jagannadhaī, jagannādha, jagannādhuजगंनथई, जगंनाथ, जगंनाथु
ਸੰ. जगन्नाथ ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. "ਹਰਿ ਜਪਿਓ ਜਗੰਨਥਈ." (ਕਲਿ ਮਃ ੪) "ਜਗੰਨਾਥ ਸਭ ਜੰਤ੍ਰ ਉਪਾਏ." (ਨਟ ਅਃ ਮਃ ੪) "ਜਗੰਨਾਥੁ ਜਗਦੀਸੁ ਜਪਾਇਆ." (ਵਾਰ ਵਡ ਮਃ ੩) ੨. ਵਿਸਨੁ ਅਥਵਾ ਕ੍ਰਿਸਨ ਜੀ ਦੀ ਇੱਕ ਖ਼ਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾਂ ਵਿੱਚ ਪੂਜੀ ਜਾਂਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ "ਪੁਰੀ" ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾਂ ਤੋਂ ਓਥੇ ਜਾਂਦੇ ਹਨ. ਵਿਸ਼ੇਸਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾਂ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨. ਨੂੰ ਮਨਾਈ ਜਾਂਦੀ ਹੈ. ਇਸ ਸਮੇਂ ਜਗੰਨਾਥ (ਕ੍ਰਿਸਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਉਂਦੇ ਹਨ, ਜੋ ੧੬. ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾਂ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨. ਪਹੀਏ ਦਾ ੪੩ ਫੁਟ ਉੱਚਾ. ਇਨ੍ਹਾਂ ਵਿੱਚ ਦੋਹਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤ੍ਯਾਗਦੇ ਸਨ.#ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਕ੍ਰਿਸਨ ਜੀ ਨੂੰ ਸ਼ਿਕਾਰੀ "ਜਰ" ਨੇ ਮਾਰ ਦਿੱਤਾ, ਤਾਂ ਉਨ੍ਹਾਂ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇੱਕ ਸੰਦੂਕ ਵਿੱਚ ਪਾ ਕੇ ਰੱਖ ਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸਨੁ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆਂ ਉਸ ਵਿੱਚ ਸ੍ਥਾਪਨ ਕਰੇ. ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆਂ ਦਾ ਮਿਸਤਰੀ, ਬੁਤ ਬਣਾਉਣ ਲਗ ਪਿਆ, ਪਰ ਰਾਜੇ ਨਾਲ ਇਹ ਸ਼ਰਤ਼ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤਿ ਨੂੰ ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾਂ ਹੀ ਦੇਖ ਲਵੇਗਾ, ਤਦ ਮੈਂ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਂਗਾ. ਪੰਦਰਾਂ ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ. ਰਾਜਾ ਇੰਦ੍ਰਦੁ੍ਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾਂ ਅਤੇ ਆਤਮਾ ਬਖ਼ਸ਼ਕੇ ਆਪਣੇ ਹੱਥੀਂ ਪ੍ਰਤਿਸ੍ਠਾ ਕਰਕੇ ਜਗਤਮਾਨ੍ਯ ਥਾਪਿਆ.#ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ.#ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸਨੁ ਦਾ ਚਿੰਨ੍ਹ ਚਕ੍ਰ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆਂ ਦਾ ਸੀ, ਜਿਸ ਨੂੰ ਵੈਸਨਵਾਂ ਨੇ ਆਪਣੇ ਕ਼ਬਜੇ ਕਰ ਲਿਆ ਹੈ.¹#ਜਗੰਨਾਥ ਦੇ ਭੰਡਾਰੇ ਦਾ "ਮਹਾਪ੍ਰਸਾਦ" ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤ੍ਯਾਗਕੇ ਲੈਂਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. "ਗਗਨਮੈ ਥਾਲ" ਧਨਾਸਰੀ ਦਾ ਸ਼ਬਦ ਇਸੇ ਥਾਂ ਉਚਰਿਆ ਹੈ. ਸਤਿਗੁਰੂ ਕੀ ਕ੍ਰਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ "ਮੰਗੁਮਟ" ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ, ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ.
सं. जगन्नाथ संग्या- जगत दा स्वामी करतार. जगतपति वाहगुरू. "हरि जपिओ जगंनथई." (कलि मः ४) "जगंनाथ सभ जंत्र उपाए." (नट अः मः ४) "जगंनाथु जगदीसु जपाइआ." (वार वड मः ३) २. विसनु अथवा क्रिसन जी दी इॱक ख़ास मूरति दा नाम जगंनाथ है, जो बंगाल अते हिंदुसतान दे कई होर देशां विॱच पूजी जांदी है, पर उड़ीसे विॱच कटक दे जिले समुंदर दे किनारे "पुरी" विॱच इस दी बहुत ही मानता है. कई यात्री बाहरले देशां तों ओथे जांदे हन. विशेसकरके इह लोक रथयात्रा दे दिनां विॱच बहुत जमा हुंदे हन, जो हाड़ सुदी २. नूं मनाई जांदी है. इस समें जगंनाथ (क्रिसन जी) दी मूरति नूं रथ विॱच बैठाउंदे हन, जो १६. पहीए दा ४८ फुट उॱचा है. भगत लोक एस रथ नूं खिॱचदे हन. जगंनाथ दे रथनाल दो रथ होर हुंदे हन. बलराम दा चौदां पहीए दा ४४ फुट उॱचा,भद्रा दा १२. पहीए दा ४३ फुट उॱचा. इन्हां विॱच दोहां दीआं मूरतीआं रॱखीआं जांदीआं हन. पुराणे समें बहुत लोक रथ दे पहीए हेठ आके मरण तों मुकति होणी मंनके प्राण त्यागदे सन.#सकंदपुराण विॱच जगंनाथ दी बाबत इॱक अणोखी कथा है कि जद क्रिसन जी नूं शिकारी "जर" ने मार दिॱता, तां उन्हां दा शरीर इॱक बिरछ दे थॱले ही पिआ पिआ सड़गिआ, पर कुझ काल पिॱछों किसे प्रेमी ने असथीआं नूं इॱक संदूक विॱच पा के रॱख दिॱता. उड़ीसे दे राजे इंद्रद्युमन नूं विसनु वॱलों हुकम होइआ कि जगंनाथ दा इॱक बुत बणाके उह असथीआं उस विॱच स्थापन करे. इंद्रद्युमन दी प्रारथना मंनके, विश्वकरमा देवतिआं दा मिसतरी, बुत बणाउण लग पिआ, पर राजे नाल इह शरत़ कर लई कि जे कोई बणदी होई मूरति नूं मुकंमल (पूरण) होई बिना पहिलां ही देख लवेगा, तद मैं कंम ओथे दा ओथे ही छॱड देवांगा. पंदरां दिनां मगरों राजा बेसबरा हो गिआ अते विश्वकरमा पास जा पुॱजा. विश्वकरमा ने गुॱसे विॱच आ के कंम छॱड दिॱता अते जगंनाथ दा बुत बिना हॱथां अते पैरां दे ही रहि गिआ. राजा इंद्रदु्यमन ने ब्रहमा अॱगे प्रारथना कीती, जिस ने कि उस बुॱत नूं अॱखां अते आतमा बख़शके आपणे हॱथीं प्रतिस्ठा करके जगतमान्य थापिआ.#इतिहासतों सिॱध है कि जगंनाथ दा मंदिर राजा अनंतवरमा ने बणवाइआ है, जो सन १०७६ तों सन ११४७ तीक गंगा अते गोदावरी दे मॱध राज करदा सी.#इस मंदिर दा बाहर दा हाता ६६५ फुट लंमा ६४४ फुट चौड़ा है. चारदीवारी २४ फुट दी उॱची है अते मंदिर दी उचाई कलस तीक १९२ फुट है. सिर पुर विसनु दा चिंन्ह चक्र विराजदा है. इस मंदिर ते बहुत मूरतीआं निरलॱजता दा नमूना हन, इस लई विद्वान ख़िआल करदे हन कि इह असथान वाममारगीआं दा सी, जिस नूं वैसनवां ने आपणे क़बजे कर लिआ है.¹#जगंनाथ दे भंडारे दा "महाप्रसाद" यात्री लोक बिना चार वरण दा विचार कीते छूत छात त्यागके लैंदे हन.#इस थां श्री गुरू नानकदेव संमत १५६६ विॱच शुभ उपदेश देण लई गए सन. "गगनमै थाल" धनासरी दा शबद इसे थां उचरिआ है. सतिगुरू की क्रिपा नाल कलियुग पंडा आदि अनेक पाखंडी अते कुकरमी गुरमुख पदवी नूं प्रापत होए. गुरू साहिब जिॱथे टिके सन उस जगा दा नाम "मंगुमट" है, अते इॱक बावली गुरू साहिब दे नाम दी है, जिस दा जल मिॱठा है, इस गुरदुआरे दी सेवा उदासी साधू करदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ....
ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ....
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਸੰ. जगन्नाथ ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. "ਹਰਿ ਜਪਿਓ ਜਗੰਨਥਈ." (ਕਲਿ ਮਃ ੪) "ਜਗੰਨਾਥ ਸਭ ਜੰਤ੍ਰ ਉਪਾਏ." (ਨਟ ਅਃ ਮਃ ੪) "ਜਗੰਨਾਥੁ ਜਗਦੀਸੁ ਜਪਾਇਆ." (ਵਾਰ ਵਡ ਮਃ ੩) ੨. ਵਿਸਨੁ ਅਥਵਾ ਕ੍ਰਿਸਨ ਜੀ ਦੀ ਇੱਕ ਖ਼ਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾਂ ਵਿੱਚ ਪੂਜੀ ਜਾਂਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ "ਪੁਰੀ" ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾਂ ਤੋਂ ਓਥੇ ਜਾਂਦੇ ਹਨ. ਵਿਸ਼ੇਸਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾਂ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨. ਨੂੰ ਮਨਾਈ ਜਾਂਦੀ ਹੈ. ਇਸ ਸਮੇਂ ਜਗੰਨਾਥ (ਕ੍ਰਿਸਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਉਂਦੇ ਹਨ, ਜੋ ੧੬. ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾਂ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨. ਪਹੀਏ ਦਾ ੪੩ ਫੁਟ ਉੱਚਾ. ਇਨ੍ਹਾਂ ਵਿੱਚ ਦੋਹਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤ੍ਯਾਗਦੇ ਸਨ.#ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਕ੍ਰਿਸਨ ਜੀ ਨੂੰ ਸ਼ਿਕਾਰੀ "ਜਰ" ਨੇ ਮਾਰ ਦਿੱਤਾ, ਤਾਂ ਉਨ੍ਹਾਂ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇੱਕ ਸੰਦੂਕ ਵਿੱਚ ਪਾ ਕੇ ਰੱਖ ਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸਨੁ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆਂ ਉਸ ਵਿੱਚ ਸ੍ਥਾਪਨ ਕਰੇ. ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆਂ ਦਾ ਮਿਸਤਰੀ, ਬੁਤ ਬਣਾਉਣ ਲਗ ਪਿਆ, ਪਰ ਰਾਜੇ ਨਾਲ ਇਹ ਸ਼ਰਤ਼ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤਿ ਨੂੰ ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾਂ ਹੀ ਦੇਖ ਲਵੇਗਾ, ਤਦ ਮੈਂ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਂਗਾ. ਪੰਦਰਾਂ ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ. ਰਾਜਾ ਇੰਦ੍ਰਦੁ੍ਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾਂ ਅਤੇ ਆਤਮਾ ਬਖ਼ਸ਼ਕੇ ਆਪਣੇ ਹੱਥੀਂ ਪ੍ਰਤਿਸ੍ਠਾ ਕਰਕੇ ਜਗਤਮਾਨ੍ਯ ਥਾਪਿਆ.#ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ.#ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸਨੁ ਦਾ ਚਿੰਨ੍ਹ ਚਕ੍ਰ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆਂ ਦਾ ਸੀ, ਜਿਸ ਨੂੰ ਵੈਸਨਵਾਂ ਨੇ ਆਪਣੇ ਕ਼ਬਜੇ ਕਰ ਲਿਆ ਹੈ.¹#ਜਗੰਨਾਥ ਦੇ ਭੰਡਾਰੇ ਦਾ "ਮਹਾਪ੍ਰਸਾਦ" ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤ੍ਯਾਗਕੇ ਲੈਂਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. "ਗਗਨਮੈ ਥਾਲ" ਧਨਾਸਰੀ ਦਾ ਸ਼ਬਦ ਇਸੇ ਥਾਂ ਉਚਰਿਆ ਹੈ. ਸਤਿਗੁਰੂ ਕੀ ਕ੍ਰਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ "ਮੰਗੁਮਟ" ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ, ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ....
