khalarhā, khalarhīखलड़ा, खलड़ी
ਸੰਗ੍ਯਾ- ਚਰਮ. ਤੁਚਾ. ਖਾਲ. ਦੇਖੋ, ਖਲ। ੨. ਚੰਮ ਦੀ ਥੈਲੀ. "ਭਉ ਤੇਰਾ ਭਾਂਗ ਖਲੜੀ ਮੇਰਾ ਚੀਤ." (ਤਿਲੰ ਮਃ ੧) ੩. ਵਿ- ਦੇਖੋ, ਖਪਰੀ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧)
संग्या- चरम. तुचा. खाल. देखो, खल। २. चंम दी थैली. "भउ तेरा भांग खलड़ी मेरा चीत." (तिलं मः १) ३. वि- देखो, खपरी. "खलड़ी खपरी लकड़ी चमड़ी." (आसा मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਅੰਤਿਮ. ਅਖ਼ੀਰੀ। ੨. ਸਭ ਤੋਂ ਵਧੀਆ। ੩. ਸੰਗ੍ਯਾ- ਪਸ਼ਚਿਮ ਦਿਸ਼ਾ। ੪. ਅੰਤ। ੫. ਸੰ. ਚਰ੍ਮ. ਚੰਮ. ਚਮੜਾ. ਤੁਚਾ. "ਲੇਪਨੰ ਰਕਤ ਚਰਮਣਹ." (ਸਹਸ ਮਃ ੫) ੬. ਢਾਲ, ਜੋ ਗੈਂਡੇ ਦੀ ਖੱਲ ਤੋਂ ਬਣਦੀ ਹੈ. "ਓਟ ਗੁਰਸਬਦ ਕਰ ਚਰਮਣਹੁ." (ਸਹਸ ਮਃ ੫) "ਛੁਟੀ ਹਾਥ ਚਰਮੰ." (ਵਿਚਿਤ੍ਰ) ਹੱਥੋਂ ਢਾਲ ਛੁੱਟ ਗਈ....
ਸੰ. ਤ੍ਵਚ. ਸੰਗ੍ਯਾ- ਛਿਲਕਾ। ੨. ਖਲੜੀ. "ਤੁਚਾ ਦੇਹ ਕੁਮਲਾਨੀ." (ਭੈਰ ਮਃ ੧)...
ਦੇਖੋ, ਖੱਲ। ੨. ਫ਼ਾ. [خال] ਖ਼ਾਲ. ਤਿਲ. ਤੁਚਾ ਉੱਪਰ ਤਿਲ ਦੇ ਆਕਾਰ ਦਾ ਕਾਲਾ ਦਾਗ। ੩. ਲੀਕ. ਰੇਖਾ। ੪. ਪਾਣੀ ਬਹਿਣ ਦੀ ਨਾਲੀ। ੫. ਫੱਵਾਰਾ। ੬. ਚਸ਼ਮਾ। ੭. ਝੰਡਾ. ਨਸ਼ਾਨ। ੮. ਤੀਰ। ੯. ਦੂਤ. ਵਕੀਲ। ੧੦. ਅ਼. ਅਭਿਮਾਨ। ੧੧. ਬੱਦਲ। ੧੨. ਬਿਜਲੀ। ੧੩. ਲਗਾਮ। ੧੪. ਵਡਾ ਘੋੜਾ ਅਥਵਾ ਸ਼ੁਤਰ. "ਮਾਲ ਲਾਲ ਅਰ ਸਾਲ ਮੈ ਖਾਲ ਚਾਲ ਵਾ ਚਾਲ। ਸਿਦਕ ਗੁਰੂ ਕਾ ਐਨ ਢਿਗ ਇਹੀ ਸਿੱਖ ਕਾ ਸ੍ਵਾਲ." (ਗੁਪ੍ਰਸੂ) ਮਾਲ (ਧਨ ਸੰਪਦਾ), ਲਾਲ (ਪੁਤ੍ਰ), ਸਾਲ (ਸ਼ਾਲਾ- ਘਰ), ਖਾਲ (ਘੋੜੇ ਸ਼ੁਤਰ ਆਦਿ) ਵਾਹਨ ਅਥਵਾ ਪੈਦਲ ਵਿਚਰਣਾ, ਇਨ੍ਹਾਂ ਸਾਰੇ ਕਰਮਾਂ ਵਿੱਚ ਗੁਰੂ ਕਾ ਸਿਦਕ ਪੱਲੇ ਰਹੇ, ਸਿੱਖ ਦੀ ਇਹੀ ਮੰਗ ਹੈ....
