ਪਿੱਤ

pitaपिॱत


ਸੰ. पित्त्. [صفرا] ਸਫ਼ਰਾ. Bile. ਪਿੱਤ ਸ਼ਰੀਰ ਦੀ ਗਰਮੀ ਰੂਪ ਹੈ. ਇਹ ਆਪਣੀ ਅਸਲੀ ਹਾਲਤ ਵਿੱਚ ਸ਼ਰੀਰ ਦੀ ਰਖ੍ਯਾ, ਅਤੇ ਵਿਗੜਿਆ ਹੋਇਆ ਅਨੇਕ ਰੋਗ ਉਤਪੰਨ ਕਰਦਾ ਹੈ. ਪਿੱਤ ਪਤਲਾ (ਦ੍ਰਵ) ਪਦਾਰਥ ਹੈ, ਜਿਸ ਦਾ ਪੀਲਾ ਰੰਗ ਹੈ. ਇਹ ਸ਼ਰੀਰ ਤੋਂ ਮੈਲ ਅਤੇ ਲਹੂ ਦੀ ਜਹਿਰ ਖਾਰਜ ਕਰਦਾ ਹੈ. ਵੈਦਕ ਵਾਲਿਆਂ ਨੇ ਪਿੱਤ ਦੇ ਪੰਜ ਰੂਪ ਲਿਖੇ ਹਨ-#(ੳ) ਆਲੋਚਕ- ਨੇਤ੍ਰਾਂ ਵਿੱਚ ਨਿਵਾਸ ਕਰਦਾ ਹੈ. ਅੱਖਾਂ ਵਿੱਚ ਇਸੇ ਦੀ ਚਮਕ ਹੈ. ਇਹ ਰੂਪ ਨੂੰ ਗ੍ਰਹਣ ਕਰਦਾ ਹੈ.#(ਅ) ਰੰਜਕ- ਜਿਗਰ ਵਿੱਚ ਰਹਿੰਦਾ ਹੈ. ਭੋਜਨ ਦਾ ਰਸ, ਜੋ ਲਹੂ ਬਣਨ ਲਈ ਆਉਂਦਾ ਹੈ. ਉਸ ਦਾ ਖੂਨ ਬਣਾਉਂਦਾ ਹੈ.#(ੲ) ਸਾਧਕ- ਹਿਰਦੇ ਵਿੱਚ ਰਹਿੰਦਾ ਹੈ. ਇਹ ਬੁੱਧਿ, ਸਿਮ੍ਰਿਤਿ ਆਦਿ ਨੂੰ ਵਧਾਉਂਦਾ ਹੈ.#(ਸ) ਪਾਚਕ- ਇਹ ਮੇਦੇ ਅਤੇ ਅੰਤੜੀ ਵਿੱਚ ਰਹਿੰਦਾ ਹੈ. ਇਹ ਗਿਜਾ ਪਚਾਉਂਦਾ, ਮੈਲ ਖਾਰਿਜ ਕਰਦਾ ਹੈ, ਰਸ ਮਲ ਮੂਤ੍ਰ ਅਤੇ ਦੋਸਾਂ ਨੂੰ ਨਿਖੇੜਦਾ ਹੈ, ਜਠਰਾਗਨਿ ਦੇ ਬਲ ਨੂੰ ਵਧਾਉਂਦਾ ਹੈ.#(ਹ) ਭ੍ਰਾਜਕ- ਇਹ ਤੁਚਾ (ਖਲੜੀ) ਵਿੱਚ ਰਹਿੰਦਾ ਹੈ. ਸ਼ਰੀਰ ਦੀ ਸ਼ੋਭਾ ਅਤੇ ਚਮਕ ਨੂੰ ਵਧਾਉਂਦਾ ਹੈ. ਪਿੱਤ ਦੇ ਵਿਗਾੜ ਨਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ, ਨੇਤ੍ਰ ਲਾਲ ਪੀਲੇ, ਮੂਤ੍ਰ ਬਹੁਤ ਪੀਲਾ, ਮੂੰਹ ਦਾ ਸੁਆਦ ਖੱਟਾ, ਭਸ ਡਕਾਰ, ਕ੍ਰੋਧ, ਦਾਹ, ਅੱਖਾਂ ਅੱਗੇ ਹਨੇਰਾ, ਸ਼ਰੀਰ ਦਾ ਤਪਣਾ, ਬਦਬੂਦਾਰ ਪਸੀਨਾ ਆਉਣਾ ਆਦਿਕ ਚਾਲੀ ਰੋਗ ਹੁੰਦੇ ਹਨ.#ਪਿੱਤ ਦੇ ਸ਼ਾਂਤ ਕਰਨ ਲਈ ਉਸਨਤਾਪ ਅਤੇ ਯਰਕਾਨ ਵਿੱਚ ਦੱਸੇ ਉਪਾਉ ਕਰਨੇ ਲਾਭਦਾਇਕ ਹਨ.#ਸਾਧਾਰਣ ਇਲਾਜ ਹੈ ਕਿ ਅੰਤੜੀ ਦੀ ਸਫਾਈ ਕਰਨੀ, ਦੁੱਧ ਚਾਉਲ ਆਦਿਕ ਪਦਾਰਥ ਖਾਣੇ ਪੀਣੇ, ਗੋਕੇ ਦੁੱਧ ਵਿੱਚ ਮਿਸ਼ਰੀ ਪਾਕੇ ਈਸਬਗੋਲ ਦਾ ਸਤ ਛੀ ਮਾਸ਼ੇ ਲੈਣਾ, ਚੰਦਨ ਅਨਾਰ ਆਦਿ ਦੇ ਸ਼ਰਬਤ ਵਰਤਣੇ, ਸਰਦ ਤਰ ਫਲ ਖਾਣੇ, ਨਿਰਮਲ ਸੀਤਲ ਜਲ ਨਾਲ ਸਨਾਨ ਕਰਨਾ, ਵਟਣਾ ਮਲਕੇ ਮੈਲ ਦੂਰ ਕਰਨੀ ਆਦਿ. "ਬਾਇ ਪਿੱਤ ਕਰ ਉਪਜਤ ਭਏ." (ਚਰਿਤ੍ਰ ੪੦੫) ੨. ਪਿੱਤ ਦੇ ਵਿਕਾਰ ਨਾਲ ਗਰਮੀ ਦੀ ਰੁੱਤ ਵਿੱਚ ਤੁਚਾ ਤੇ ਨਿਕਲੀਆਂ ਬਰੀਕ ਫੁਨਸੀਆਂ ਭੀ "ਪਿੱਤ" ਆਖੀਦੀਆਂ ਹਨ. ਇਹ ਵਟਣੇ ਚੰਦਨ ਆਦਿ ਦੇ ਲੇਪ ਤੋਂ ਅਰ ਸੁਗੰਧ ਵਾਲੇ ਸਬੂਣ ਨਾਲ ਸਨਾਨ ਕਰਨ ਤੋਂ ਦੂਰ ਹੋ ਜਾਂਦੀਆਂ ਹਨ। ੩. ਕ੍ਰੋਧ. ਤਾਮਸੀ ਸੁਭਾਉ.


