upadhēsaउपदेस
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)
सं. उपदेश. (उप- दिश) संग्या- सिख्या. नसीहत. "आप कमाउ अवरा उपदेस." (गउ मः ५) २. हित दी बात। ३. गुरुदीख्या (दीका). ४. देशांतरगत देश, जैसे भारतखंड विॱच पंजाब आदिक. "मेर केते, केते धू, उपदेस." (जपु)
ਸੰ. दिश. ਧਾ- ਦਿਖਾਉਣਾ, ਹੁਕਮ ਦੇਣਾ, ਪ੍ਰਗਟ ਕਰਨਾ, ਉਪਦੇਸ਼ ਕਰਨਾ। ੨. ਸੰਗ੍ਯਾ- ਦਿਸ਼ਾ. ਓਰ. ਤਰਫ਼. ਸਿਮਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਅ਼. [نصیحت] ਨਸੀਹ਼ਤ. ਸੰਗ੍ਯਾ- ਖ਼ੈਰਖ੍ਵਾਹੀ. ਸ਼ੁਭਚਿੰਤਨ। ੨. ਹਿਤ ਦੀ ਗੱਲ. ਉਪਦੇਸ਼. ਸਿਖ੍ਯਾ....
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਸੰਗ੍ਯਾ- ਗੁਰੁ ਦ੍ਵਾਰਾ ਮੰਤ੍ਰੋਪਦੇਸ਼. ਗੁਰਮੰਤ੍ਰ ਦਾ ਉਪਦੇਸ਼ ਲੈਣ ਦੀ ਕ੍ਰਿਯਾ। ੨. ਛੀਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਗੁਰੁਦਕ੍ਸ਼ਿਣਾ ਦੀ ਥਾਂ ਗੁਰੁਦੀਖਿਆ ਸ਼ਬਦ ਆਇਆ ਹੈ. " ਸਾਹਿਬ ਬੁੱਢੇ ਕੇ ਪਗ ਲਾਗੇ। ਗੁਰੁਦੀਖਿਆ ਦੀਨੀ ਮਤਿ ਪਾਗੇ."...
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰਗ੍ਯਾ- ਮੇਰਾਪਨ. ਮਮਤ਼. "ਮੇਰ ਤੇਰ ਜਬ ਇਨਹਿ ਚੁਕਾਈ." (ਗਉ ਅਃ ਮਃ ੫) ੨. ਦੇਖੋ, ਮੇਰੁ. "ਕੇਤੀਆ ਕਰਮਭੂਮੀ ਮੇਰ ਕੇਤੇ." (ਜਪੁ) ੩. ਸੰ. ਮੈਰ. ਵਿ- ਮਸ੍ਤ ਮਖ਼ਮੂਰ. ਦੇਖੋ, ਮੈਰੇਯ. "ਮੇਰ ਚਚਾ ਗੁਨ ਰੇ." (ਮਾਰੂ ਮਃ ੧) ਕਮਲ ਦੀ ਗੁਨਚਰਚਾ ਵਿੱਚ ਮਸ੍ਤ. ਦੇਖੋ, ਚਚਾ ੪....
ਵਿ- ਕਿਤਨੇ. ਕਿਤਨੇ ਇੱਕ. "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) "ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ?" (ਧਨਾ ਮਃ ੧)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....