anbikāअंबिका
ਸੰ. अम्बिका. ਸੰਗ੍ਯਾ- ਕਾਸ਼ੀਰਾਜ ਇੰਦ੍ਰਦ੍ਯੁਮਨ ਦੀ ਮੰਝਲੀ ਪੁਤ੍ਰੀ, ਜੋ ਅੰਬਾ ਅਤੇ ਅੰਬਾਲਿਕਾ ਦੀ ਸਕੀ ਭੈਣ ਸੀ. ਇਹ ਭੀਸਮ ਨੇ ਖੋਹਕੇ ਲਿਆਂਦੀ ਸੀ ਅਰ ਆਪਣੇ ਭਾਈ ਵਿਚਿਤ੍ਰਵੀਰਯ ਨੂੰ ਵਿਆਹੀ ਸੀ. ਇਸ ਦੇ ਵਿਧਵਾ ਹੋਣ ਪੁਰ ਵ੍ਯਾਸ ਰਿਖੀ ਨੇ ਇਸ ਨਾਲ ਨਿਯੋਗ ਕਰਕੇ ਧ੍ਰਿਤਰਾਸਟ੍ਰ ਪੈਦਾ ਕੀਤਾ, ਜੋ ਦੁਰਯੋਧਨ ਆਦਿਕ ਕੌਰਵਾਂ ਦਾ ਪਿਤਾ ਸੀ। ੨. ਮਾਤਾ। ੩. ਦੁਰਗਾ. "ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ." (ਚੰਡੀ ੨)
सं. अम्बिका. संग्या- काशीराज इंद्रद्युमन दी मंझली पुत्री, जो अंबा अते अंबालिका दी सकी भैण सी. इह भीसम ने खोहके लिआंदी सी अर आपणे भाई विचित्रवीरय नूं विआही सी. इस दे विधवा होण पुर व्यास रिखी ने इस नाल नियोग करके ध्रितरासट्र पैदा कीता, जो दुरयोधन आदिक कौरवां दा पिता सी। २. माता। ३. दुरगा. "नमो हिंगुला पिंगुला अंबिकायं." (चंडी २)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. अम्बालिका. ਸੰਗ੍ਯਾ- ਮਾਤਾ. "ਕਿ ਅੰਬਾਲਿਕਾ ਛੈ." (ਦੱਤਾਵ) ੨. ਕਾਸ਼ੀ ਦੇ ਰਾਜਾ ਇੰਦ੍ਰਦ੍ਯੁਮਨ ਦੀ ਪੁਤ੍ਰੀ, ਜੋ ਅੰਬਾ ਦੀ ਛੋਟੀ ਭੈਣ ਸੀ, ਜਿਸ ਨੂੰ ਭੀਸਮਪਿਤਾਮਾ ਆਪਣੇ ਭਾਈ ਵਿਚਿਤ੍ਰਵੀਰਯ ਵਾਸਤੇ ਖੋਹ ਲੈ ਆਇਆ ਸੀ. ਵਿਚਿਤ੍ਰਵੀਰਯ ਦੇ ਮਰਣ ਪੁਰ ਵ੍ਯਾਸ ਨੇ ਇਸ ਨਾਲ ਨਿਯੋਗ ਕਰਕੇ ਪਾਂਡੁ ਉਤਪੰਨ ਕੀਤਾ, ਜਿਸ ਦੀ ਸੰਤਾਨ ਪਾਂਡਵ ਹੋਏ.#ਅੰਬਿ. ਆਂਬ (ਆਮ੍ਰ) ਉੱਪਰ. ਅੰਬ ਤੇ. "ਕੋਇਲ ਹੋਵਾਂ ਅੰਬਿ ਬਸਾਂ." (ਗਉ ਮਃ ੧)...
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਪਾਂਡਵ....
ਧਵ (ਪਤਿ) ਰਹਿਤ. ਬੇਵਾ. ਰੰਡੀ. ਦੇਖੋ, ਪੁਨਰਵਿਵਾਹ, ਪੌਨਰਭਵ ਅਤੇ ਬਿਧਵਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਬਿਆਸ ੪। ੨. ਵਿਸ੍ਤਾਰ ਫੈਲਾਓ....
ਦੇਖੋ, ਰਿਖਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਕਿਸੇ ਕੰਮ ਵਿੱਚ ਜੋੜਨ ਦੀ ਕ੍ਰਿਯਾ। ੨. ਆਗ੍ਯਾ. ਹੁਕਮ. "ਕਾਨਨ ਗਮਨ੍ਯੋ ਬਿਨਾ ਨਿਯੋਗੂ." (ਨਾਪ੍ਰ) ੩. ਹਿੰਦੂਆਂ ਦੀ ਇੱਕ ਪੁਰਾਣੀ ਰੀਤਿ, ਜਿਸ ਅਨੁਸਾਰ ਵਿਧਵਾ ਇਸਤ੍ਰੀ, ਅਥਵਾ ਜਿਸ ਦਾ ਪਤਿ ਸੰਤਾਨ ਪੈਦਾ ਕਰਨ ਲਾਇਕ ਨਾ ਹੋਵੇ, ਉਹ ਦੇਵਰ ਅਥਵਾ ਕਿਸੇ ਹੋਰ ਨਾਲ ਸੰਬੰਧ ਕਰਕੇ ਔਲਾਦ ਪੈਦਾ ਕ ਸਕਦੀ ਸੀ.¹ ਸਾਧੂ ਦਯਾਨੰਦ ਨੇ ਆਰਯਾਂ ਲਈ ਇਹ ਰੀਤਿ ਵਿਧਾਨ ਕੀਤੀ ਹੈ. ਸਿੱਖਧਰਮ ਅਨੁਸਾਰ ਇਹ ਨਿੰਦਿਤ ਰਸਮ ਹੈ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਦੁਰਜੋਧਨ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)...
ਦੇਖੋ, ਹਿੰਗਲਾਜ. "ਹਿੰਗੁਲਾਜ ਜਗਮਾਤ ਕੋ ਰਹੈ ਦੇਹੁਰੋ ਏਕ." (ਚਰਿਤ੍ਰ ੧੬੫)...
ਦੇਖੋ, ਪਿੰਗਲਾ ੩. "ਸੁਖਮਨਾ ਇੜਾ ਪਿੰਗੁਲਾ ਬੂਝੈ." (ਸਿਧਗੋਸਟਿ) ੨. ਦੇਖੋ, ਪਿੰਗਲਾ ੬. "ਅਜਾਮਲ ਪਿੰਗੁਲਾ ਲੁਭਤ." (ਕੇਦਾ ਰਵਿਦਾਸ)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....