ਸੰ. ਸੰਗ੍ਯਾ- ਪਾਪ। ੨. ਕਲਹ. ਝਗੜਾ. "ਹੇ ਕਲਿਮੂਲ ਕ੍ਰੋਧੰ." (ਸਹਸ ਮਃ ੫) ੩. ਚੌਥਾ ਯੁਗ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." x x x "ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ." (ਰਾਮ ਅਃ ਮਃ ੧) ਦੇਖੋ, ਯੁਗ। ੪. ਯੋਧਾ. ਸੂਰਮਾ। ੫. ਕਲਿਯੁਗ ਦੀ ਪ੍ਰਜਾ ਵਾਸਤੇ ਭੀ ਕਲਿ ਸ਼ਬਦ ਆਇਆ ਹੈ. "ਕਲਿ ਹੋਈ ਕੁਤੇਮੁਹੀ." (ਵਾਰ ਸਾਰ ਮਃ ੧) ੬. ਕਲਕੀ ਅਵਤਾਰ ਲਈ ਭੀ ਕਲਿ ਸ਼ਬਦ ਵਰਤਿਆ ਹੈ. "ਪੌਨ ਸਮਾਨ ਬਹੈਂ ਕਲਿਬਾਨ." (ਕਲਕੀ) ੭. ਸੰ. कल्लि ਕੱਲਿ. ਵ੍ਯ- ਆਉਣ ਵਾਲੇ ਦਿਨ ਵਿੱਚ. ਕਲ੍ਹ ਨੂੰ. "ਖੇਲਣੁ ਅਜੁ ਕਿ ਕਲਿ." (ਸ੍ਰੀ ਅਃ ਮਃ ੧)...
ਸੰ. जगन्नाथ ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. "ਹਰਿ ਜਪਿਓ ਜਗੰਨਥਈ." (ਕਲਿ ਮਃ ੪) "ਜਗੰਨਾਥ ਸਭ ਜੰਤ੍ਰ ਉਪਾਏ." (ਨਟ ਅਃ ਮਃ ੪) "ਜਗੰਨਾਥੁ ਜਗਦੀਸੁ ਜਪਾਇਆ." (ਵਾਰ ਵਡ ਮਃ ੩) ੨. ਵਿਸਨੁ ਅਥਵਾ ਕ੍ਰਿਸਨ ਜੀ ਦੀ ਇੱਕ ਖ਼ਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾਂ ਵਿੱਚ ਪੂਜੀ ਜਾਂਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ "ਪੁਰੀ" ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾਂ ਤੋਂ ਓਥੇ ਜਾਂਦੇ ਹਨ. ਵਿਸ਼ੇਸਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾਂ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨. ਨੂੰ ਮਨਾਈ ਜਾਂਦੀ ਹੈ. ਇਸ ਸਮੇਂ ਜਗੰਨਾਥ (ਕ੍ਰਿਸਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਉਂਦੇ ਹਨ, ਜੋ ੧੬. ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾਂ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨. ਪਹੀਏ ਦਾ ੪੩ ਫੁਟ ਉੱਚਾ. ਇਨ੍ਹਾਂ ਵਿੱਚ ਦੋਹਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤ੍ਯਾਗਦੇ ਸਨ.#ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਕ੍ਰਿਸਨ ਜੀ ਨੂੰ ਸ਼ਿਕਾਰੀ "ਜਰ" ਨੇ ਮਾਰ ਦਿੱਤਾ, ਤਾਂ ਉਨ੍ਹਾਂ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇੱਕ ਸੰਦੂਕ ਵਿੱਚ ਪਾ ਕੇ ਰੱਖ ਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸਨੁ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆਂ ਉਸ ਵਿੱਚ ਸ੍ਥਾਪਨ ਕਰੇ. ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆਂ ਦਾ ਮਿਸਤਰੀ, ਬੁਤ ਬਣਾਉਣ ਲਗ ਪਿਆ, ਪਰ ਰਾਜੇ ਨਾਲ ਇਹ ਸ਼ਰਤ਼ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤਿ ਨੂੰ ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾਂ ਹੀ ਦੇਖ ਲਵੇਗਾ, ਤਦ ਮੈਂ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਂਗਾ. ਪੰਦਰਾਂ ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ. ਰਾਜਾ ਇੰਦ੍ਰਦੁ੍ਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾਂ ਅਤੇ ਆਤਮਾ ਬਖ਼ਸ਼ਕੇ ਆਪਣੇ ਹੱਥੀਂ ਪ੍ਰਤਿਸ੍ਠਾ ਕਰਕੇ ਜਗਤਮਾਨ੍ਯ ਥਾਪਿਆ.#ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ.#ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸਨੁ ਦਾ ਚਿੰਨ੍ਹ ਚਕ੍ਰ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆਂ ਦਾ ਸੀ, ਜਿਸ ਨੂੰ ਵੈਸਨਵਾਂ ਨੇ ਆਪਣੇ ਕ਼ਬਜੇ ਕਰ ਲਿਆ ਹੈ.¹#ਜਗੰਨਾਥ ਦੇ ਭੰਡਾਰੇ ਦਾ "ਮਹਾਪ੍ਰਸਾਦ" ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤ੍ਯਾਗਕੇ ਲੈਂਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. "ਗਗਨਮੈ ਥਾਲ" ਧਨਾਸਰੀ ਦਾ ਸ਼ਬਦ ਇਸੇ ਥਾਂ ਉਚਰਿਆ ਹੈ. ਸਤਿਗੁਰੂ ਕੀ ਕ੍ਰਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ "ਮੰਗੁਮਟ" ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ, ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ....
ਸੰਗ੍ਯਾ- ਜੰਤੁ. ਜਾਨਵਰ। ੨. ਸੰ. ਯੰਤ੍ਰ. ਕਲ. ਮਸ਼ੀਨ. ਭਾਵ- ਦੇਹ. "ਜੀਅ ਜੰਤ੍ਰ ਸਭਿ ਤੇਰੇ ਥਾਪੇ." (ਮਾਝ ਮਃ ੫) ਜੀਵਾਤਮਾ ਅਤੇ ਜਿਸਮ ਸਭ ਤੇਰੇ ਥਾਪੇ। ੩. ਵਾਜਾ। ੪. ਤੰਤ੍ਰਸ਼ਾਸਤ੍ਰ ਅਨੁਸਾਰ ਟੂਣਾ. ਦੇਖੋ, ਯੰਤ੍ਰ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸਿ ਆਵਈ." (ਅਕਾਲ) ੫. ਸੰ. ਜਨਿਤ੍ਰ. ਜਨਮਸ੍ਥਾਨ. "ਜੰਤ੍ਰ ਹੂੰ ਨ ਜਾਤਿ ਜਾਂਕੀ." (ਅਕਾਲ)...
