khārijaखारिज
ਅ਼. [خارج] ਵਿ- ਨਿਕਲਨੇ ਵਾਲਾ. ਬਾਹਰ ਹੋਣ ਵਾਲਾ। ੨. ਕੱਢਿਆ ਹੋਇਆ. ਬਾਹਰ ਕੀਤਾ ਹੋਇਆ। ੩. ਰੱਦ ਕੀਤਾ. ਖੰਡਿਤ.
अ़. [خارج] वि- निकलने वाला. बाहर होण वाला। २. कॱढिआ होइआ. बाहर कीता होइआ। ३. रॱद कीता. खंडित.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅ਼. [رّد] ਸੰਗ੍ਯਾ- ਖੰਡਨ। ੨. ਵਮਨ. ਡਾਕੀ. ਕ਼ਯ. ਛਰਦਿ....
ਸੰ. ਵਿ- ਤੋੜਿਆ ਹੋਇਆ. ਟੁਕੜੇ ਕੀਤਾ। ੨. ਰੱਦ ਕੀਤਾ। ੩. ਅਸ਼ੁੱਧ ਪਾਠ, ਜਿਸ ਵਿੱਚ ਕੁਝ ਮਾਤ੍ਰਾ ਅਤੇ ਅੱਖਰ ਛੁੱਟ ਗਏ ਹਨ....