ਭੀਸਮ

bhīsamaभीसम


ਸੰ. ਭੀਸਮ. ਵਿ- ਭਯਾਵਨਾ. ਡਰਾਉਣਾ। ੨. ਸੰਗ੍ਯਾ- ਸ਼ਿਵ। ੩. ਮੌਤ. ਮ੍ਰਿਤ੍ਯੁ। ੪. ਰਾਜਾ ਸ਼ਾਂਤਨੁ ਦਾ ਪੁਤ੍ਰ ਦੇਵਵ੍ਰਤ, ਜੋ ਗੰਗਾ ਦੇ ਉਦਰ ਤੋਂ ਸੀ.¹ ਰਾਜਾ ਸ਼ਾਂਤਨੁ ਨੇ ਬੁਢਾਪੇ ਵਿੱਚ ਧੀਵਰਪੁਤ੍ਰੀ ਸਤ੍ਯਵਤੀ (ਮਤਸ੍ਯੋਦਰੀ) ਦੇ ਰੂਪ ਤੇ ਮੋਹਿਤ ਹੋਕੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ, ਪਰ ਸਤ੍ਯਵਤੀ ਦੇ ਮਾਪਿਆਂ ਨੇ ਆਖਿਆ ਕਿ ਰਾਜਤਿਲਕ ਤਾਂ ਦੇਵਵ੍ਰਤ ਨੂੰ ਹੀ ਮਿਲਣਾ ਹੈ, ਇਸ ਲਈ ਸਾਡੀ ਪੁਤ੍ਰੀ ਦੇ ਲੜਕਿਆਂ ਨੂੰ ਕੀ ਲਾਭ ਪ੍ਰਾਪਤ ਹੋਸਕੇਗਾ? ਪਿਤਾ ਦੀ ਮਨੋਕਾਮਨਾ ਪੂਰੀ ਕਰਨ ਲਈ ਦੇਵਵ੍ਰਤ ਨੇ ਸਤ੍ਯਵਤੀ ਦੇ ਮਾਪਿਆਂ ਨਾਲ ਪ੍ਰਤਿਗ੍ਯਾ ਕੀਤੀ ਕਿ ਨਾ ਮੈ ਰਾਜਗੱਦੀ ਤੇ ਬੈਠਾਂਗਾ ਨਾ ਆਪ ਵਿਆਹ ਕਰਕੇ ਕੋਈ ਸੰਤਾਨ ਉਤਪੰਨ ਕਰਾਂਗਾ, ਇਸ ਪੁਰ ਉਸ ਦਾ ਨਾਮ ਭੀਸਮ² ਹੋਇਆ, ਅਰ ਸ਼ਾਂਤਨੁ ਦਾ ਵਿਆਹ ਸਤ੍ਯਵਤੀ ਨਾਲ ਹੋਗਿਆ ਜਿਸ ਦੇ ਪੇਟੋਂ ਦੋ ਪੁਤ੍ਰ (ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ) ਹੋਏ. ਸ਼ਾਂਤਨੁ ਦੇ ਚਲਾਣਾ ਕਰਨ ਪਿੱਛੋਂ ਭੀਸਮ ਨੇ ਵਡੇ ਪੁਤ੍ਰ ਚਿਤ੍ਰਾਂਗਦ ਨੂੰ ਰਾਜਤਿਲਕ ਦਿੱਤਾ, ਪਰ ਉਹ ਥੋੜੇ ਦਿਨਾਂ ਵਿੱਚ ਹੀ ਇੱਕ ਲੜਾਈ ਅੰਦਰ ਮਰਗਿਆ. ਉਸ ਤੋਂ ਉਪਰੰਤ ਵਿਚਿਤ੍ਰਵੀਰਯ ਰਾਜ ਕਰਨ ਲੱਗਾ ਅਤੇ ਭੀਸਮ ਉਸ ਦਾ ਸਰਪਰਸਤ ਬਣਿਆ. ਆਪਣੀ ਭੁਜਾ ਦੇ ਬਲ ਨਾਲ ਜਿੱਤਕੇ ਭੀਸਮ ਨੇ ਕਾਸ਼ੀ ਦੇ ਰਾਜੇ ਦੀਆਂ ਦੋ ਪੁਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਦਾ ਵਿਆਹ ਵਿਚਿਤ੍ਰਵੀਰਯ ਨਾਲ ਕੀਤਾ. ਪਰ ਵਿਚਿਤ੍ਰਵੀਰਯ ਰੋਗੀ ਹੋਕੇ ਬਿਨਾ ਸੰਤਾਨ ਹੀ ਮਰਗਿਆ. ਭੀਸਮ ਨੇ ਆਪਣੀ ਭਾਈ ਕ੍ਰਿਸਨ ਦਨਐਪਾਯਨ (ਵ੍ਯਾਸ) ਨੂੰ ਸੰਦਕੇ, ਜੋ ਕਿ ਪਰਾਸ਼ਰ ਦੇ ਵੀਰਯ ਤੋਂ ਸਤ੍ਯਵੰਤੀ ਦੇ ਉਦਰੋਂ (ਵਿਆਹ ਹੋਣ ਤੋਂ ਪਹਿਲਾਂ ਹੀ) ਜੰਮਿਆ ਸੀ, ਦੋਹਾਂ ਵਿਧਵਾ ਭਰਜਾਈਆਂ ਤੋਂ ਨਿਯੋਗਰੀਤਿ ਨਾਲ ਦੋ ਪੁਤ੍ਰ ਪੈਦਾ ਕਰਾਏ. ਇਹ ਦੋ ਪੁਤ੍ਰ ਧ੍ਰਿਤਰਾਸਟ੍ਰ ਅਤੇ ਪਾਂਡੁ ਸਨ.