ਸੰ. जगन्नाथ ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. "ਹਰਿ ਜਪਿਓ ਜਗੰਨਥਈ." (ਕਲਿ ਮਃ ੪) "ਜਗੰਨਾਥ ਸਭ ਜੰਤ੍ਰ ਉਪਾਏ." (ਨਟ ਅਃ ਮਃ ੪) "ਜਗੰਨਾਥੁ ਜਗਦੀਸੁ ਜਪਾਇਆ." (ਵਾਰ ਵਡ ਮਃ ੩) ੨. ਵਿਸਨੁ ਅਥਵਾ ਕ੍ਰਿਸਨ ਜੀ ਦੀ ਇੱਕ ਖ਼ਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾਂ ਵਿੱਚ ਪੂਜੀ ਜਾਂਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ "ਪੁਰੀ" ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾਂ ਤੋਂ ਓਥੇ ਜਾਂਦੇ ਹਨ. ਵਿਸ਼ੇਸਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾਂ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨. ਨੂੰ ਮਨਾਈ ਜਾਂਦੀ ਹੈ. ਇਸ ਸਮੇਂ ਜਗੰਨਾਥ (ਕ੍ਰਿਸਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਉਂਦੇ ਹਨ, ਜੋ ੧੬. ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾਂ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨. ਪਹੀਏ ਦਾ ੪੩ ਫੁਟ ਉੱਚਾ. ਇਨ੍ਹਾਂ ਵਿੱਚ ਦੋਹਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤ੍ਯਾਗਦੇ ਸਨ.#ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਕ੍ਰਿਸਨ ਜੀ ਨੂੰ ਸ਼ਿਕਾਰੀ "ਜਰ" ਨੇ ਮਾਰ ਦਿੱਤਾ, ਤਾਂ ਉਨ੍ਹਾਂ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇੱਕ ਸੰਦੂਕ ਵਿੱਚ ਪਾ ਕੇ ਰੱਖ ਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸਨੁ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆਂ ਉਸ ਵਿੱਚ ਸ੍ਥਾਪਨ ਕਰੇ. ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆਂ ਦਾ ਮਿਸਤਰੀ, ਬੁਤ ਬਣਾਉਣ ਲਗ ਪਿਆ, ਪਰ ਰਾਜੇ ਨਾਲ ਇਹ ਸ਼ਰਤ਼ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤਿ ਨੂੰ ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾਂ ਹੀ ਦੇਖ ਲਵੇਗਾ, ਤਦ ਮੈਂ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਂਗਾ. ਪੰਦਰਾਂ ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ. ਰਾਜਾ ਇੰਦ੍ਰਦੁ੍ਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾਂ ਅਤੇ ਆਤਮਾ ਬਖ਼ਸ਼ਕੇ ਆਪਣੇ ਹੱਥੀਂ ਪ੍ਰਤਿਸ੍ਠਾ ਕਰਕੇ ਜਗਤਮਾਨ੍ਯ ਥਾਪਿਆ.#ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ.#ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸਨੁ ਦਾ ਚਿੰਨ੍ਹ ਚਕ੍ਰ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆਂ ਦਾ ਸੀ, ਜਿਸ ਨੂੰ ਵੈਸਨਵਾਂ ਨੇ ਆਪਣੇ ਕ਼ਬਜੇ ਕਰ ਲਿਆ ਹੈ.¹#ਜਗੰਨਾਥ ਦੇ ਭੰਡਾਰੇ ਦਾ "ਮਹਾਪ੍ਰਸਾਦ" ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤ੍ਯਾਗਕੇ ਲੈਂਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. "ਗਗਨਮੈ ਥਾਲ" ਧਨਾਸਰੀ ਦਾ ਸ਼ਬਦ ਇਸੇ ਥਾਂ ਉਚਰਿਆ ਹੈ. ਸਤਿਗੁਰੂ ਕੀ ਕ੍ਰਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ "ਮੰਗੁਮਟ" ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ, ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਬੰਗ ੩. ਅੱਜ ਕੱਲ ਦੀ ਵੰਡ ਅਨੁਸਾਰ ਬੰਗਾਲ Bangal ਦਾ ਰਕਬਾ ੭੮, ੬੯੯ ਵਰਗਮੀਲ ਅਤੇ ਜਨਸੰਖ੍ਯਾ ੪੬, ੫੦੦, ੦੦੦ ਹੈ, ਪ੍ਰਧਾਨ ਸ਼ਹਿਰ ਕਲਕੱਤਾ ਹੈ। ੨. ਭੈਰਵ ਠਾਟ ਦਾ ਇੱਕ ਸਾੜਵ ਰਾਗ, ਇਸ ਵਿੱਚ ਨਿਸਾਦ ਵਰਜਿਤ ਹੈ. ਸੜਜ ਗਾਂਧਾਰ ਮੱਧਮ ਪੰਚਮ ਸ਼ੁੱਧ ਹਨ, ਰਿਸਭ ਅਤੇ ਧੈਵਤ ਕੋਮਲ ਹਨ. ਇਸ ਵਿੱਚ ਸੜਜ ਅਤੇ ਧੈਵਤ ਦੀ ਸੰਗਤਿ ਹੈ. ਗ੍ਰਹਸੁਰ. ਸੜਜ, ਵਾਦੀ ਧੈਵਤ ਅਤੇ ਸੰਵਾਦੀ ਰਿਸਭ ਹੈ. ਇਸ ਦਾ ਜ਼ਿਕਰ ਸਰਵਲੋਹ ਵਿੱਚ ਆਇਆ ਹੈ. ਗਾਉਣ ਦਾ ਵੇਲਾ ਦਿਨ ਚੜ੍ਹਨ ਸਮੇਂ ਹੈ.#ਆਰੋਹੀ- ਸ ਰਾ ਗ ਮ ਪ ਧਾ ਸ.#ਅਵਰੋਹੀ- ਸ ਧਾ ਪ ਮ ਗ ਰਾ ਸ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਪੱਟੀ ਦੇ ਰਹਿਣ ਵਾਲੀ ਜੱਟੀ. ਜੋ ਸੰਤਾਨ ਦੀ ਇੱਛਾ ਕਰਕੇ ਗੁਰੂ ਹਰਿਗੋਬਿੰਦ ਜੀ ਦੀ ਸ਼ਰਣ ਗਈ. ਸਤਿਗੁਰੂ ਦੇ ਵਰਦਾਨ ਤੋਂ ੭. ਪੁਤ੍ਰ ਹੋਏ। ੨. ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਤੇਈ। ੩. ਰਾਜਾ ਜਸਵੰਤ ਸਿੰਘ ਨਾਭਾਫੱਤਿ ਦੀ ਮਤੇਈ. ਦੇਖੋ, ਨਾਭਾ. (ਨੰਬਰ ੨. ਅਤੇ ੩. ਨੂੰ ਇਤਿਹਾਸ ਵਿਚ ਦੇਸੋ ਭੀ ਲਿਖਿਆ ਹੈ)। ੪. ਸਰਦਾਰ ਮੇਹਰਸਿੰਘ ਨਕਈ ਦੀ ਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੁਤ੍ਰ ਸ਼ੇਰਸਿੰਘ ਨਾਲ ਸੰਨ ੧੮੧੯ ਵਿੱਚ ਹੋਈ. ਸ਼ਾਦੀ ਤੋਂ ਦੇ ਵਰ੍ਹੇ ਪਿੱਛੋਂ ਇਸ ਦਾ ਦੇਹਾਂਤ ਹੋ ਗਿਆ, ਸੰਤਾਨ ਨਹੀਂ ਹੋਈ। ੫. ਦੇਵਸਾਂ. ਦੇਵਾਂਗਾ....
ਪੁੱਜੀ. ਪਹੁਚੀ। ੨. ਪੂਰੀ ਹੋਈ। ੩. ਸੰਗ੍ਯਾ- ਦੇਖੋ, ਪੂੰਜੀ। ੪. ਘੋੜੇ ਦੇ ਪੂਜ਼ (ਮੂੰਹ) ਦਾ ਬੰਧਨ, ਜੋ ਨੱਕ ਉੱਪਰਦੀ ਹੋਕੇ ਗਲ ਹੇਠ ਆਉਂਦਾ ਹੈ. ਦੇਖੋ, ਪੂਜ ੬....
ਸੰ. ਸੰਗ੍ਯਾ- ਫ਼ੌਜ. ਸੈਨਾ. "ਕਟਕ ਬਟੋਰ ਆਨ ਰਜਧਾਨੀ." (ਨਾਪ੍ਰ) ੨. ਸਮੁਦਾਯ. ਗਰੋਹ. "ਪਾਲਿਓ ਕਟਕ ਕੁਟੰਬ." (ਸ. ਕਬੀਰ) ੩. ਸੇਂਧਾ ਲੂਣ। ੪. ਰਾਜਧਾਨੀ। ੫. ਕੰਗਣ. ਕੜਾ "ਅਨਿਕ ਕਟਕ ਜੈਸੇ ਭੂਲਿਪਰੇ." (ਸੋਰ ਰਵਿਦਾਸ) ੬. ਉੜੀਸੇ ਦਾ ਇੱਕ ਪ੍ਰਸਿੱਧ ਸ਼ਹਿਰ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰ. ਸੰਗ੍ਯਾ- ਜੋ ਆਦਮੀਆਂ ਦੀ ਆਬਾਦੀ ਅਤੇ ਧਨ ਸੰਪਦਾ ਵਿੱਚ ਵਧੀ ਹੋਈ ਹੈ. ਨਗਰੀ. ਸ਼ਹਰ. "ਕਰੋ ਬਸਾਵਨ ਸੁੰਦਰ ਪੁਰੀ." (ਗੁਪ੍ਰਸੂ) ੨. ਭਾਵ- ਸ੍ਵਰਗ ਲੋਕ. ਦੇਵਪੁਰੀ. "ਪਾਤਾਲ ਪੁਰੀ ਜੈਕਾਰਧੁਨੀ." (ਸਵੈਯੇ ਮਃ ੧. ਕੇ) "ਪਾਤਾਲ ਅਤੇ ਆਕਾਸ਼ ਲੋਕ ਵਿੱਚ ਜੈਕਾਰ ਧੁਨਿ. ੩. ਦਸ਼ ਭੇਦ ਸੰਨ੍ਯਾਸੀਆਂ ਵਿੱਚੋਂ ਇੱਕ ਜਮਾਤ, ਜਿਸ ਦੇ ਨਾਮ ਅੰਤ ਪੁਰੀ ਸ਼ਬਦ ਲਗਦਾ ਹੈ. "ਪੁਰ ਜਾਸ ਸਿੱਖ ਕੀਨੇ ਅਪਾਰ। ਪੁਰੀ ਨਾਮ ਤੌਨ ਜਾਨੋ ਵਿਚਾਰ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੪. ਪੁਰੁਸੋਤਮਪੁਰੀ ਦਾ ਸੰਖੇਪ, ਉੜੀਸੇ ਵਿੱਚ ਪੁਰੀ ਨਾਮ ਤੋਂ ਪ੍ਰਸਿੱਧ ਨਗਰੀ. ਦੇਖੋ, ਜਗੰਨਾਥ। ੫. ਦੇਖੋ, ਪੁੜੀ. ਪੁਟਿਕਾ. "ਪੁਰੀ ਏਕ ਦੀਨੀ ਤਿਨ ਪਾਨੇ." (ਨਾਪ੍ਰ) ੬. ਪਾਨਾਂ ਦੀ ਬੀੜੀ. ਗਿਲੌਰੀ. "ਪਾਨ ਖਾਇਕਰ ਪੁਰੀ ਬਨਾਈ." (ਚਰਿਤ੍ਰ ੬੬) ੭. ਪੂਰਣ ਹੋਈ. "ਨਾਹਿ ਪੁਰੀ ਮਨ ਭਾਵਨਾ." (ਗੁਪ੍ਰਸੂ) ੮. ਪੂਰਿਤ ਹੋਈ. ਭਰੀ ਹੋਈ. "ਗੁਰੁਕੀਰਤਿ ਸੇ ਹੈ ਪੁਰੀ." (ਗੁਪ੍ਰਸੂ) ੯. ਖਤ੍ਰੀਆਂ ਦੀ ਇੱਕ ਜਾਤਿ ਜੋ ਛੀ ਜਾਤਾਂ ਵਿੱਚ ਗਿਣੀਦੀ ਹੈ. ਦੇਖੋ, ਖਤ੍ਰੀ ਸ਼ਬਦ. "ਘੰਮੂ ਪੁਰੀ ਗੁਰੂ ਕਾ ਪਿਆਰਾ." (ਭਾਗੁ) ੧੦. ਅੰਤੜੀ. ਆਦਿ। ੧੧. ਦੇਹ. ਸ਼ਰੀਰ। ੧੨. ਨਦੀ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. यात्रिन्. ਵਿ- ਸਫਰ ਕਰਨ ਵਾਲਾ। ੨. ਸੰਗ੍ਯਾ- ਮੁਸਾਫਿਰ। ੩. ਜਿੱਤਣ ਦੀ ਇੱਛਾ ਨਾਲ ਧਾਵਾ ਕਰਨ ਵਾਲਾ। ੪. ਤੀਰਥਯਾਤ੍ਰੀ ਦੇਖੋ, ਯਾ- ਧਾ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਦੇਖੋ, ਜਗੰਨਾਥ....
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਸੰਗ੍ਯਾ- ਰਣ ਭੂਮਿ ਵਿੱਚ ਮੋਏ ਯੋਧਿਆਂ ਦੀ ਧੁਨਿ. ਦੇਖੋ, ਹੜ ੩.। ੨. ਹਾੜ੍ਹ ਮਹੀਨਾ। ੩. ਪਾਣੀ ਦਾ ਹੜ੍ਹ. ਦੇਖੋ, ਓ। ੪. ਦੇਖੋ, ਹਾੜਨਾ....
