ ਨੂੰ ਘੋੜਾ ਲੱਭਣ ਲਈ ਆਖਿਆ, ਉਨ੍ਹਾਂ ਨੇ ਪਾਤਾਲ ਤਕ ਪ੍ਰਿਥਿਵੀ ਨੂੰ ਪੁੱਟ ਸੁੱਟਿਆ ਅਤੇ ਹੇਠਾਂ ਜਾਕੇ ਕੀ ਦੇਖਿਆ ਕਿ ਘੋੜਾ ਤਾਂ ਚਰ ਰਿਹਾ ਹੈ ਅਰ ਉਸ ਦੇ ਪਾਸ ਹੀ ਰਿਖੀ ਕਪਿਲ ਸਮਾਧੀ ਲਾਈ ਬੈਠਾ ਹੈ. ਇਹ ਸਮਝਕੇ ਕਿ ਘੋੜੇ ਦਾ ਚੋਰ ਇਹੀ ਹੈ, ਉਨ੍ਹਾਂ ਨੇ ਕਪਿਲ ਨੂੰ ਭੈ ਦੇਣ ਦਾ ਯਤਨ ਕੀਤਾ. ਗੁੱਸੇ ਵਿੱਚ ਆਕੇ ਰਿਖੀ ਨੇ ਜਦ ਸਗਰ ਦੇ ਪੁਤ੍ਰਾਂ ਵੱਲ ਤੱਕਿਆ ਤਾਂ ਰਿਖੀ ਦੇ ਅੰਦਰੋਂ ਅੱਗ ਪ੍ਰਗਟ ਹੋਈ, ਜਿਸ ਨਾਲ ਉਹ ਸਾਰੇ ਭਸਮ ਹੋ ਗਏ.#ਜਦ ਘੋੜਾ ਚਿਰ ਤੀਕ ਵਾਪਿਸ ਨਾ ਆਇਆ ਤਦ ਸਗਰ ਨੇ ਆਪਣਾ ਪੋਤਾ ਅੰਸ਼ੁਮਾਨ ਤਲਾਸ਼ ਲਈ ਭੇਜਿਆ, ਉਸ ਨੇ ਆਪਣੇ ਚਾਚਿਆਂ ਦੀਆਂ ਹੱਡੀਆਂ ਕਪਿਲ ਪਾਸ ਢੇਰੀ ਹੋਈਆਂ ਦੇਖੀਆਂ. ਅੰਸ਼ੁਮਾਨ ਨੇ ਦੁਖੀ ਹੋ ਕੇ ਕਪਿਲ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਨੂੰ ਕਿਸੇ ਤਰਾਂ ਸ੍ਵਰਗ ਲੋਕ ਪ੍ਰਾਪਤ ਹੋਵੇ. ਕਪਿਲ ਨੇ ਭਰੋਸਾ ਦਿੱਤਾ ਕਿ ਤੇਰਾ ਪੋਤ੍ਰਾ ਗੰਗਾ ਨੂੰ ਪ੍ਰਿਥਿਵੀ ਤੇ ਲਿਆਵੇਗਾ ਤਾਂ ਇਨਾਂ ਦੀ ਗਤਿ ਹੋਵੇਗੀ.#ਅੰਸ਼ੁਮਾਨ ਘੋੜਾ ਲੈ ਕੇ ਸਗਰ ਪਾਸ ਪਹੁੰਚਿਆ ਅਤੇ ਯਗ੍ਯ ਸੰਪੂਰਣ ਹੋਇਆ. ਉਸ ਵੱਡੇ ਖਾਤ (ਗਰਤ) ਦਾ, ਜੇਹੜਾ ਕਿ ੬੦੦੦੦ ਪੁਤ੍ਰਾਂ ਨੇ ਖੋਦਿਆ ਸੀ, ਨਾਉਂ ਸਾਗਰ ਰੱਖ ਦਿੱਤਾ, ਜੋ ਹੁਣ ਸਮੁੰਦਰ ਹੈ.#ਅੰਸ਼ੁਮਾਨ ਦਾ ਪੁਤ੍ਰ ਦਿਲੀਪ ਅਤੇ ਉਸ ਦਾ ਪੁਤ੍ਰ ਭਗੀਰਥ ਹੋਇਆ. ਭਗੀਰਥ ਦੇ ਪੁੰਨ ਕਰਮਾਂ ਕਰਕੇ ਗੰਗਾ ਸ੍ਵਰਗਲੋਕ ਤੋਂ ਉਤਰੀ ਅਤੇ ਉਸ ਦੇ ਜਲ ਨਾਲ ਸਗਰ ਦੇ ਪੁਤ੍ਰਾਂ ਦੀ ਭਸਮ ਤਰ ਹੋਈ ਅਤੇ ਉਹ ਮੁਕ੍ਤਿ ਨੂੰ ਪ੍ਰਾਪਤ ਹੋਏ.¹ ਸਗਰ ਦੇ ਕਾਰਣ ਗੰਗਾ ਦਾ ਨਾਉਂ ਸਾਗਰਾ ਅਤੇ ਭਗੀਰਥ ਕਰਕੇ ਭਾਗੀਰਥੀ ਹੋਇਆ.#ਹਰਿਵੰਸ਼ ਵਿੱਚ ਇੱਕ ਹੋਰ ਭੀ ਅਚੰਭੇ ਦੀ ਗੱਲ ਲਿਖੀ ਹੈ ਕਿ ਸਗਰ ਦੀ ਇਸਤ੍ਰੀ ਸੁਮਤਿ ਨੂੰ ਇੱਕ ਤੂੰਬਾ ਜੰਮਿਆ ਜਿਸ ਵਿੱਚ ੬੦੦੦੦ ਬੀਜ ਸਨ, ਜਿਨ੍ਹਾਂ ਨੂੰ ਸਗਰ ਨੇ ਘੀ ਦੇ ਭਾਡਿਆਂ ਵਿੱਚ ਅੱਡ ਅੱਡ ਰੱਖ ਦਿੱਤਾ ਅਤੇ ੧੦. ਮਹੀਨਿਆਂ ਪਿਛੋ ਇਹ ਸਾਰੇ ਬਾਲਕ ਹੋਕੇ ਆਪ ਹੀ ਦੌੜਨ ਭੱਜਣ ਲੱਗ ਪਏ. "ਲਹਿ ਸਗਰ ਬੀਰ. ਚਿੱਤ ਹਨਐ ਅਧੀਰ." (ਪ੍ਰਿਥੁਰਾਜ)


