ਪਾਖੰਡੀ

pākhandīपाखंडी


ਸੰ. पाषणिडन. ਵਿ- ਜੋ ਰਖ੍ਯਾ ਕਰਨ ਵਾਲੇ ਦਾ ਖੰਡਨ ਕਰੇ। ੨. ਸੰਗ੍ਯਾ- ਦਿਖਾਵੇ ਦਾ ਧਰਮੀ। ੩. ਸਤ੍ਯਧਰਮ ਦਾ ਤ੍ਯਾਗੀ. ਝੂਠਾ ਮਤ ਮੰਨਣ ਵਾਲਾ। ੪. ਪਾਪਖੰਡੀ ਦਾ ਸੰਖੇਪ ਭੀ ਗੁਰਬਾਣੀ ਵਿੱਚ ਪਾਖੰਡੀ ਸ਼ਬਦ ਆਇਆ ਹੈ. "ਤਿਸੁ ਪਾਖੰਡੀ ਜਰਾ ਨ ਮਰਣਾ." (ਵਾਰ ਰਾਮ ੧. ਮਃ ੧)


सं. पाषणिडन. वि- जो रख्या करन वाले दा खंडन करे। २. संग्या- दिखावे दा धरमी। ३. सत्यधरम दा त्यागी. झूठा मत मंनण वाला। ४. पापखंडी दा संखेप भी गुरबाणी विॱच पाखंडी शबद आइआ है. "तिसु पाखंडी जरा न मरणा." (वार राम १. मः १)