ਸਤ੍ਯਵਤੀ, ਸਤ੍ਯਵਤੀ

satyavatī, satyavatīसत्यवती, सत्यवती


ਸੰਗ੍ਯਾ- ਵਸੁਰਾਜ (ਉਪਰਿਚਰ) ਦੀ ਕੰਨ੍ਯਾ, ਜੋ ਮੱਛੀ ਦੇ ਪੇਟੋਂ ਜਨਮੀ, ਜਿਸ ਤੋਂ ਮਛੋਦਰੀ (ਮਤਸ੍ਯੋਦਰੀ) ਨਾਉਂ ਹੋਇਆ. ਇਸ ਦੇ ਰੂਪ ਉੱਤੇ ਪਰਾਸ਼ਰ ਰਿਖੀ ਮੋਹਿਤ ਹੋ ਗਿਆ ਅਤੇ ਸੰਯੋਗ ਕਰਕੇ ਕ੍ਰਿਸਨ ਦੈਪਾਯਨ (ਜਿਸਦਾ ਫੇਰ ਵ੍ਯਾਸ ਨਾਉਂ ਹੋਇਆ) ਪੈਦਾ ਕੀਤਾ. ਸਤ੍ਯਵਤੀ ਨੂੰ ਰਾਜਾ ਸ਼ਾਂਤਨੁ ਨੇ ਵਿਆਹਕੇ ਵਿਚਿਤ੍ਰਵੀਰਯ ਅਤੇ ਚਿਤ੍ਰਾਂਗਦ ਪੁਤ੍ਰ ਪੈਦਾ ਕੀਤੇ. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਸ ਦੇ ਸ਼ਰੀਰ ਵਿੱਚੋਂ ਮੱਛੀ ਦੀ ਬੂ ਆਉਂਦੀ ਸੀ. ਪਰ ਪਰਾਸ਼ਰ ਜੀ ਦੀ ਕ੍ਰਿਪਾ ਨਾਲ ਇਸ ਦੀ ਦੇਹ ਵਿਚੋਂ ਐਸੀ ਸੁਗੰਧ ਉਪਜੀ, ਜੋ ਚਾਰ ਚਾਰ ਕੋਹ ਤੀਕ ਫੈਲ ਗਈ, ਜਿਸ ਕਰਕੇ ਨਾਉਂ ਯੋਜਨਗੰਧਾ ਹੋਇਆ। ੨. ਦੇਖੋ, ਰਿਚੀਕ.


संग्या- वसुराज (उपरिचर) दी कंन्या, जो मॱछी दे पेटों जनमी, जिस तों मछोदरी (मतस्योदरी) नाउं होइआ. इस दे रूप उॱते पराशर रिखी मोहित हो गिआ अते संयोग करके क्रिसन दैपायन (जिसदा फेर व्यास नाउं होइआ) पैदा कीता. सत्यवती नूं राजा शांतनु ने विआहके विचित्रवीरय अते चित्रांगद पुत्र पैदा कीते. महाभारत विॱच लिखिआ है कि इस दे शरीर विॱचों मॱछी दी बू आउंदी सी. पर पराशर जी दी क्रिपा नाल इस दी देह विचों ऐसी सुगंध उपजी, जो चार चार कोह तीक फैल गई, जिस करके नाउं योजनगंधा होइआ। २. देखो, रिचीक.