utangaउतंग
ਸੰ. उत्त्ङ्ग. ਉੱਤੁੰਗ. ਵਿ- ਬਹੁਤ ਉੱਚਾ. "ਉਤੰਗੀ ਪੈਓਹਰੀ." (ਸਵਾ ਮਃ ੧) ਹੇ ਅਤਿ ਉੱਨਤ ਪਯੋਧਰਾਂ ਵਾਲੀ! ਦੇਖੋ, ਪੈਓਹਰੀ.
सं. उत्त्ङ्ग. उॱतुंग. वि- बहुत उॱचा. "उतंगी पैओहरी." (सवा मः १) हे अति उॱनतपयोधरां वाली! देखो, पैओहरी.
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਪਯੋਧਰੀ. ਵਿ- ਪਯੋਧਰਾਂ ਵਾਲੀ. ਦੇਖੋ, ਪੈਓਹਰ. "ਉਤੰਗੀ ਪੈਓਹਰੀ, ਗਹਿ ਰੀ ਗੰਭੀਰੀ." (ਸਵਾ ਮਃ ੧) ਰੀ (ਹੇ) ਉਤੰਗ (ਉੱਚੇ) ਪਯੋਧਰਾਂ ਵਾਲੀ (ਨਵਯੋਵਨਾ), ਗੰਭੀਰਤਾ (ਨੰਮ੍ਰਤਾ) ਗਹਿ (ਗ੍ਰਹਣ ਕਰ). ਭਾਵ- ਜੋਬਨ ਦੇ ਮਾਨ ਵਿੱਚ ਨਾ ਆਕੜ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰ. उन्नति. ਵਿ- ਉੱਚਾ. "ਉੱਨਤ ਨਾਸੇ ਜੋਤਿ ਪ੍ਰਕਾਸੇ." (ਅਕਾਲ) ੨. ਉੱਤਮ। ੩. ਪ੍ਰਭੁਤਾ ਵਾਲਾ. ਧਨ ਸੰਪਦਾ ਵਿੱਚ ਵਡਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....