ਮੇਹਰਾਜ

mēharājaमेहराज


ਬੈਰਾੜਵੰਸ਼ ਦਾ ਰਤਨ ਵਰਿਆਮ ਦਾ ਪੁੱਤ ਅਤੇ ਸਤੋਹ ਦਾ ਪਿਤਾ. ਦੇਖੋ, ਫੂਲਵੰਸ਼।#੨. ਮੇਹਰਾਜ ਦੇ ਨਾਮ ਪੁਰ ਗੁਰੂ ਸਾਹਿਬ ਦੀ ਆਗ੍ਯਾ ਨਾਲ ਸੰਮਤ ੧੬੮੪ ਵਿੱਚ ਮੋਹਨ ਦਾ ਵਸਾਇਆ ਨਗਰ, ਜੋ ਜਿਲਾ ਫਿਰੋਜਪੁਰ ਵਿੱਚ ਬਾਹੀਏ ਦਾ ਪ੍ਰਧਾਨ ਗ੍ਰਾਮ ਹੈ. ਦੇਖੋ, ਫੂਲਵੰਸ਼, ਬਾਹੀਆ ਅਤੇ ਜੈਦ ਪਰਾਣਾ. ਮੇਹਰਾਜ ਵਿੱਚ ਦੋ ਗੁਰਦ੍ਵਾਰੇ ਹਨ-#(੧) ਗੁਰੂਸਰ ਛੋਟਾ. ਇਹ ਪਿੰਡ ਤੋਂ ਪੌਣ ਮੀਲ ਦੱਖਣ ਪੱਛਮ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮੋਹਨ ਦਾ ਪ੍ਰੇਮ ਦੇਖਕੇ ਠਹਿਰੇ ਹਨ. ਛੋਟਾ ਜਿਹਾ ਗੁਰਦ੍ਵਾਰਾ ਹੈ. ਪੁਜਾਰੀ ਸਿੰਘ ਹੈ.#(੨) ਗੁਰੂਸਰ. ਇਹ ਮੇਹਰਾਜ ਤੋਂ ਦੋ ਮੀਲ ਦੱਖਣ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ਼ਾਹੀ ਸੈਨਾ ਨਾਲ ਜੰਗ ਕੀਤਾ ਸੀ. ਤਾਲ ਤੋਂ ਕੁਝ ਵਿੱਥ ਪੁਰ ਇੱਕ ਦਮਦਮਾ ਹੈ, ਜਿਸ ਵਿੱਚ ਫੌਜੀ ਸਰਦਾਰ ਦੱਬੇ ਗਏ ਸਨ. ਗੁਰੂ ਸਾਹਿਬ ਦਾ ਜਿੱਥੇ ਤੰਬੂ ਸੀ, ਉੱਥੇ ਮਹਾਰਾਜਾ ਹੀਰਾਸਿੰਘ ਨਾਭਾਪਤਿ ਨੇ ਸੁੰਦਰ ਦਰਬਾਰ ਬਣਵਾਇਆ ਹੈ. ਗੁਰਦ੍ਵਾਰੇ ਨਾਲ ੨੫੦ ਘੁਮਾਉਂ ਜ਼ਮੀਨ ਸਿੱਖਰਾਜ ਸਮੇਂ ਦੀ ਹੈ. ਸਵਾ ਸੌ ਰੁਪਯਾ ਸਾਲਾਨਾ ਰਿਆਸਤ ਪਟਿਆਲੇ ਤੋਂ ਅਤੇ ੩੧ ਰੁਪਯੇ ਰਿਆਸਤ ਨਾਭੇ ਤੋਂ ਮਿਲਦੇ ਹਨ. ਸ਼੍ਰੀ ਗੁਰੂ ਹਰਿਰਾਇ ਸਾਹਿਬ ਭੀ ਇਸੇ ਥਾਂ ਵਿਰਾਜੇ ਹਨ. ਮੇਹਰਾਜ, ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ਚਾਰ ਮੀਲ ਉੱਤਰ ਪੱਛਮ ਹੈ.


बैराड़वंश दा रतन वरिआम दा पुॱत अते सतोह दा पिता. देखो, फूलवंश।#२. मेहराज दे नाम पुर गुरू साहिब दी आग्या नाल संमत १६८४ विॱच मोहन दा वसाइआ नगर, जो जिला फिरोजपुर विॱच बाहीए दा प्रधान ग्राम है. देखो, फूलवंश, बाहीआ अते जैद पराणा. मेहराज विॱच दो गुरद्वारे हन-#(१) गुरूसर छोटा. इह पिंड तों पौण मील दॱखण पॱछम है. इॱथे श्री गुरू हरिगोबिंद साहिब मोहन दा प्रेम देखके ठहिरे हन. छोटा जिहा गुरद्वारा है. पुजारी सिंघ है.#(२) गुरूसर. इह मेहराज तों दो मील दॱखण है. इॱथे श्री गुरू हरिगोबिंद साहिब ने शाही सैना नाल जंग कीता सी. ताल तों कुझ विॱथ पुर इॱक दमदमा है, जिस विॱच फौजी सरदार दॱबे गए सन. गुरू साहिब दा जिॱथे तंबू सी, उॱथे महाराजा हीरासिंघ नाभापति ने सुंदर दरबार बणवाइआ है. गुरद्वारे नाल २५० घुमाउं ज़मीन सिॱखराज समें दी है. सवा सौ रुपया सालाना रिआसत पटिआले तों अते ३१ रुपये रिआसत नाभे तों मिलदे हन. श्री गुरू हरिराइ साहिब भी इसे थां विराजे हन. मेहराज, रेलवे सटेशन रामपुराफूल तों चार मील उॱतर पॱछम है.