gotaगोत
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ.
संग्या- गोता. टुॱबी। २. गुतावा. पशू दे चारन लई तूड़ी आदिक पॱठिआं विॱच मिलाइआ अंन. "जैसे गऊ कउ गोत खवाईदा है." (जसभाम) ३. सं. गोत्र. कुल. वंश. ख़ानदान.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [گوطہ] ਗ਼ੋਤ਼ਹ. ਸੰਗ੍ਯਾ- ਟੁੱਬੀ. ਡੁਬਕੀ....
ਸੰਗ੍ਯਾ- ਗਊ ਮਹਿਂ ਆਦਿਕ ਪਸ਼ੂਆਂ ਲਈ ਅੰਨ ਅਤੇ ਨੀਰਾ ਮਿਲਾਕੇ ਬਣਾਇਆ ਹੋਇਆ ਚਾਰਾ....
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....
ਦੇਖੋ, ਚਾਰਣ। ੨. ਅਹੇੜੀਆਂ ਦੀ ਇੱਕ ਜਾਤਿ....
ਸੰਗ੍ਯਾ- ਤੁਸ. ਦਾਣਿਆਂ ਤੋਂ ਵੱਖ ਕੀਤਾ ਨੀਰਾ. ਖ਼ਾਸ ਕਰਕੇ ਕਣਕ ਅਤੇ ਜੌਂ ਦੀ ਤੋੜੀ ਹੋਈ ਨਾਲੀ. ਦੇਖੋ, ਤੁਡ ਧਾ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਦੇਖੋ, ਬੰਸ....
ਫ਼ਾ. [خاندان] ਸੰਗ੍ਯਾ- ਵੰਸ਼. ਕੁਲ....