ਦੇਖੋ, ਸੁਦਿ....
ਦੇਖੋ, ਫੁੱਟ। ੨. ਇੱਕ ਪ੍ਰਕਾਰ ਦੀ ਮੋਟੀ ਕੱਕੜੀ ਜੋ ਖਰਬੂਜੇ ਜੇਹੀ ਹੁੰਦੀ ਹੈ, ਅਰ ਪੱਕਣ ਪੁਰ ਫਟ ਜਾਂਦੀ ਹੈ। ੩. ਅੰ. foot ਗਜ਼ ਦਾ ਤੀਜਾ ਹਿੱਸਾ. ਬਾਰਾਂ ਇੰਚ ਦਾ ਮਾਪ....
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ." (ਮਃ ੩. ਵਾਰ ਰਾਮ)#ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ#ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,#ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍ਮ ਦੇਖੈ#ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,#"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ#ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,#ਦੁਖਿਤ ਹਨਐ ਆਪ, ਦੁੱਖ ਔਰ ਕੇ ਮਿਟਾਵੈ, ਏਸੋ#ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.#ਗੁਰੂ ਹਰਿਗੋਬਿੰਦਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-#(ੳ) ਕਾਮਨਾਵਾਨ, ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.#(ਅ) ਆਰਤ, ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.#(ੲ) ਉਪਾਸਕ, ਜੋ ਇਸ੍ਤੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.#(ਸ) ਗਿਆਨੀ, ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। ੪. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। ੫. ਦੇਖੋ, ਭਗਤਬਾਣੀ....
ਜੋ ਬਲ ਨਾਲ ਖੇਲ ਕਰਦਾ ਹੈ, ਕ੍ਰਿਸਨ ਜੀ ਦਾ ਵਡਾ ਭਾਈ ਬਲਭਦ੍ਰ ਬਲਦੇਵ ਸੰਕਰ੍ਸਣ। ੨. ਦੇਖੋ, ਬਲਿਰਾਮ....
ਦੇਖੋ, ਚਉਦਹ....
ਸੰਗ੍ਯਾ- ਕੇਕਯ ਦੇ ਰਾਜਾ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀਆਂ ਅੱਠਾਂ ਰਾਣੀਆਂ ਵਿੱਚੋਂ ਇੱਕ ਰਾਣੀ, ਜਿਸ ਦੀ ਮੂਰਤਿ ਜਗੰਨਾਥ ਦੇ ਮੰਦਿਰ ਵਿੱਚ ਹੈ. ਇਸ ਦੇ ਉਦਰ ਤੋਂ ਸੰਗ੍ਰਾਮਜਿਤ, ਵ੍ਰਿਹਤਸੇਨ. ਸ਼ੂਰ, ਪ੍ਰਹਰਣ, ਅਰਿਜਿਤ, ਜਯ, ਸੁਭਦ੍ਰ, ਰਾਮ, ਆਯੁ ਅਤੇ ਸਤ੍ਯ ਕ੍ਰਿਸਨ ਜੀ ਦੇ ਪੁਤ੍ਰ ਹੋਏ। ਕਈ ਅਞਾਣ ਲੇਖਕਾਂ ਨੇ ਜਗੰਨਾਥ ਵਿੱਚ ਸੁਭਦ੍ਰਾ ਕ੍ਰਿਸਨ ਜੀ ਦੀ ਭੈਣ ਲਿਖੀ ਹੈ, ਕਿਉਂਕਿ ਭਦ੍ਰਾ ਨਾਮ ਸੁਭਾ ਦਾ ਭੀ ਹੈ। ੨. ਆਕਾਸ਼ਗੰਗਾ. ਮੰਦਾਕਿਨੀ। ੩. ਦੂਜ ਸਪਤਮੀ ਅਤੇ ਦ੍ਵਾਦਸ਼ੀ ਤਿਥੀ¹ ੪. ਗਊ। ੫. ਦੁਰਗਾ। ੬. ਪ੍ਰਿਥਿਵੀ। ੭. ਜ੍ਯੋਤਿਸ ਅਨੁਸਾਰ ਸੱਤਵਾਂ ਕਰਣ. "ਥਿਤਿ ਵਾਰ ਭਦ੍ਰਾ ਭਰਮ." (ਭਾਗੁ) ੮. ਕਾਮਰੂਪ ਦੀ ਇੱਕ ਨਦੀ। ੯. ਹਰੀ ਦੁੱਬ (ਦੂਰ੍ਵਾ)...
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਸੰ. ਮੁਕ੍ਤਿ. ਸੰਗ੍ਯਾ- ਛੁਟਕਾਰਾ ਰਿਹਾਈ. ਇਸ ਦਾ ਮੂਲ ਮੁਚੁ ਧਾਤੁ ਹੈ. "ਹਉਮੈ ਪੈਖੜੁ ਤੇਰੇ ਮਨੈ ਮਾਹਿ। ਹਰਿ ਨ ਚੇਤਹਿ ਮੂੜੇ, ਮੁਕਤਿਜਾਹਿ." (ਬਸੰ ਅਃ ਮਃ ੧) ਤਾਕਿ ਛੁਟ ਜਾਵੇਂ। ੨. ਅਵਿਦ੍ਯਾ ਦੇ ਬੰਧਨਾਂ ਤੋਂ ਛੁਟਕਾਰਾ. ਕਲੇਸ਼ਾਂ ਤੋਂ ਰਿਹਾਈ. "ਮੁਕਤਿ ਪਾਈਐ ਸਾਧ ਸੰਗਤਿ." (ਧਨਾ ਮਃ ੫)#ਮਤਾਂ ਦੇ ਭੇਦ ਕਰਕੇ ਮੁਕਤਿ ਦੇ ਸਰੂਪ ਭੀ ਜੁਦੇ ਜੁਦੇ ਹਨ-#(ੳ) ਨ੍ਯਾਯ ਸ਼ਾਸਤ੍ਰ ਅਨੁਸਾਰ ਸ਼ਰੀਰ, ਮਨ ਸਮੇਤ ਛੀ ਇੰਦ੍ਰੀਆਂ, ਇੰਦ੍ਰੀਆਂ ਦੇ ਛੀ ਵਿਸੇ, ਇੰਦ੍ਰੀਆਂ ਦੇ ਛੀ ਗ੍ਯਾਨ, ਸੁਖ ਦੁਖ, ਇਨ੍ਹਾਂ ਇੱਕੀਆਂ ਦੁੱਖਾਂ ਦਾ ਜੋ ਨਾਸ਼ ਹੋਜਾਣਾ ਹੈ, ਇਹ ਮੁਕਤਿ ਹੈ.#(ਅ) ਵੈਸ਼ੇਸਿਕਮਤ ਅਨੁਸਾਰ ਜੀਵਾਤਮਾ, ਨੌ ਗੁਣ (ਗ੍ਯਾਨ, ਸੁਖ, ਦੁਖ ਇੱਛਾ, ਦ੍ਵੇਸ, ਪ੍ਰਯਤਨ, ਧਰਮ, ਅਧਰਮ ਅਤੇ ਭਾਵਨਾ) ਧਾਰਨ ਵਾਲਾ ਵਿਆਪਕ ਹੈ. ਵਿਚਾਰ ਅਤੇ ਅਭ੍ਯਾਸ ਨਾਲ ਨੌ ਗੁਣਾਂ ਤੋਂ ਜੀਵਾਤਮਾ ਦਾ ਅਸੰਗ ਹੋ ਜਾਣਾ ਮੁਕਤਿ ਹੈ.#(ੲ) ਪ੍ਰਕ੍ਰਿਤਿ ਅਤੇ ਪੁਰੁਸ ਦਾ ਭਿੰਨ ਭਿੰਨ ਗ੍ਯਾਨ ਹੋਣ ਤੋਂ ਆਧ੍ਯਾਤਮਿਕ ਆਧਿਭੌਤਿਕ ਅਤੇ ਆਧਿਦੈਵਿਕ ਤਿੰਨ ਪ੍ਰਕਾਰ ਦੇ ਦੁੱਖਾਂ ਦਾ ਪੂਰੀ ਤਰਾਂ ਹਟ ਜਾਣਾ, ਸਾਂਖ੍ਯਮਤ ਦੀ ਮੁਕਤਿ ਹੈ.#(ਸ) ਯੋਗਮਤ ਅਨੁਸਾਰ ਅਵਿਦ੍ਯਾ ਆਦਿ ਪੰਜ ਕਲੇਸ਼ਾਂ ਦਾ*¹ ਸਮਾਧਿ ਅਤੇ ਅਭ੍ਯਾਸ ਦ੍ਵਾਰਾ ਮਿਟਜਾਣਾ ਅਤੇ ਜੀਵਾਤਮਾ ਨੂੰ ਸ੍ਵਤੰਤ੍ਰਤਾ ਦੀ ਪ੍ਰਾਪਤੀ ਹੋਣੀ ਮੁਕਤਿ ਹੈ.#(ਹ) ਅਗਨਿਹੋਤ੍ਰ ਜਪ ਦਾਨ ਆਦਿ ਕਰਮਾਂ ਤੋਂ ਅਖੈ ਸੁਰਗਸੁਖ ਦੀ ਪ੍ਰਾਪਤੀ, ਮੀਮਾਂਸਾਮਤ ਦੀ ਮੁਕਤਿ ਹੈ.#(ਕ) ਆਤਮਗ੍ਯਾਨ ਦ੍ਵਾਰਾ ਅਵਿਦ੍ਯਾ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ ਹੋਣਾ, ਵੇਦਾਂਤਮਤ ਦੀ ਮੁਕਤਿ ਹੈ.