bahatariबहतरि
"ਕਸਨਿ ਬਹਤਰਿ ਲਾਗੀ ਤਾਹਿ." (ਬਸੰ ਕਬੀਰ) ਬਹੱਤਰ ਨਾੜੀਆਂ ਕਸਣ ਵਾਲੀਆਂ ਰੱਸੀਆਂ ਯੋਗਮਤ ਦੇ ਗ੍ਰੰਥ ਗੋਰਕ੍ਸ਼੍ਪੱਧਤਿ ਵਿੱਚ ਬਹੱਤਰ ਹਜਾਰ ਨਾੜੀ ਲਿਖੀ ਹੈ. (तत्र नाङयः समुन्पन्नाः सहत्राणां द्बिसपततिः ) ਜਿਨ੍ਹਾਂ ਵਿਚੋਂ ਮੁੱਖ ਬਹੱਤਰ ਮੰਨੀਆਂ ਹਨ. ਪ੍ਰਾਣਸੰਗੁਲੀ ਵਿੱਚ ਭੀ ਬਹੱਤਰ ਹਾਟ ਸ਼ਰੀਰ ਵਿੱਚ ਲਿਖੇ ਹਨ. "ਬਹਤਰਿ ਘਰਿ ਇਕੁ ਪੁਰਖ੍ਹ੍ਹ ਸਮਾਇਆ." (ਸੂਹੀ ਕਬੀਰ) ਦੇਖੋ, ਗਜਨਵ.
"कसनि बहतरि लागी ताहि." (बसं कबीर) बहॱतर नाड़ीआं कसण वालीआं रॱसीआं योगमत दे ग्रंथगोरक्श्पॱधति विॱच बहॱतर हजार नाड़ी लिखी है. (तत्र नाङयः समुन्पन्नाः सहत्राणां द्बिसपततिः ) जिन्हां विचों मुॱख बहॱतर मंनीआं हन. प्राणसंगुली विॱच भी बहॱतर हाट शरीर विॱच लिखे हन. "बहतरि घरि इकु पुरख्ह्ह समाइआ." (सूही कबीर) देखो, गजनव.
ਸੰਗ੍ਯਾ- ਉਹ ਰੱਸੀ ਅਥਵਾ ਤਸਮਾ, ਜਿਸ ਨਾਲ ਕਿਸੇ ਵਸਤੁ ਨੂੰ ਕਸਕੇ (ਜਕੜਕੇ) ਬੰਨ੍ਹੀਏ. "ਕਸਨਿ ਬਹਤਰਿ ਲਾਗੀ ਤਾਹਿ." (ਬਸੰ ਕਬੀਰ) ਬਹੱਤਰ ਨਾੜੀਆਂ ਤੋਂ ਭਾਵ ਹੈ....
"ਕਸਨਿ ਬਹਤਰਿ ਲਾਗੀ ਤਾਹਿ." (ਬਸੰ ਕਬੀਰ) ਬਹੱਤਰ ਨਾੜੀਆਂ ਕਸਣ ਵਾਲੀਆਂ ਰੱਸੀਆਂ ਯੋਗਮਤ ਦੇ ਗ੍ਰੰਥ ਗੋਰਕ੍ਸ਼੍ਪੱਧਤਿ ਵਿੱਚ ਬਹੱਤਰ ਹਜਾਰ ਨਾੜੀ ਲਿਖੀ ਹੈ. (तत्र नाङयः समुन्पन्नाः सहत्राणां द्बिसपततिः ) ਜਿਨ੍ਹਾਂ ਵਿਚੋਂ ਮੁੱਖ ਬਹੱਤਰ ਮੰਨੀਆਂ ਹਨ. ਪ੍ਰਾਣਸੰਗੁਲੀ ਵਿੱਚ ਭੀ ਬਹੱਤਰ ਹਾਟ ਸ਼ਰੀਰ ਵਿੱਚ ਲਿਖੇ ਹਨ. "ਬਹਤਰਿ ਘਰਿ ਇਕੁ ਪੁਰਖ੍ਹ੍ਹ ਸਮਾਇਆ." (ਸੂਹੀ ਕਬੀਰ) ਦੇਖੋ, ਗਜਨਵ....
