ਮਤਸ੍ਯੋਦਰੀ, ਮਤਸ੍ਯੋਦਰੀ

matasyodharī, matasyodharīमतस्योदरी, मतस्योदरी


ਚੇਦਿ ਦੇ ਰਾਜਾ ਉਪਰਿਚਰ (ਵਸੁ) ਦੇ ਵੀਰਯ ਤੋਂ ਮੱਛੀ¹ ਦੇ ਉਦਰੋਂ ਪੈਦਾ ਹੋਈ ਕਨ੍ਯਾ, ਜਿਸ ਨੂੰ ਮਲਾਹਾਂ ਨੇ ਪਾਲਿਆ. ਮਤਸ੍ਯੋਦਰੀ ਦੇ ਰੂਪ ਪੁਰ ਮੋਹਿਤ ਹੋਕੇ ਪਰਾਸ਼ਰ ਰਿਖੀ ਨੇ ਇਸ ਤੋਂ ਦ੍ਵੈਪਾਯਨ (ਵ੍ਯਾਸ) ਪੁਤ੍ਰ ਪੈਦਾ ਕੀਤਾ. ਫਿਰ ਏਹ ਰਾਜਾ ਸ਼ਾਂਤਨੁ ਦੀ ਇਸਤ੍ਰੀ ਹੋਈ, ਜਿਸ ਤੋਂ ਵਿਚਿਤ੍ਰਵੀਰਯ ਅਤੇ ਚਿਤ੍ਰਾਂਗਦ ਜਨਮੇ. ਮਤਸ੍ਯੋਦਰੀ ਦੇ ਨਾਮ ਮਤਸ੍ਯਗੰਧਾ, ਸਤ੍ਯਵਤੀ, ਯੋਜਨਗੰਧਾ, ਗੰਧਕਾਲੀ, ਗੰਧਵਤੀ, ਕਾਲਾਂਗਨੀ ਭੀ ਹਨ। ੨. ਕਾਸ਼ੀ ਦਾ ਇੱਕ ਤੀਰਥ, ਜਿਸ ਦੇ ਇਸਨਾਨ ਦਾ ਵਡਾ ਮਹਾਤਮ ਲਿਖਿਆ ਹੈ. ਦੇਖੋ, ਕਾਸ਼ੀ ਖੰਡ, ਅਃ ੬੯.


चेदि दे राजा उपरिचर (वसु) दे वीरय तों मॱछी¹ दे उदरों पैदा होई कन्या, जिस नूं मलाहां ने पालिआ. मतस्योदरी दे रूप पुर मोहित होके पराशर रिखी ने इस तों द्वैपायन (व्यास) पुत्र पैदा कीता. फिर एह राजा शांतनु दी इसत्री होई, जिस तों विचित्रवीरय अते चित्रांगद जनमे. मतस्योदरी दे नाम मतस्यगंधा, सत्यवती, योजनगंधा, गंधकाली, गंधवती, कालांगनी भी हन। २. काशी दा इॱक तीरथ, जिस दे इसनान दा वडा महातम लिखिआ है. देखो, काशी खंड, अः ६९.