#(ਖ) ਸ਼ੈਵ ਵੈਸਨਵ ਆਦਿ ਮਤਾਂ ਦੀ ਮੁਕਤਿ ਹੈ ਕਿ ਆਪਣੇ ਆਪਣੇ ਇਸ੍ਟ ਦੇਵਤਾ ਦਾ ਪੂਜਨ ਧ੍ਯਾਨ ਕਰਨ ਤੋਂ ਉਪਾਸ੍ਯ ਦੇਵਤਾ ਦੇ ਲੋਕ ਵਿੱਚ ਜਾਕੇ ਅਖੈਸੁਖ ਭੋਗਣੇ.#(ਗ) ਜੈਨਮਤ ਅਨੁਸਾਰ ਤਪ ਅਹਿੰਸਾ ਆਦਿ ਕਰਮ ਕਰਨ ਤੋਂ ਕਰਮਾਂ ਦੇ ਬੰਧਨਾਂ ਦਾ ਅਭਾਵ ਹੋਣ ਤੇ ਜੀਵ ਦਾ ਉੱਚੇ ਲੋਕ ਵਿੱਚ ਲਗਾਤਾਰ ਚਲੇਜਾਣਾ ਅਤੇ ਮੁੜ ਹੇਠਾਂ ਨਾ ਆਉਣਾ ਹੀ ਮੁਕਤਿ ਹੈ.#(ਘ) ਇਸਲਾਮ ਮਤ ਅਨੁਸਾਰ ਕ਼ੁਰਾਨਸ਼ਰੀਫ ਦੇ ਵਚਨਾਂ ਤੇ ਅਮਲ ਕਰਨਾ ਅਤੇ ਨਮਾਜ਼ ਰੋਜ਼ੇ ਆਦਿ ਪੰਜ ਨਿਜਮਾਂ² ਤੇ ਪੱਕੇ ਰਹਿਣਾ, ਪੈਗੰਬਰ ਮੁਹ਼ੰਮਦ ਤੇ ਨਿਸ਼ਚਾ ਰੱਖਣਾ, ਇਸ ਤੋਂ ਕ਼ਯਾਮਤ ਦੇ ਦਿਨ ਦੇ ਫੈਸਲੇ ਅਨੁਸਾਰ ਹਮੇਸ਼ਾ ਲਈ ਬਹਿਸ਼ਤ ਦੀ ਪ੍ਰਾਪਤੀ ਮੁਕਤਿ ਹੈ.#ਸੂਫ਼ੀ ਮੁਸਲਮਾਨ ਪਰਮਾਤਮਾ ਵਿੱਚ ਰੂਹ ਦੇ ਮਿਲਾਪ ਨੂੰ ਮੁਕਤਿ ਮੰਨਦੇ ਹਨ ਇਹ ਮਤ ਵੇਦਾਂਤ ਨਾਲ ਹੀ ਜਾ ਮਿਲਦਾ ਹੈ.#(ਙ) ਈਸਾਈ ਮਤ ਅਨੁਸਾਰ ਖੁਦਾ ਦੇ ਪੁਤ੍ਰ ਹਜਰਤ ਈਸਾ ਤੇ ਪੂਰਾ ਭਰੋਸਾ ਕਰਨ ਤੋਂ ਪਾਪਾਂ ਤੋਂ ਛੁਟਕਾਰਾ ਅਤੇ ਅਖੈਜੀਵਨ ਪਾਉਣਾ ਮੁਕਤਿ ਹੈ. ਉਨ੍ਹਾਂ ਦਾ ਖਿਆਲ ਹੈ ਕਿ ਕੋਈ ਆਦਮੀ ਬਿਨਾ ਪਾਪ ਨਹੀਂ ਅਰ ਪਾਪ ਦਾ ਫਲ ਮੌਤ ਹੈ. ਪੈਗੰਬਰ ਈਸਾ ਨੇ ਆਪਣੇ ਪ੍ਰਾਣ ਦੇਕੇ ਲੋਕਾਂ ਦੇ ਪਾਪਾਂ ਦਾ ਪ੍ਰਾਯਸ਼ਚਿੱਤ ਕੀਤਾ ਹੈ. ਜੋ ਉਸ ਤੇ ਈਮਾਨ ਲਿਆਉਣਗੇ. ਉਹ ਪਾਪਾਂ ਤੋਂ ਛੁਟਕਾਰਾ ਪਾਉਣਗੇ ਅਤੇ ਅਵਿਨਾਸ਼ੀ ਜੀਵਨ ਪ੍ਰਾਪਤ ਕਰਨਗੇ.#(ਚ) ਬੌੱਧਮਤ ਅਨੁਸਾਰ ਅੱਠ ਸ਼ੁਭ ਗੁਣਾਂ³ ਦੇ ਧਾਰਨ ਤੋਂ ਸਰਵ ਇੱਛਾ ਦਾ ਤ੍ਯਾਗ ਹੋਣ ਤੇ ਨਿਰਵਾਣਪਦ ਦੀ ਪ੍ਰਾਪਤੀ ਮੁਕਤਿ ਹੈ.#(ਛ) ਸਿੱਖਮਤ ਦੀ ਮੁਕਤੀ ਹੈ- ਗੁਰਮੁਖਾਂ ਦੀ ਸੰਗਤਿ ਦ੍ਵਾਰਾ ਨਾਮ ਦੇ ਤਤ੍ਵ ਅਤੇ ਅਭ੍ਯਾਸ ਦੇ ਪ੍ਰਕਾਰ ਨੂੰ ਜਾਣਕੇ ਸਿਰਜਨਹਾਰ ਨਾਲ ਲਿਵ ਦਾ ਜੋੜਨਾ. ਹੌਮੈ ਤ੍ਯਾਗਕੇ ਪਰੋਪਕਾਰ ਕਰਨਾ. ਅੰਤਹਕਰਣ ਨੂੰ ਅਵਿਦ੍ਯਾ ਅਤੇ ਭ੍ਰਮਜਾਲ ਤੋਂ ਸ਼ਰੀਰ ਨੂੰ ਅਪਵਿਤ੍ਰਤਾ ਤੋਂ ਪਾਕ ਰੱਖਣਾ. ਅਰਥਾਤ- ਨਾਮ ਦਾਨ ਇਸਨਾਨ ਦਾ ਸੇਲਨ ਕਰਨਾ.#ਉੱਪਰ ਲਿਖੇ ਮੁਕਤਿ ਦੇ ਸਾਧਨਾਂ ਦਾ ਗੁਰਬਾਣੀ ਵਿੱਚ ਇਉਂ ਵਰਣਨ ਹੈ-#"ਕਰਮ ਧਰਮ ਕਰਿ ਮੁਕਤਿ ਮੰਗਾਹੀ।#ਮੁਕਤਿ ਪਦਾਰਥੁ ਸਬਦਿ ਸਲਾਹੀ।#ਬਿਨ ਗੁਰਸਬਦੈ ਮੁਕਤਿ ਨ ਹੋਈ,#ਪਰਪੰਚੁ ਕਰਿ ਭਰਮਾਈ ਹੇ.#(ਮਾਰੂ ਸੋਲਹੇ ਮਃ ੧)#ਮੁਕਤੇ ਸੋਈ ਭਾਲੀਅਹਿ ਜਿ ਸਚਾ ਨਾਮੁ ਸ੍ਵਮਾਲਿ.#(ਸ੍ਰੀ ਮਃ ੫)#ਤ੍ਰੈਗੁਣ ਵਖਾਣੈ ਭਰਮੁ ਨ ਜਾਇ।#ਬੰਧਨ ਨ ਤੂਟਹਿ ਮੁਕਤਿ ਨ ਪਾਇ।#ਮੁਕਤਿਦਾਤਾ ਸਤਿਗੁਰੁ ਜਗ ਮਾਹਿ। (ਗਉ ਮਃ ੩)#ਮੁਕਤਿ ਪਾਈਐ ਸਾਧਸੰਗਤਿ#ਬਿਨਸਜਾਇ ਅੰਧਾਰੁ. (ਧਨਾ ਮਃ ੫)#ਮੁਕਤਿਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ.#(ਮਲਾ ਅਃ ਮਃ ੩)#ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ।#ਮੁਕਤਿ ਭਇਆ ਜਿਸੁ ਰਿਦੈ ਵਸੇਰਾ. (ਮਾਝ ਮਃ ੫)#ਮੁਕਤਿ ਭਇਆ ਬੰਧਨ ਗੁਰਿ ਖੋਲੇ,#ਜਨ ਨਾਨਕ ਹਰਿਗੁਣ ਗਾਏ. (ਗਉ ਮਃ ੫)#ਮੁਕਤਿ ਭਏ ਸਾਧਸੰਗਤਿ ਕਰਿ,#ਤਿਨ ਕੇ ਅਵਗਨ ਸਭਿ ਪਰਹਰਿਆ.#(ਸਾਰ ਅਃ ਮਃ ੫)#ਕਹੁ ਨਾਨਕ ਗੁਰਿ ਖੋਲੇ ਕਪਾਟ।#ਮੁਕਤੁ ਭਏ ਬਿਨਸੇ ਭ੍ਰਮਥਾਟ." (ਗਉ ਮਃ ੫)#(ਜ) ਹੋਰ ਚਾਰਵਾਕ ਆਦਿ ਅਨੰਤਮਤ ਹਨ, ਜਿਨ੍ਹਾਂ ਦੀਆਂ ਮੁਕਤੀਆਂ ਅਨੇਕ ਹਨ. ਮੁਕਤਿ ਵਿਸਯ ਸਭ ਦਾ ਸਿੱਧਾਂਤ ਵਿਚਾਰੀਏ ਤਾਂ ਦੁੱਖਾਂ ਤੋਂ ਛੁਟਕਾਰਾ ਅਤੇ ਆਨੰਦ ਦੀ ਪ੍ਰਾਪਤੀ ਹੀ ਮੁਕਤਿ ਸਿੱਧ ਹੁੰਦੀ ਹੈ।#੩. ਵਿ- ਮੁਕ੍ਤ ਦੀ ਥਾਂ ਭੀ ਮੁਕਤਿ ਸ਼ਬਦ ਆਇਆ ਹੈ. "ਹਰਖ ਸੋਗ ਜਾਕੈ ਨਹੀ ਬੈਰੀ ਮੀਤ ਸਮਾਨ ×× ਮੁਕਤਿ ਤਾਹਿ ਤੈ ਜਾਨ." (ਸਃ ਮਃ ੯) ੪. ਸੰਗ੍ਯਾ- ਮੌਕ੍ਤਿਕ (ਮੁਕ੍ਤਾ) ਮੋਤੀ. "ਮੁਕਤਿਮਾਲ ਕਨਿਕ ਲਾਲ ਹੀਰਾ." (ਜੈਤ ਮਃ ੫)...
ਹੋਣ ਦਾ ਭਾਵ. "ਜਲ ਤੇ ਸੀਤਲ ਹੋਣੀ." (ਦੇਵ ਮਃ ੫) ੨. ਹੋਣਹਾਰ. ਭਵਿਤਵ੍ਯਤਾ. ਭਾਵੀ. "ਹੋਣੀ ਜਾਨ ਸਭਿਨ ਕੇ ਮਾਥ." (ਗੁਵਿ ੬)...
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਵਿ- ਸ਼ਿਕਾਰ ਖੇਡਣ ਵਾਲਾ। ੨. ਖ਼ਾ. ਵਿਭਚਾਰੀ. ਪਰਇਸਤ੍ਰੀਗਾਮੀ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਦੇਖੋ, ਬਿਰਖ ੧....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਦੇਖੋ, ਪਿਛਹੁ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਅ਼. [صندوُق] ਸੁੰਦੂਕ਼. ਬਾਕਸ. Box. ਪੇਟੀ....
ਸੰਗ੍ਯਾ- ਰਖ੍ਯਾ. ਰੱਛਾ। ੨. ਉਹ ਬੰਨਾ ਅਥਵਾ ਜੰਗਲ, ਜੋ ਰਕ੍ਸ਼ਿਤ ਹੋਵੇ. ਜਿਸ ਵਿੱਚ ਬਿਨਾ ਮਾਲਿਕ ਦੀ ਆਗ੍ਯਾ ਕੋਈ ਪ੍ਰਵੇਸ਼ ਨਾ ਕਰ ਸਕੇ....
