gharhanāघड़ना
ਕ੍ਰਿ- ਰਚਣਾ. ਬਣਾਉਣਾ. ਗਢਨ. "ਘੜੀਐ ਸਬਦੁ ਸਚੀ ਟਕਸਾਲ." (ਜਪੁ). ੨. ਤਰਾਸ਼ਣਾ ਛਿੱਲਣਾ.
क्रि- रचणा. बणाउणा. गढन. "घड़ीऐ सबदु सची टकसाल." (जपु). २. तराशणा छिॱलणा.
ਕ੍ਰਿ- ਬਣਾਉਣਾ। ੨. ਉਸਾਰਨਾ। ੩. ਕਾਵ੍ਯ ਕਰਨਾ. ਦੇਖੋ, ਰਚ ਧਾ। ੪. ਮਿਲਣਾ. ਅਭੇਦ ਹੋਣਾ. ਲੀਨ ਹੋਣਾ। ੫. ਪ੍ਰਸੰਨ ਹੋਣਾ....
ਕ੍ਰਿ- ਰਚਨਾ. ਤਿਆਰ ਕਰਨਾ....
ਕ੍ਰਿ- ਘੜਨਾ. "ਪਾਖਾਨ ਗਢਿਕੈ ਮੂਰਤਿ ਕੀਨੀ." (ਆਸਾ ਕਬੀਰ) "ਸੋਨਾ ਗਢਤੇ ਹਿਰੈ ਸੁਨਾਰਾ." (ਗੌਂਡ ਨਾਮਦੇਵ) ੨. ਬਣਾਉਣਾ. ਰਚਣਾ....
ਦੇਖੋ, ਸਬਦ। ੨. ਧਰਮਜੀਵਨ. "ਘੜੀਐ ਸਬਦੁ ਸਚੀ ਟਕਸਾਲ." (ਜਪੁ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ....
ਸਤ੍ਯਤਾ ਵਾਲੀ. ਸੱਚੀ. "ਸਚੀ ਤੇਰੀ ਕੁਦਰਤਿ ਸਚੇ ਪਾਤਸਾਹ!" (ਵਾਰ ਆਸਾ) ੨. ਸੰ. ਸ਼ਚੀ. ਸੰਗ੍ਯਾ- ਤਾਕਤ. ਸ਼ਕ੍ਤਿ। ੩. ਇੰਦ੍ਰ ਦੀ ਰਾਣੀ. "ਮਾਨੋ ਸਿੰਘਾਸਨ ਬੈਠੀ ਸਚੀ ਹੈ." (ਚੰਡੀ ੧)...
ਸੰ. टङ्ककशाला ਟੰਕਕਸ਼ਾਲਾ. ਸੰਗ੍ਯਾ- ਟਕੇ ਬਣਾਉਣ ਦਾ ਘਰ. ਜਿੱਥੇ ਰੁਪਯਾ ਆਦਿ ਸਿੱਕੇ ਬਣਾਏ ਜਾਣ, ਉਹ ਮਕਾਨ. Mint. "ਘੜੀਐ ਸਬਦੁ ਸਚੀ ਟਕਸਾਲ." (ਜਪੁ) ੨. ਭਾਵ- ਸਤਸੰਗ। ੩. ਉੱਤਮ ਸਿਖ੍ਯਾ ਦੇਣ ਵਾਲੀ ਪਾਠਸ਼ਾਲਾ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....