सं. समग्र. वि- सकल. सगल. सारा. सभ. तमाम. "आनउपाव सगर कीए." (मला मः ५. पड़ताल) २. संग्या- राजा बाहु (अथवा असित) दा पुत्र, अयोध्या दा सूरजवंशी राजा, जिस दी कथा महाभारत आदि ग्रंथां विॱच विस्तार नाल लिखी है. सगर दे पिता (बाहु) नूं हैहयां ने राजधानी तों बाहर कॱढ दिॱता सी. बाहु बण विॱच आपणीआं इसत्रीआं समेत जा रिहा. सगर दी माता ओदों गरभवती सी. इॱक सौकण ने साड़ा करके उस नूं कोई ज़हिर दे दिॱती, जिसनाल उस दा गरभ रुक गिआ. इस कारण सगर सॱत वर्हे माता दे उदर विॱच रिहा अते इस समें अंदर बाहु मरगिआ. गरभवती राणी ने आपणे पती नाल सड़ना चाहिआ, पर औरव रिखी ने उस नूं रोकिआ अते आखिआ कि तेरे उदर विचों इॱक प्रतापी बालक जनम लवेगा. जद इह बालक जनमिआ तां रिखी ने नाउं सगर (स- सहित, गर- ज़हिर) रॱखिआ, किउंकि सौकण दी दिॱती होई ज़हिर भी नाल ही गरभों बाहर आई सी.#जद सगर ने जवान हो के आपणे पिता दी कथा सुणी तां उस ने प्रण कीता कि मै हैहयां अते होर राखसां तों प्रिथवी खाली कर देवांगा अते आपणे पिता दा सारा राज वापिस लवांगा. औरव रिखी तों उस ने अगनि असत्र लै के सभ हैहयां नूं मार मुकाइआ, अते आपणा राज सांभ लीता. सगर ने शक, यवन. कांबोज, पारद अते पर्‌लव सारिआं दा नाश कर देणा सी, पर वसिस्ठ रिखी दे कहिणपुर उस ने उन्हां नूं इस शरत ते छॱड दिॱता कि यवन आपणा सारा सिर मुना लैण, शक उॱपरले पासिओं अॱधा मुनाउण, पारद लंबे केश रॱखण अते पह्‌लव लंबीआं दाड़्हीआं रॱखण.#सगर ने दो विआह कीते इॱक तां कश्यप दी पुत्री सुमति नाल अते दूसरा राजा विदरभ दी पुत्री केशिनी नाल, पर उन्हां तों कोई पुत्र ना होण करके उस ने औरव रिखी दी ओट लई. औरव ने किहा कि इॱक इसत्री नूं तां इॱको पुत्र होवेगा पर दूसरी दे घर ६०००० पुत्र होणगे. केशिनी ने किहा कि मेरे घर तां इॱको होवे, तां उस दे घर इॱक पुत्र असमंजस होइआ अर सुमति दे ६०००० पुत्र होए. असमंजस वडा कुकरमी सी इस लई सगर ने उस नूं त्याग दिॱता. बाकी सॱठ हज़ार पुत्रां ने भी ऐसा उपद्रव मचाइआ कि देवतिआं ने