#ਭੀਸਮ ਨੇ ਇਨ੍ਹਾਂ ਦੇ ਪਾਲਨ ਅਤੇ ਵਿਦ੍ਯਾ ਦਾ ਯੋਗ ਪ੍ਰਬੰਧ ਕੀਤਾ. ਰਾਜ ਕਾਜ ਵਿੱਚ ਪੂਰੀ ਸਹਾਇਤਾ ਦਿੱਤੀ. ਕੌਰਵਾਂ ਅਤੇ ਪਾਂਡਵਾਂ ਦੋਹਾਂ ਦੀ ਸਰਪਰਸ੍ਤੀ ਭੀ ਉੱਤਮ ਰੀਤਿ ਨਾਲ ਨਿਬਾਹੀ. ਜਦ ਦੋਹਾਂ ਕੁਲਾਂ ਵਿੱਚ ਲੜਾਈ ਹੋਣ ਲੱਗੀ, ਤਦ ਭੀਸਮ ਨੇ ਮਿਲਾਪ ਲਈ ਬਹੁਤ ਯਤਨ ਕੀਤਾ, ਜੋ ਨਿਸਫਲ ਹੋਇਆ. ਜਦ ਯੁੱਧ ਆਰੰਭ ਹੋ ਹੀ ਗਿਆ, ਤਾਂ ਇਸ ਨੇ ਕੌਰਵਾਂ ਦਾ ਪੱਖ ਲਿਆ ਅਤੇ ਉਨ੍ਹਾਂ ਦੇ ਦਲ ਦਾ ਸੈਨਾਪਤਿ ਬਣਿਆ. ਲੜਾਈ ਦੇ ਦਸਵੇਂ ਦਿਨ ਇਹ ਅਰਜੁਨ ਦੇ ਸਾਮ੍ਹਣੇ ਹੋਇਆ. ਸ਼ਿਖੰਡੀ ਨੇ ਇਸ ਨੂੰ ਧੋਖੇ ਨਾਲ ਜ਼ਖ਼ਮੀ ਕੀਤਾ ਅਤੇ ਅਰਜੁਨ ਦੇ ਅਨੰਤ ਬਣ ਇਸ ਨੂੰ ਲੱਗੇ, ਏਥੋਂ ਤਕ ਕਿ ਇਸ ਦੇ ਸ਼ਰੀਰ ਤੋਂ ਦੋ ਉਂਗਲ ਭਰ ਥਾਂ ਭੀ ਜ਼ਖ਼ਮ ਤੋਂ ਬਗੈਰ ਨਾ ਰਹੀ. ਅਰ ਜਦੋਂ ਇਹ ਰਥ ਵਿੱਚੋਂ ਡਿੱਗਾ, ਤਾਂ ਤੀਰਾਂ ਤੇ ਹੀ ਟੰਗਿਆ ਰਿਹਾ. ਇਸ ਦਸ਼ਾ ਵਿੱਚ ਹੀ ੫੮ ਦਿਨ ਹੋਰ ਜਿਉਂਦਾ ਰਿਹਾ ਅਤੇ ਯੁਧਿਸ੍ਟਿਰ ਨੂੰ ਇਸ ਨੇ ਰਾਜਧਰਮ, ਆਪਦੇ ਧਰਮ ਅਤੇ ਮੋਕ੍ਸ਼੍‍ਧਰਮ ਦਾ ਉਪਦੇਸ਼ ਦਿੱਤਾ, ਜੋ ਮਹਾਭਾਰਤ ਦੇ ਸ਼ਾਂਤਿ ਪਰਵ ਵਿੱਚ ਵਿਸ੍ਤਾਰ ਨਾਲ ਹੈ. ਭੀਸਮ ਨੇ ਦ੍ਰਿੜ੍ਹਤਾ, ਉਪਕਾਰ ਅਤੇ ਭਾਣਾ ਮੰਨਣ ਦਾ ਪੂਰਾ ਸਬੂਤ ਦਿੱਤਾ ਅਰ ਆਪਣੀ ਜ਼ਿੰਦਗੀ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ.#ਕ੍ਰਿਸਨ ਜੀ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਮੈਂ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਸ਼ਸਤ੍ਰ ਨਹੀਂ ਫੜਾਂਗਾ, ਕੇਵਲ ਰੱਥ ਹੱਕਾਂਗਾ, ਭੀਸਮ ਨੇ ਪ੍ਰਣ ਕੀਤਾ ਕਿ ਮੈਂ ਸ਼ਸਤ੍ਰ ਫੜਾਕੇ ਛੱਡਾਂਗਾ, ਸੋ ਭੀਸਮ ਦੀ ਪ੍ਰਤਿਗ੍ਯਾ ਸੱਚੀ ਕਰਨ ਲਈ ਕ੍ਰਿਸਨ ਜੀ ਨੇ ਚਕ੍ਰ ਫੜਿਆ.