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਫ਼ਾ. [بُت] ਸੰਗ੍ਯਾ- ਮੂਰਤਿ. "ਬੁਤ ਪੂਜਿ ਪੂਜਿ ਹਿੰਦੂ ਮੂਏ." (ਸੋਰ ਕਬੀਰ) ੨. ਭਾਵ- ਮਾਸ਼ੂਕ. ਪ੍ਯਾਰਾ....
ਸੰ. ਸੰਗ੍ਯਾ- ਥਾਪਣਾ. ਠਹਿਰਾਉਣਾ. ਕਾਇਮ ਕਰਨਾ. ਰੱਖਣਾ. ਧਾਰਨਾ....
ਸੰ. ਪ੍ਰ- ਅਰ੍ਥਨ. ਪ੍ਰਾਂਰ੍ਥਨਾ, ਸੰਗ੍ਯਾ- ਬਹੁਤ ਚਾਹੁਣ ਦਾ ਭਾਵ. ਮੰਗਣਾ। ੨. ਵਿਨਯ. ਬੇਨਤੀ।...
ਸੰ. विश्वकर्मन्. ਸੰਸਾਰ ਰਚਣ ਵਾਲਾ ਕਰਤਾਰ. ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ. ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। ੨. ਬ੍ਰਹਮਾ। ੩. ਸੂਰਜ। ੪. ਇੱਕ ਦਵੇਤਾ, ਜਿਸ ਨੂੰ ਮਹਾਭਾਰਤ ਅਤੇ ਪੁਰਾਣਾਂ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ (Chief Engineer) ਦੱਸਿਆ ਹੈ. ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਕਿੰਤੁ ਦੇਵਤਿਆਂ ਦੇ ਸ਼ਸਤ੍ਰ ਅਸਤ੍ਰਾਂ ਨੂੰ ਭੀ ਇਹੀ ਬਣਾਉਂਦਾ ਹੈ. ਸ੍ਥਾਪਤ੍ਯ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ. ਮਹਾਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ- "ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਿਵੀ ਖੜੀ ਹੈ, ਅਤੇ ਜਿਸ ਦੀ ਸਦੀਵ ਪੂਜਾ ਕੀਤਾ ਜਾਂਦੀ ਹੈ"#ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨ੍ਯਮਤੀ (ਯੋਗ- ਸਿੱਧਾ) ਦੇ ਪੇਟੋਂ ਹੋਇਆ. ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾਂ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ. ਸੂਰਜ ਦੇ ਛਿੱਲੜ ਤੋਂ ਵਿਸ਼੍ਵਕਰਮਾਂ ਨੇ ਵਿਸਨੁ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ. ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ. ਦੇਖੋ, ਜਗੰਨਾਥ....
ਅ਼. [مِسطری - مِستری] ਮਿਸਤ਼ਰੀ. ਸੰਗ੍ਯਾ- ਸਤ਼ਰ (ਰੇਖਾ) ਕੱਢਣ ਦੇ ਸੰਦ ਨੂੰ ਵਰਤਣ ਵਾਲਾ. ਜੋ ਮਕਾਨ ਦੇ ਵ੍ਯੋਂਤਣ ਦੀ ਰੇਖਾ ਜਮੀਨ ਤੇ ਖਿੱਚਦਾ ਹੈ. ਮਕਾਨ ਆਦਿ ਦਾ ਨਕਸ਼ਾ ਬਣਾਉਣ ਵਾਲਾ ਕਾਰੀਗਰ। ੨. ਸਤਰਾਂ ਖਿੱਚਣ ਵਾਲਾ, ਲਿਖਾਰੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [شرط] ਸੰਗ੍ਯਾ- ਪ੍ਰਤਿਗ੍ਯਾ. ਪ੍ਰਣ। ੨. ਅਹਿਦੋਪੈਮਾਨ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਅ਼. [مُکمّل] ਵਿ- ਕਮਾਲ (ਪੂਰਣਤਾ) ਰੱਖਣ ਵਾਲਾ. ਪੂਰਾ. ਕਮੀ ਤੋਂ ਬਿਨਾ. ਪੂਰਣ....
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਪੰਚਦਸ਼ ਪੰਦ੍ਰਾਂ- ੧੫....
ਕ੍ਰਿ ਵਿ- ਪਿੱਛੋਂ. ਬਾਦ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਕ੍ਰਿ. ਵਿ- ਰਹਿਕੇ. ਨਿਵਾਸ ਕਰਕੇ। ੨. ਰੁਕਕੇ. "ਰਹਿ ਰਹਿ ਬੋਲੈ." (ਕਲਕੀ) ਰੁਕ ਰੁਕਕੇ ਬੋਲਦਾ ਹੈ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. आत्मन- ਆਤਮਨ. (अत- मनिन) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਤਵਾ- ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ, ਜੋ ਅਨੇਕਾ ਚੇਸ੍ਟਾ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਹੋਣ ਆਦਿ ਧਾਰਣ ਵਾਲਾ ਆਤਮਾ ਹੈ. ਅਰਥਾਤ ਜਿੱਥੇ ਇਹ ਉੱਥੇ ਸਮਝੋ ਕਿ ਆਤਮਾ ਹੈ. "इ्च्छा द्बेष प्रय सुख दुः ख ज्ञानान्यात्मनो लिङ्गमिति.च्च् (ਨ੍ਯਾਯ ਦਰ੍ਸ਼ਨ, ਅਃ, ਆਹ੍ਨਿਕ ੧, ਸੂਤ੍ਰ ੧੦)#ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ (ਅਕਸ), ਅਵਿਦ੍ਯਾ ਦਾ ਅਧਿਸ੍ਠਾਨ ਚੇਤਨ ਅਤੇ ਅਵਿਦ੍ਯਾ, ਇਨ੍ਹਾਂ ਤਿੰਨਾਂ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹ੍ਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.#ਮਾਇਆ ਵਿੱਚ ਬ੍ਰਹਮ ਦਾ ਆਭਾਸ, ਮਾਇਆ ਦਾ ਅਧਿਸ੍ਠਾਨ ਚੇਤਨ ਅਤੇ ਮਾਇਆ, ਇਨ੍ਹਾਂ ਤਿੰਨਾਂ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹ੍ਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ.#ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ (ਸਾਇਸੰਦਾਨ) ਤ੍ਵਚਮਸਤਿਸਕ (brain cortex) ਦੇ ਸ਼ਿਰਾਸ੍ਫੋਟੀ ਜੀਵਾਣੂਆਂ (ganglionic cells) ਦਾ ਗੁਣ ਮੰਨਦੇ ਹਨ.#"ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ੨. ਪਰਮਾਤਮਾ. ਪਾਰਬ੍ਰਹ੍ਮ. ਵਾਹਗੁਰੂ. "ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ." (ਵਾਰ ਸ੍ਰੀ ਮਃ ੩) ੩. ਅੰਤਹਕਰਣ. ਮਨ. ਚਿੱਤ. "ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ." (ਵਾਰ ਸ੍ਰੀ ਮਃ ੩) ੪. ਸੁਭਾਉ. ਸ੍ਵਭਾਵ। ੫. ਸ਼ਰੀਰ. ਦੇਹ। ੬. ਧੀਰਜ. ਧ੍ਰਿਤਿ। ੭. ਬੁੱਧਿ। ੮. ਸੂਰਜ। ੯. ਅਗਨਿ। ੧੦. ਪਵਨ. ਹਵਾ। ੧੧. ਪੁਤ੍ਰ....
ਸੰ. ਸੰਗ੍ਯਾ- ਠਹਿਰਨ ਦਾ ਭਾਵ. ਠਹਿਰਾਉ। ੨. ਸਥਾਪਨ ਦੀ ਕ੍ਰਿਯਾ. ਥਾਪਣਾ। ੩. ਪ੍ਰਿਥਿਵੀ। ੪. ਮਾਨ. ਇੱਜਤ. ਸਤਕਾਰ। ੫. ਯਗ੍ਯ ਆਦਿ ਕਰਮਾਂ ਦੀ ਸਮਾਪਤੀ। ੬. ਸਹਾਰਾ. ਆਸਰਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਇਤਿ- ਹ- ਆਸ. ਐਸਾ ਪ੍ਰਸਿੱਧ ਥਾਂ. ਅਰਥਾਤ- ਅਜੇਹਾ ਗ੍ਰੰਥ ਜਿਸ ਵਿੱਚ ਬੀਤੀ ਹੋਈ ਘਟਨਾ ਦਾ ਕ੍ਰਮ ਅਨੁਸਾਰ ਜਿਕਰ ਹੋਵੇ. ਤਵਾਰੀਖ਼. ਹਿਸਟਰੀ (History)....