इनां दी रिखी कपिल अते विसनु (देवता) पास शकाइत कीती. सगर ने अस्वमेध यॱग कीता अते घोड़े दी राखी करन वाले भावें उस दे ६०००० पुत्र भी सन, पर तद भी इंद्र करके घोड़ा पाताल विॱच पहुचाइआ गिआ. सगर ने आपणे पुत्रां नूं घोड़ा लॱभण लई आखिआ, उन्हां ने पाताल तक प्रिथिवी नूं पुॱट सुॱटिआ अते हेठां जाके की देखिआ कि घोड़ा तां चर रिहा है अर उस दे पास ही रिखी कपिल समाधी लाई बैठा है. इह समझके कि घोड़े दा चोर इही है, उन्हां नेकपिल नूं भै देण दा यतन कीता. गुॱसे विॱच आके रिखी ने जद सगर दे पुत्रां वॱल तॱकिआ तां रिखी दे अंदरों अॱग प्रगट होई, जिस नाल उह सारे भसम हो गए.#जद घोड़ा चिर तीक वापिस ना आइआ तद सगर ने आपणा पोता अंशुमान तलाश लई भेजिआ, उस ने आपणे चाचिआं दीआं हॱडीआं कपिल पास ढेरी होईआं देखीआं. अंशुमान ने दुखी हो के कपिल अॱगे अरदास कीती कि इन्हां नूं किसे तरां स्वरग लोक प्रापत होवे. कपिल ने भरोसा दिॱता कि तेरा पोत्रा गंगा नूं प्रिथिवी ते लिआवेगा तां इनां दी गति होवेगी.#अंशुमान घोड़ा लै के सगर पास पहुंचिआ अते यग्य संपूरण होइआ. उस वॱडे खात (गरत) दा, जेहड़ा कि ६०००० पुत्रां ने खोदिआ सी, नाउं सागर रॱख दिॱता, जो हुण समुंदर है.#अंशुमान दा पुत्र दिलीप अते उस दा पुत्र भगीरथ होइआ. भगीरथ दे पुंन करमां करके गंगा स्वरगलोक तों उतरी अते उस दे जल नाल सगर दे पुत्रां दी भसम तर होई अते उह मुक्ति नूं प्रापत होए.¹ सगर दे कारण गंगा दा नाउं सागरा अते भगीरथ करके भागीरथी होइआ.#हरिवंश विॱच इॱक होर भी अचंभे दी गॱल लिखी है कि सगर दी इसत्री सुमति नूं इॱक तूंबा जंमिआ जिस विॱच ६०००० बीज सन, जिन्हां नूं सगर ने घी दे भाडिआं विॱच अॱड अॱड रॱख दिॱता अते १०. महीनिआंपिछो इह सारे बालक होके आप ही दौड़न भॱजण लॱग पए. "लहि सगर बीर. चिॱत हनऐ अधीर." (प्रिथुराज)