sabūnaसबूण
ਦੇਖੋ, ਸਾਬੂਣ.
देखो, साबूण.
ਅ਼. [صابوُن] ਸਾਬੂਨ. ਯੂ- ਸਾਮੋਨ. ਫ੍ਰ- ਸਾਵੋਂ (Savon) ਅੰ. ਸੋਪ (Soap). ਖਾਰ ਅਤੇ ਥੰਧਿਆਈ ਦੇ ਮੇਲ ਤੋਂ ਬਣਿਆ ਇੱਕ ਪਦਾਰਥ, ਜੋ ਵਸਤ੍ਰ ਅਤੇ ਸਰੀਰ ਦੀ ਮੈਲ ਦੂਰ ਕਰਨ ਲਈ ਵਰਤਿਆ ਜਾਂਦਾ ਹੈ. "ਮੂਤ ਪਲੀਤੀ ਕਪੜ ਹੋਇ। ਦੇ ਸਾਬੂਣ ਲਈਐ ਧੋਇ." (ਜਪੁ)#ਹੁਣ ਬਹੁਤ ਸਾਬੂਨ ਸੁਗੰਧੀਆਂ, ਦਵਾਈਆਂ ਅਤੇ ਰੰਗਾਂ ਦੇ ਮੇਲ ਤੋਂ ਬਣਦੇ ਹਨ, ਅਤੇ ਨਿੱਤ ਵਰਤਣ ਵਾਲੇ ਪਦਾਰਥਾਂ ਵਿੱਚ ਇਸ ਦੀ ਗਿਣਤੀ ਹੋ ਗਈ ਹੈ....