ਦੇਖੋ, ਸਿੰਧੁ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਗੋ (ਸ੍ਵਰਗ)ਦੇਣ ਵਾਲੀ ਦੱਖਣ ਦੀ ਇੱਕ ਨਦੀ, ਜੋ ਪੂਰਵੀ ਘਾਟਾਂ ਤੋਂ ਤ੍ਰਿਅੰਬਕ (ਤ੍ਰ੍ਯੰਬਕ) ਪਾਸੋਂ ਨਿਕਲਕੇ ੮੯੮ ਮੀਲ ਵਹਿੰਦੀ ਹੋਈ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਅਬਿਚਲਨਗਰ (ਹਜੂਰ ਸਾਹਿਬ) ਇਸੇ ਨਦੀ ਦੇ ਕਿਨਾਰੇ ਹੈ. "ਗੰਗਾ ਜਉ ਗੋਦਾਵਰਿ ਜਾਈਐ." (ਰਾਮ ਨਾਮਦੇਵ) "ਸੁਰ ਸੁਰੀ ਸਰਸ੍ਵਤੀ ਜਮੁਨਾ ਗੌਦਾਵਰੀ." (ਭਾਗੁ ਕ)#ਬ੍ਰਹਮਵੈਵਰਤ ਪੁਰਾਣ ਵਿੱਚ ਇੱਕ ਅਣੋਖੀ ਕਥਾ ਲਿਖੀ ਹੈ ਕਿ ਇੱਕ ਬ੍ਰਾਹਮਣੀ ਤੀਰਥ ਕਰਦੀ ਫਿਰਦੀ ਇੱਕ ਜੰਗਲ ਵਿੱਚ ਕਿਸੇ ਕਾਮੀ ਨੂੰ ਮਿਲ ਗਈ. ਬ੍ਰਾਹਮਣੀ ਦੀ ਇੱਛਾ ਵਿਰੁੱਧ ਕਾਮ ਦੇ ਸੇਵਕ ਨੇ ਜੋਰਾਵਰੀ ਭੋਗ ਕੀਤਾ. ਬ੍ਰਾਹਮਣੀ ਨੇ ਉਸ ਵੇਲੇ ਉਸ ਪਰਪੁਰਖ ਦੇ ਵੀਰਯ ਨੂੰ ਤ੍ਯਾਗ ਦਿੱਤਾ, ਜਿਸ ਤੋਂ ਵਡਾ ਸੁੰਦਰ ਬਾਲਕ ਤੁਰਤ ਹੀ ਪੈਦਾ ਹੋ ਗਿਆ. ਬ੍ਰਾਹਮਣੀ ਪੁਤ੍ਰ ਸਮੇਤ ਰੋਂਦੀ ਹੋਈ ਆਪਣੇ ਪਤੀ ਪਾਸ ਆਈ ਅਤੇ ਸਾਰੀ ਕਥਾ ਸੁਣਾਈ. ਪਤੀ ਨੇ ਇਸਤ੍ਰੀ ਦਾ ਤ੍ਯਾਗ ਕਰ ਦਿੱਤਾ, ਇਸ ਪੁਰ ਬ੍ਰਾਹਮਣੀ ਨੇ ਤਪ ਅਤੇ ਯੋਗਾਭ੍ਯਾਸ ਕਰਨਾ ਆਰੰਭ ਕੀਤਾ ਅਤੇ ਪੁੰਨ ਦੇ ਪ੍ਰਭਾਵ ਗੋਦਾਵਰੀ ਨਦੀ ਰੂਪ ਹੋਕੇ ਸੰਸਾਰ ਪੁਰ ਵਹਿਣ ਲੱਗੀ.#ਬ੍ਰਹਮਾਂਡ ਉਪਪੁਰਾਣ ਵਿੱਚ ਲਿਖਿਆ ਹੈ ਕਿ ਗੋਤਮਰਿਖੀ, ਇੱਕ ਮੋਈ ਹੋਈ ਗਊ ਦੇ ਜਿੰਦਾ ਕਰਨ ਲਈ ਸ਼ਿਵ ਦੀਆਂ ਜਟਾਂ ਵਿੱਚੋਂ ਜੋ ਗੰਗਾ ਦੀ ਧਾਰਾ ਲਿਆਇਆ, ਉਸੇ ਤੋਂ ਗੋਦਾਵਰੀ ਨਦੀ ਹੋਈ ਅਤੇ ਇਸੇ ਲਈ ਇਸ ਦਾ ਦੂਜਾ ਨਾਉਂ ਗੌਤਮੀ ਹੋਇਆ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਅ਼. [اِحاطہ] ਇਹ਼ਾਤ਼ਹ. ਘੇਰਾ. ਵਲਗਣ। ੨. ਦੇਸ਼ ਦਾ ਮੰਡਲ। ੩. ਦੇਖੋ, ਹਤ। ੪. ਪਹਾੜੀ ਮੁਸਲਮਾਨ ਜੋ ਪੰਜਾਬ ਵਿੱਚ ਭਾਰ ਢੋਂਦੇ ਅਤੇ ਲੱਕੜਾਂ ਪਾੜਦੇ ਹਨ, ਉਨ੍ਹਾਂ ਦੀ ਭੀ ਹਾਤਾ ਸੰਗ੍ਯਾ ਹੈ....
ਵਿ- ਦੇਖੋ, ਲੰਬਾ। ੨. ਦੀਰਘ. "ਸੋਹਣੇ ਨਕ, ਜਿਨ ਲੰਮੜੇ ਵਾਲਾ." ਵਡ ਛੰਤ ਮਃ ੧) "ਲੰਮਾ ਨਕ ਕਾਲੇ ਤੇਰੇ ਨੈਣ." (ਮਲਾ ਮਃ ੧) ੩. ਦੇਖੋ, ਲੰਮਾ ਦੇਸ....
ਵਿ- ਲੰਬਾਈ ਰੁਖ਼ ਦੇ ਦੋਹਾਂ ਪਾਸਿਆਂ ਤੋਂ ਭਿੰਨ- ਦਿਸ਼ਾ (ਅ਼ਰਜ) ਵਿੱਚ ਫੈਲਿਆ ਹੋਇਆ, (ਹੋਈ)....
ਦੇਖੋ, ਉਚਾਉਣਾ। ੨. ਸੰਗ੍ਯਾ- ਉਚਿਆਈ. ਬਲੰਦੀ। ੩. ਬਜ਼ੁਰਗੀ. ਵਡਿਆਈ....
ਸੰ. ਕਲਸ਼. ਸੰਗ੍ਯਾ- ਮੰਦਰ ਦਾ ਮੁਕਟ, ਜੋ ਸੁਵਰਣ (ਸੋਨੇ) ਨਾਲ ਲਿੱਪਿਆ ਹੁੰਦਾ ਹੈ. "ਤੈ ਜਨ ਕਉ ਕਲਸ ਦੀਪਾਇਅਉ." (ਸਵੈਯੇ ਮਃ ੫. ਕੇ) ਤੈਂ ਆਪਣੇ ਦਾਸ ਨੂੰ ਕਲਸ ਵਾਂਙ ਰੌਸ਼ਨ ਕੀਤਾ ਹੈ। ੨. ਘੜਾ. "ਕਨਕ ਕਲਸ ਭਰ ਆਨੈ." (ਸਲੋਹ) ੩. ਇਕ ਤੋਲ, ਜੋ ਅਜ ਕਲ ਅੱਠ ਸੇਰ ਦੇ ਬਰਾਬਰ ਹੈ। ੪. ਇੱਕ ਛੰਦ, ਜਿਸ ਦਾ ਨਾਉਂ ਹੁੱਲਾਸ ਭੀ ਹੈ.¹ ਇਹ ਛੰਦ ਦੋ ਛੰਦਾ ਦੇ ਮੇਲ ਤੋਂ ਬਣਾਇਆ ਜਾਂਦਾ ਹੈ. ਜੋ ਛੰਦ ਕਲਸ਼ (ਸਿਰ) ਪੁਰ ਰੱਖਿਆ ਜਾਵੇ, ਉਸ ਦਾ ਅੰਤਿਮ ਪਦ ਦੂਜੇ ਛੰਦਾਂ ਦੇ ਮੁੱਢ ਸਿੰਘਾਵਲੋਕਨ ਨ੍ਯਾਯ ਕਰਕੇ ਆਉਣਾ ਚਾਹੀਏ. ਦਸਮਗ੍ਰੰਥ ਵਿੱਚ ਚੌਪਾਈ ਅਤੇ ਤ੍ਰਿਭੰਗੀ ਦੇ ਮੇਲ ਤੋਂ "ਕਲਸ" ਛੰਦ ਰਚਿਆ ਗਿਆ ਹੈ. ਯਥਾ-#ਆਦਿ ਅਭੈ ਅਨਗਾਧ ਸਰੂਪੰ,#ਰਾਗ ਰੰਗ ਜਿਹ ਰੇਖ ਨ ਰੂਪੰ,#ਰੰਕ ਭਯੋ ਰਾਵਤ ਕਹੁਁ ਭੂਪੰ,#ਕਹੁਁ ਸਮੁਦ੍ਰ ਸਰਿਤਾ ਕਹੁਁ ਕੂਪੰ, -#ਸਰਿਤਾ ਕਹੁਁ ਕੂਪੰ, ਸਮੁਦਸਰੂਪੰ,#ਅਲਖਬਿਭੂਤੰ ਅਮਿਤਗਤੰ,#ਅਦ੍ਵੈ ਅਬਿਨਾਸੀ, ਪਰਮ ਪ੍ਰਕਾਸੀ,#ਤੇਜ ਸੁਰਾਸੀ, ਅਕ੍ਰਿਤਕ੍ਰਿਤੰ,#ਜਿਹ ਰੂਪ ਨ ਰੇਖੰ, ਅਲਖ ਅਭੇਖੰ#ਅਮਿਤ ਅਦ੍ਵੈਖੰ, ਸਰਬਮਈ,#ਸਬ ਕਿਲਵਿਖਹਰਣੰ ਪਤਿਤਉਧਰਣੰ,#ਅਸਰਣਸਰਣੰ, ਏਕ ਦਈ.#(ਗ੍ਯਾਨ)#(ਅ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ, ਜਿਨ੍ਹਾਂ ਦੇ ਕੁਝ ਰੂਪ ਇਸ ਥਾਂ ਲਿਖਦੇ ਹਾਂ.#ਚੌਪਈ ਅਤੇ ਸਵੈਯੇ ਦੇ ਮੇਲ ਤੋਂ ਕਲਸ, ਯਥਾ-#ਸਤਿਗੁਰ ਸੇਵਿ ਪਰਮਪਦੁ ਪਾਯਉ,#ਅਬਿਨਾਸੀ ਅਬਿਗਤੁ ਧਿਆਯਉ,#ਤਿਸ ਭੇਟੇ ਦਾਰਿਦ੍ਰ ਨ ਚੰਪੈ,#ਕਲ੍ਯਸਹਾਰੁ ਤਾਸੁ ਗੁਣ ਜੰਪੈ. -#ਜੰਪਉ ਗੁਣ ਬਿਮਲ ਸੁਜਨ ਜਨ ਕੇਰੇ,#ਅਮਿਅਨਾਮੁ ਜਾਕਉ ਫੁਰਿਆ,#ਇਨਿ ਸਤਿਗੁਰ ਸੇਵਿ ਸਬਦਰਸੁ ਪਾਯਾ,#ਨਾਮੁ ਨਿਰੰਜਨ ਉਰਿ ਧਰਿਆ,#ਹਰਿਨਾਮ ਰਸਿਕੁ ਗੋਬਿੰਦਗੁਣਗਾਹਕੁ#ਚਾਹਕੁ ਤੱਤ ਸਮੱਤਸਰੇ,#ਕਵਿ ਕਲ੍ਯ ਠਕੁਰ ਹਰਿਦਾਸਤਨੇ,#ਗੁਰ ਰਾਮਦਾਸ ਸਰ ਅਭਰ ਭਰੇ.#(ਸਵੈਯੇ ਮਃ ੪. ਕੇ)#(ੲ) ਨਿਤਾ ਅਤੇ ਸਾਰ ਛੰਦ ਦੇ ਮੇਲ ਤੋਂ ਕਲਸ. ਨਿਤਾ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੧੨. ਮਾਤ੍ਰਾ ਅੰਤ ਦੋ ਗੁਰੁ.#ਉਦਾਹਰਣ-#ਹਮ ਘਰਿ ਸਾਜਨ ਆਏ, ਸਾਚੈ ਮੇਲਿ ਮਿਲਾਏ, x x#ਸਹਜਿ ਮਿਲਾਏ ਹਰਿ ਮਨਿ ਭਾਏ,#ਪੰਚ ਮਿਲੇ ਸੁਖ ਪਾਇਆ.#ਸਾਈ ਵਸਤੁ ਪਰਾਪਤ ਹੋਈ,#ਜਿਸੁ ਸੇਤੀ ਮਨੁ ਲਾਇਆ² x x x#(ਸੂਹੀ ਛੰਤ ਮਃ ੧)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਫ਼ਾ. [نموُنہ] ਸੰਗ੍ਯਾ- ਵੰਨਗੀ। ੨. ਤੁਲ੍ਯਤਾ. ਸਮਾਨਤਾ। ੩. ਨਜੀਰ. ਮਿਸਾਲ. "ਬੇਸ਼ੁਬਹਾ ਜੋ ਬਿਨਾ ਨਮੂਨੇ." (ਨਾਪ੍ਰ)...
ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ....
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਵਡਾ ਆਨੰਦ. ਪਰਮ ਆਨੰਦ। ੨. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ। ੩. ਕੜਾਹ ਪ੍ਰਸਾਦ ਜੋ ਅਕਾਲ ਨੂੰ ਅਰਪਨ ਕੀਤਾ ਜਾਂਦਾ ਹੈ. "ਏਕ ਮਿਸਟਾਨ ਪਾਨ ਲਾਵਤ ਮਹਾਪ੍ਰਸਾਦ, ਏਕ ਗੁਰਪੁਰਬ ਕੈ ਸਿੱਖਨ ਬੁਲਾਵਹੀ." (ਭਾਗੁ ਕ) ੪. ਝਟਕੇ ਦਾ ਮਾਸ. "ਸੱਤ ਸ੍ਰੀ ਅਕਾਲ" (ਕਹਿਕੇ ਝਟਕਾ ਕੀਤੇ ਜੀਵ ਦਾ ਮਾਸ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। ੫. ਸੰਗ੍ਯਾ- ਰੰਗ। ੬. ਬ੍ਰਾਹਮਣ ਕ੍ਸ਼੍ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ, ਵਿਸਨੁਪੁਰਾਣ ਅੰਸ਼ ੨. ਅ਼. ੪. ਦੇਖੋ, ਚਾਰ ਵਰਣ। ੭. ਭੇਦ. ਫਰਕ। ੮. ਅੱਖਰ. ਹਰਫ। ੯. ਉਸਤਤਿ. ਤਅ਼ਰੀਫ਼। ੧੦. ਸੁਵਰ੍ਣ. ਸੋਨਾ। ੧੧. ਗੁਣ। ੧੨. ਕੇਸਰ. ਕੁੰਕੁਮ....
ਦੇਖੋ, ਬਿਚਾਰ....
ਸੰਗ੍ਯਾ- ਛੁਹਣ ਦਾ ਭਾਵ. ਸਪਰਸ਼। ੨. ਭਿੱਟ. ਅਪਵਿਤ੍ਰ ਦੇ ਛੁਹਣ ਤੋਂ ਹੋਈ ਅਪਵਿਤ੍ਰਤਾ। ੩. ਸਪਰਸ਼ ਤੋਂ ਹੋਣ ਵਾਲੇ ਰੋਗ ਦੀ ਲਾਗ....
ਸੰਗ੍ਯਾ- ਛੱਤ. "ਚਹੁਁ ਦਰ ਪਰ ਕਰ ਕਰ ਇਕ ਛਾਤ." (ਗੁਪ੍ਰਸੂ) ੨. ਸੰ. ਵਿ- ਦੁਬਲਾ. ਪਤਲਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰ. ਸ੍ਥਾਲ. ਸੰਗ੍ਯਾ- ਪਾਤ੍ਰ. ਬਰਤਨ। ੨. ਚੌੜਾ ਅਤੇ ਚਪੇਤਲਾ ਭਾਂਡਾ. "ਥਾਲ ਵਿਚਿ ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ. ." (ਮੁੰਦਾਵਣੀ ਮਃ ੫) ਇਸ ਥਾਂ ਥਾਲ ਤੋਂ ਭਾਵ ਸ਼੍ਰੀ ਗੁਰੂ ਗ੍ਰੰਥਸਾਹਿਬ ਹੈ। ੩. ਸ੍ਥਲ. ਥਾਂ. ਜਗਾ. "ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ, ਬਨ ਜਲ ਪੂਰਨ ਥਾਲ ਕਾ." (ਮਾਰੂ ਸੋਲਹੇ ਮਃ ੫) ਹੇ ਵਨ ਜਲ ਆਦਿ ਸਥਾਨਾਂ ਦੇ ਪੂਰਨ ਕਰਤਾ....
ਸੰ. ਧਨਾਸ਼੍ਰੀ. ਇਹ ਕਾਫੀਠਾਟ ਦੀ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਭੀਮਪਲਾਸੀ ਦਾ ਅੰਗ ਹੈ, ਅਵਰੋਹੀ ਵਿੱਚ ਪੂਰਵੀ ਅਤੇ ਮੁਲਤਾਨੀ ਦੀ ਰੰਗਤ ਹੈ. ਅਵਰੋਹੀ ਵਿਚ ਧੈਵਤ ਦੁਰਬਲ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਹੈ. ਪੰਚਮਵਾਦੀ ਸੁਰ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਨ#ਅਵਰੋਹੀ- ਨ ਧਾ ਪ ਮੀ ਗ ਰਾ ਧ.#ਕਈਆਂ ਨੇ ਸੜਜ ਰਿਸਭ ਪੰਚਮ ਧੈਵਤ ਸ਼ੁੱਧ ਅਤੇ ਗਾਂਧਾਰ ਮੱਧਮ, ਨਿਸਾਦ ਕੋਮਲ ਮੰਨੇ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਧਨਾਸਿਰੀ ਦਾ ਨੰਬਰ ਦਸਵਾਂ ਹੈ। ੨. ਸੰ. ਧਨੇਸ਼੍ਵਰ੍ਯ. ਧਨ ਅਤੇ ਵਿਭੂਤੀ. "ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਇ." (ਸਵਾ ਮਃ ੩) ਧਨਵੰਤਾਂ ਦਾ ਧਨ ਐਸ਼੍ਵਰਯ ਤਾਂ ਠੀਕ ਹੈ, ਜੇ ਸਤਿਗੁਰ ਕੀ ਕਾਰ ਕਮਾਇ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
कृपा ਦੇਖੋ, ਕਿਰਪਾ. "ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ!" (ਮਲਾ ਅਃ ਮਃ ੩) ੨. ਦੇਖੋ, ਕ੍ਰਿਪੀ। ੩. ਕ੍ਰਿਪਾਚਾਰਯ. ਦੇਖੋ, ਕ੍ਰਿਪੀ. "ਨਹਿ ਭੀਖਮ ਦ੍ਰੌਣ ਕ੍ਰਿਪਾ ਅਰੁ ਦ੍ਰੌਣਜ." (ਚੰਡੀ ੧)...
ਚੌਥਾ ਯੁਗ. ਦੇਖੋ, ਕਲਿ ੩. ਅਤੇ ਯੁਗ। ੨. ਜਗੰਨਾਥ ਦਾ ਇੱਕ ਪੰਡਾ, ਜੋ ਵਡਾ ਪਾਖੰਡੀ ਅਤੇ ਕੁਕਰਮੀ ਸੀ. ਇਹ ਗੁਰੂ ਨਾਨਕ ਦੇਵ ਦੇ ਉਪਦੇਸ਼ ਨਾਲ ਸਦਾਚਾਰੀ ਅਤੇ ਮਹਾਨ ਉਪਕਾਰੀ ਹੋਇਆ....
ਸੰ. ਸੰਗ੍ਯਾ- ਗ੍ਯਾਨ. ਬੁੱਧਿ। ੨. ਵਿਚਾਰ। ੩. ਸ਼ਾਸਤ੍ਰਗ੍ਯਾਨ। ੪. ਸੰ. ਪੰਡਿਤ. ਵਿਦ੍ਵਾਨ ਇਸੇ ਤੋਂ ਤੀਰਥਪੁਰੋਹਿਤਾਂ ਦਾ ਨਾਮ ਪੰਡਾ ਅਥਵਾ ਪਾਂਡਾ ਹੋਗਿਆ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. पाषणिडन. ਵਿ- ਜੋ ਰਖ੍ਯਾ ਕਰਨ ਵਾਲੇ ਦਾ ਖੰਡਨ ਕਰੇ। ੨. ਸੰਗ੍ਯਾ- ਦਿਖਾਵੇ ਦਾ ਧਰਮੀ। ੩. ਸਤ੍ਯਧਰਮ ਦਾ ਤ੍ਯਾਗੀ. ਝੂਠਾ ਮਤ ਮੰਨਣ ਵਾਲਾ। ੪. ਪਾਪਖੰਡੀ ਦਾ ਸੰਖੇਪ ਭੀ ਗੁਰਬਾਣੀ ਵਿੱਚ ਪਾਖੰਡੀ ਸ਼ਬਦ ਆਇਆ ਹੈ. "ਤਿਸੁ ਪਾਖੰਡੀ ਜਰਾ ਨ ਮਰਣਾ." (ਵਾਰ ਰਾਮ ੧. ਮਃ ੧)...
ਵਿ- ਬੁਰਾ ਕੰਮ ਕਰਨ ਵਾਲਾ....
ਦੇਖੋ, ਗੁਰੁਮੁਖ। ੨. ਸੰਗ੍ਯਾ- ਸਤਿਗੁਰੂ ਦਾ ਮੁਖ. ਗੁਰੂ ਦਾ ਚੇਹਰਾ. "ਗੁਰਮੁਖ ਦੇਖ ਸਿੱਖ ਬਿਗਸਾਵਹਿਂ." (ਗੁਪ੍ਰਸੂ) ੩. ਓਹ ਪੁਰਖ, ਜੋ ਗੁਰੂ ਦੇ ਸੰਮੁਖ ਹੈ, ਕਦੇ ਵਿਮੁਖ ਨਹੀਂ ਹੁੰਦਾ. "ਗੁਰਮੁਖ ਸਿਉ ਮਨਮੁਖੁ ਅੜੇ ਡੁਬੈ." (ਵਾਰ ਮਾਝ ਮਃ ੨)...
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਉਡੀਸਾ ਜਗੰਨਾਥਪੁਰੀ ਵਿੱਚ ਮੰਦਿਰ ਦੇ ਪਾਸ ਸ਼੍ਰੀ ਗੁਰੂ ਨਾਨਕਦੇਵ ਦਾ ਉਹ ਅਸਥਾਨ, ਜਿੱਥੇ ਜਗਤਗੁਰੂ ਵਿਰਾਜੇ ਹਨ. ਹੁਣ ਇੱਥੇ ਗੁਰਦ੍ਵਾਰਾ ਸ਼ੋਭਾ ਦੇ ਰਿਹਾ ਹੈ. ਬਾਲੂਹਸਨਾ ਜੀ ਦੀ ਸੰਪ੍ਰਦਾਯ ਦੇ ਸਾਧੂ ਬਾਵਾ ਮੰਗੂ ਜੀ ਨੇ ਇਸ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ, ਇਸ ਲਈਂ ਅਸਥਾਨ ਦਾ ਨਾਮ "ਮੰਗੂਮਠ" ਪ੍ਰਸਿੱਧ ਹੋਗਿਆ. ਦੇਖੋ, ਜਗੰਨਾਥ....
ਦੇਖੋ, ਬਾਵਰੀ। ੨. ਵਾਪਿਕਾ. ਵਾਪੀ. ਬਾਉਲੀ. ਪੌੜੀਦਾਰ ਖੂਹ....
ਦੇਖੋ, ਮਿਠਾ। ੨. ਦੇਖੋ, ਮੀਆਂ ਮਿੱਠਾ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....