सं. पित्त्. [صفرا] सफ़रा. Bile. पिॱत शरीर दी गरमी रूप है. इह आपणी असली हालत विॱच शरीर दी रख्या, अते विगड़िआ होइआ अनेक रोग उतपंन करदा है. पिॱत पतला (द्रव) पदारथ है,जिस दा पीला रंग है. इह शरीर तों मैल अते लहू दी जहिर खारज करदा है. वैदक वालिआं ने पिॱत दे पंज रूप लिखे हन-#(ॳ) आलोचक- नेत्रां विॱच निवास करदा है. अॱखां विॱच इसे दी चमक है. इह रूप नूं ग्रहण करदा है.#(अ) रंजक- जिगर विॱच रहिंदा है. भोजन दा रस, जो लहू बणन लई आउंदा है. उस दा खून बणाउंदा है.#(ॲ) साधक- हिरदे विॱच रहिंदा है. इह बुॱधि, सिम्रिति आदि नूं वधाउंदा है.#(स) पाचक- इह मेदे अते अंतड़ी विॱच रहिंदा है. इह गिजा पचाउंदा, मैल खारिज करदा है, रस मल मूत्र अते दोसां नूं निखेड़दा है, जठरागनि दे बल नूं वधाउंदा है.#(ह) भ्राजक- इह तुचा (खलड़ी) विॱच रहिंदा है. शरीर दी शोभा अते चमक नूं वधाउंदा है. पिॱत दे विगाड़ नाल समें तों पहिलां वाल चिॱटे हो जांदे हन, नेत्र लाल पीले, मूत्र बहुत पीला, मूंह दा सुआद खॱटा, भस डकार, क्रोध, दाह, अॱखां अॱगे हनेरा, शरीर दा तपणा, बदबूदार पसीना आउणा आदिक चाली रोग हुंदे हन.#पिॱत दे शांत करन लई उसनताप अते यरकान विॱच दॱसे उपाउ करने लाभदाइक हन.#साधारण इलाज है कि अंतड़ी दी सफाई करनी, दुॱध चाउल आदिक पदारथ खाणे पीणे, गोके दुॱध विॱच मिशरी पाके ईसबगोल दा सत छी माशे लैणा, चंदन अनार आदि दे शरबत वरतणे, सरद तर फलखाणे, निरमल सीतल जल नाल सनान करना, वटणा मलके मैल दूर करनी आदि. "बाइ पिॱत कर उपजत भए." (चरित्र ४०५) २. पिॱत दे विकार नाल गरमी दी रुॱत विॱच तुचा ते निकलीआं बरीक फुनसीआं भी "पिॱत" आखीदीआं हन. इह वटणे चंदन आदि दे लेप तों अर सुगंध वाले सबूण नाल सनान करन तों दूर हो जांदीआं हन। ३. क्रोध. तामसी सुभाउ.