सं. भीसम. वि- भयावना. डराउणा। २. संग्या- शिव। ३. मौत. म्रित्यु। ४. राजा शांतनु दा पुत्र देवव्रत, जो गंगा दे उदर तों सी.¹ राजा शांतनु ने बुढापे विॱच धीवरपुत्री सत्यवती (मतस्योदरी) दे रूप ते मोहित होके उस नाल विआह करन दी इॱछा प्रगट कीती, पर सत्यवती दे मापिआं ने आखिआ कि राजतिलक तां देवव्रत नूं ही मिलणा है, इस लई साडी पुत्री दे लड़किआं नूं की लाभ प्रापत होसकेगा? पिता दी मनोकामना पूरी करन लई देवव्रत ने सत्यवती दे मापिआं नाल प्रतिग्या कीती कि ना मैराजगॱदी ते बैठांगा ना आप विआह करके कोई संतान उतपंन करांगा, इस पुर उस दा नाम भीसम² होइआ, अर शांतनु दा विआह सत्यवती नाल होगिआ जिस दे पेटों दो पुत्र (चित्रांगद अते विचित्रवीरय) होए. शांतनु दे चलाणा करन पिॱछों भीसम ने वडे पुत्र चित्रांगद नूं राजतिलक दिॱता, पर उह थोड़े दिनां विॱच ही इॱक लड़ाई अंदर मरगिआ. उस तों उपरंत विचित्रवीरय राज करन लॱगा अते भीसम उस दा सरपरसत बणिआ. आपणी भुजा दे बल नाल जिॱतके भीसम ने काशी दे राजे दीआं दो पुत्रीआं अंबिका अते अंबालिका दा विआह विचित्रवीरय नाल कीता. पर विचित्रवीरय रोगी होके बिना संतान ही मरगिआ. भीसम ने आपणी भाई क्रिसन दनऐपायन (व्यास) नूं संदके, जो कि पराशर दे वीरय तों सत्यवंती दे उदरों (विआह होण तों पहिलां ही) जंमिआ सी, दोहां विधवा भरजाईआं तों नियोगरीति नाल दो पुत्र पैदा कराए. इह दो पुत्र ध्रितरासट्र अते पांडु सन.#भीसम ने इन्हां दे पालन अते विद्या दा योग प्रबंध कीता. राज काज विॱच पूरी सहाइता दिॱती. कौरवां अते पांडवां दोहां दी सरपरस्ती भी उॱतम रीति नाल निबाही. जद दोहां कुलां विॱच लड़ाई होण लॱगी, तद भीसम ने मिलाप लई बहुत यतन कीता, जो निसफल होइआ. जद युॱध आरंभ हो ही गिआ, तांइस ने कौरवां दा पॱख लिआ अते उन्हां दे दल दा सैनापति बणिआ. लड़ाई दे दसवें दिन इह अरजुन दे साम्हणे होइआ. शिखंडी ने इस नूं धोखे नाल ज़ख़मी कीता अते अरजुन दे अनंत बण इस नूं लॱगे, एथों तक कि इस दे शरीर तों दो उंगल भर थां भी ज़ख़म तों बगैर ना रही. अर जदों इह रथ विॱचों डिॱगा, तां तीरां ते ही टंगिआ रिहा. इस दशा विॱच ही ५८ दिन होर जिउंदा रिहा अते युधिस्टिर नूं इस ने राजधरम, आपदे धरम अते मोक्श्‍धरम दा उपदेश दिॱता, जो महाभारत दे शांति परव विॱच विस्तार नाल है. भीसम ने द्रिड़्हता, उपकार अते भाणा मंनण दा पूरा सबूत दिॱता अर आपणी ज़िंदगी ते कोई दाग नहीं लॱगण दिॱता.#क्रिसन जी ने प्रतिग्या कीती सी कि मैं कुरुक्शेत्र दे जंग विॱच शसत्र नहीं फड़ांगा, केवल रॱथ हॱकांगा, भीसम ने प्रण कीता कि मैं शसत्र फड़ाके छॱडांगा, सो भीसम दी प्रतिग्या सॱची करन लई क्रिसन जी ने चक्र फड़िआ.