vikāraविकार
ਦੇਖੋ, ਬਿਕਾਰ. "ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ." (ਸ੍ਰੀ ਮਃ ੧)
देखो, बिकार. "जितु खाधै तनु पीड़ीऐ, मन महि चलहि विकार." (स्री मः १)
ਸੰ. ਵਿਕਾਰ. ਸੰਗ੍ਯਾ- ਪ੍ਰਕ੍ਰਿਤਿ ਦਾ ਬਦਲਣਾ. ਹੋਰ ਸ਼ਕਲ ਵਿੱਚ ਹੋਣਾ. ਤਬਦੀਲੀ. "ਤੋਐ ਬਹੁਤ ਬਿਕਾਰਾ." (ਮਃ ੧. ਵਾਰ ਮਲਾ) ਤੋਯੈਃ (ਜਲਾਂ) ਤੋਂ ਹੀ ਅਨੇਕ ਰਸਾਂ ਦਾ ਪਰਿਣਾਮ ਹੈ. ਭਾਵ- ਜਲ ਹੀ ਆਪਣੀ ਸ਼ਕਲ ਬਦਲਕੇ ਅਨੇਕ ਰਸ ਬਣ ਜਾਂਦਾ ਹੈ। ੨. ਰੋਗ। ੩. ਕਾਮ ਕ੍ਰੋਧ ਆਦਿ ਵਿਕਾਰ. ਐਬ. "ਬਿਕਾਰ ਪਾਥਰ ਗਲੇ ਬਾਂਧੇ." (ਮਾਰੂ ਮਃ ੫) ੪. ਦੁੱਖ. "ਬਧੇ ਬਿਕਾਰ ਲਿਖੇ ਬਹੁ ਕਾਗਰ." (ਗਉ ਮਃ ੫) ਜੀਵ ਦੇ ਕਰਮਾਂ ਦਾ ਹਿਸਾਬ ਲਿਖਦੇ ਭਾਰੀ ਖੇਦ ਹੁੰਦਾ ਹੈ। ੫. ਪਾਪ ਕਰਮ। ੬. ਬੇ- ਕਾਰ. ਨਿਕੰਮਾ. ਨਿਕਾਰਾ. "ਨਿਰਮਲ ਬੂੰਦ ਆਕਾਸ ਕੀ ਪਰਿਗਈ ਭੂਮਿ ਬਿਕਾਰ." (ਸ. ਕਬੀਰ) ਕੱਲਰ ਵਿੱਚ ਪੈ ਗਈ....
ਦੇਖੋ, ਜਿਤ। ੨. ਕ੍ਰਿ. ਵਿ- ਜਬਕਿ. "ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ?" (ਵਾਰ ਆਸਾ) ੩. ਜਿਧਰ. ਜਿਸ ਪਾਸੇ. "ਜਿਤੁ ਕੋ ਲਾਇਆ ਤਿਤੁ ਹੀ ਲਾਗਾ." (ਆਸਾ ਕਬੀਰ) ੪. ਜਿੱਥੇ. ਜਹਾਂ. "ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ?" (ਸੂਹੀ ਮਃ ੫) ੫. ਜਿਸ ਤੋਂ. ਜਿਸ ਸੇ. "ਬਧਾ ਛੁਟਹਿ ਜਿਤੁ." (ਸ੍ਰੀ ਮਃ ੧. ਪਹਰੇ) ੬. ਸਰਵ- ਜਿਸ. "ਜਿਤੁ ਦਿਹਾੜੇ ਧਨ ਵਰੀ." (ਸ. ਫਰੀਦ) "ਜਿਤੁ ਸੇਵਿਐ ਸੁਖ ਹੋਇ ਘਨਾ." (ਬਿਲਾ ਮਃ ੫)...
ਖਾਣ ਤੋਂ. ਖਾਨੇ ਸੇ. "ਕਿਆ ਖਾਧੈ ਕਿਆ ਪੈਧੈ ਹੋਇ?" (ਵਾਰ ਮਾਝ ਮਃ ੧)...
ਸੰ. ਸੰਗ੍ਯਾ- ਸ਼ਰੀਰ. ਦੇਹ. "ਤਨੁ ਧਨੁ ਆਪਨ ਥਾਪਿਓ." (ਧਨਾ ਮਃ ੫) ੨. ਚਮੜਾ ਤੁਚਾ। ੩. ਵਿ- ਪਤਲਾ. ਕ੍ਰਿਸ਼। ੪. ਥੋੜਾ। ੫. ਕੋਮਲ। ੬. ਸੁੰਦਰ। ੭. ਸਿੰਧੀ. ਸੰਗ੍ਯਾ- ਪੇਟ. ਉਦਰ। ੮. ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. "ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ." (ਸਵੈਯੇ ਮਃ ੫. ਕੇ)...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਦੇਖੋ, ਬਿਕਾਰ. "ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ." (ਸ੍ਰੀ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....