ਸੰਗ੍ਯਾ- ਚਰ੍ਮ. ਚਾਮ. ਤੁਚਾ. ਖੱਲ....
ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)...
ਸਰਵ- ਤੇਰਾ....
ਸੰ. भङ्गा- ਭੰਗਾ. ਸੰਗ੍ਯਾ- ਭੰਗ. ਇੱਕ ਬੂਟੀ, ਜਿਸ ਵਿੱਚ ਨਸ਼ਾ ਹੈ. ਦੇਖੋ, ਭੰਗਾ. "ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ." (ਤਿਲੰ ਮਃ ੧)...
ਸੰਗ੍ਯਾ- ਚਰਮ. ਤੁਚਾ. ਖਾਲ. ਦੇਖੋ, ਖਲ। ੨. ਚੰਮ ਦੀ ਥੈਲੀ. "ਭਉ ਤੇਰਾ ਭਾਂਗ ਖਲੜੀ ਮੇਰਾ ਚੀਤ." (ਤਿਲੰ ਮਃ ੧) ੩. ਵਿ- ਦੇਖੋ, ਖਪਰੀ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧)...
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਸੰ. चित्त् ਚਿੱਤ. ਅੰਤਹਕਰਣ "ਪ੍ਰਭੁ ਸਿਉ ਲਾਗਿਰਹਿਓ ਮੇਰਾ ਚੀਤੁ." (ਧਨਾ ਮਃ ੫) ੨. ਯਾਦ. ਸਮਰਣ. ਚਿੰਤਨ. "ਮਨੂਆ ਡੋਲੈ ਚੀਤ ਅਨੀਤਿ." (ਬਸੰ ਅਃ ਮਃ ੧) ਅਨੀਤਿ ਚਿੰਤਨ ਕਰਦਾ ਮਨੂਆ ਡੋਲੈ। ੩. ਚਿਤ੍ਰ ਦੀ ਥਾਂ ਭੀ ਚੀਤ ਸ਼ਬਦ ਆਇਆ ਹੈ. "ਅਨਿਕ ਗੁਪਤ ਪ੍ਰਗਟੇ ਤਹਿ ਚੀਤ." (ਸਾਰ ਅਃ ਮਃ ੫) ਚੀਤਗੁਪਤ. ਚਿਤ੍ਰਗੁਪਤ....
ਖੋਪਰੀਧਾਰੀ। ੨. ਭਿਖ੍ਯਾ ਮੰਗਣ ਦੀ ਕਿਸ਼ਤੀ ਰੱਖਣ ਵਾਲਾ. ਦੇਖੋ, ਖਪਰ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧) ਚਰਮਪੋਸ਼, ਕਪਾਲਿਕ, ਦੰਡੀਸੰਨ੍ਯਾਸੀ, ਮ੍ਰਿਗਚਰਮਧਾਰੀ ਬ੍ਰਹਮਚਾਰੀ....
ਲਗੁਡ. ਦੇਖੋ, ਲਕਰਾ, ਲਕਰੀ....
ਦੇਖੋ, ਗਲਚਮੜੀ। ੨. ਸੰਗ੍ਯਾ- ਚਰਮ. ਖੱਲ. "ਖਪਰੀ ਲਕੜੀ ਚਮੜੀ." (ਆਸਾ ਮਃ ੧) ਕਾਪਾਲਿਕ. ਦੰਡੀ ਅਤੇ ਮ੍ਰਿਗਚਰਮ ਧਾਰੀ ਬ੍ਰਹਮ੍ਚਾਰੀ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...