ਵਿ- ਲੱਗੀ ਹੋਈ. "ਲਾਗੀ ਪ੍ਰੀਤਿ ਨ ਤੂਟੈ ਮੂਲੇ." (ਮਾਝ ਮਃ ੫) ੨. ਸੰਗ੍ਯਾ- ਗ੍ਰਿਹਸਥੀਆਂ ਦੇ ਆਸਰੇ ਲੱਗਕੇ ਗੁਜ਼ਾਰਾ ਕਰਨ ਵਾਲੇ ਬ੍ਰਾਹਮਣ, ਨਾਈ, ਝੀਉਰ ਆਦਿ ਕੰਮੀ....
ਸਰਵ- ਉਸ ਨੂੰ. ਉਸੇ. "ਤਾਹਿ ਕਹਾ ਪਰਵਾਹ ਕਾਹੂ ਕੀ ਜਾਕੈਬਸੀਸਿ ਧਰਿਓ ਗੁਰਿ ਹਥੁ." (ਸਵੈਯੇ ਮਃ ੪. ਕੇ) ਜਿਸ ਦੇ ਅਬ ਸਿਰ ਤੇ ਗੁਰੂ ਨੇ ਹੱਥ ਰੱਖਿਆ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਬਹਤਰ। ੨. ਦੇਖੋ, ਇਸਲਾਮ ਦੇ ਫਿਰਕੇ। ੩. ਦੇਖੋ, ਕੌਮ ਬਹੱਤਰ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਸੰ. ਨਾਡਿ- ਨਾਡਿਕਾ. ਸੰਗ੍ਯਾ- ਰਗ. Artery। ੨. ਨਬਜ। ੩. ਥੋਥੀ ਨਲਕੀ। ੪. ਨਾੜੀਆਂ (ਆਂਦਰਾਂ) ਦੀ ਵੱਟੀਹੋਈ ਰੱਸੀ. ਚਮੜੇ ਦੀ ਰੱਸੀ।#੫. ਛੀ ਕਣ (ਖਿਨ) ਭਰ ਸਮਾਂ, ਕਿਤਨਿਆਂ ਨੇ ਅੱਧਾ ਮੁਹੂਰਤ ਨਾੜੀ ਮੰਨਿਆ ਹੈ....
ਦੇਖੋ, ਵਿਚਹੁ....
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਸੰ. प्राण श्रृंङखला- ਸੰ. ਪ੍ਰਾਣ ਸ਼੍ਰਿੰਖਲਾ. ਹਠਯੋਗ ਅਨੁਸਾਰ ਪ੍ਰਾਣਾਯਾਮ ਦੱਸਣ ਵਾਲੀ ਇੱਕ ਪੋਥੀ,...
ਸੰਗ੍ਯਾ- ਹੱਟ. ਦੁਕਾਨ. "ਆਜੁ ਮੈ ਬੈਸਿਓ ਹਰਿ ਹਾਟ." (ਮਲਾ ਮਃ ੫) ੨. ਦੇਖੋ, ਹਟਣਾ. "ਮਾਇਆ ਗਈਆ ਹਾਟ." (ਸਾਰ ਮਃ ੫)...
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਘਰ ਵਿੱਚ. ਗ੍ਰਿਹ ਮੇ. "ਘਰਿ ਬਾਹਰਿ ਤੇਰਾ ਭਰਵਾਸਾ." (ਧਨਾ ਮਃ ੫) "ਪਿਰ ਘਰਿ ਸੋਹੈ ਨਾਰਿ." (ਧਨਾ ਛੰਤ ਮਃ ੧) ੨. ਦੇਹ (ਸ਼ਰੀਰ) ਵਿੱਚ. "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)...
ਏਕ. ਦੇਖੋ, ਇਕ "ਇਕੁ ਖਿਨੁ ਤਿਸੁ ਬਿਨ ਜੀਵਣਾ." (ਮਾਝ ਬਾਰਹਮਾਹਾ)...
ਵਿ- ਮਿਲਿਆ. ਅਭੇਦ ਹੋਇਆ। ੨. ਮਾਇਆ ਸਹਿਤ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਗਉੜੀ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਗਜਨਵ ਗਜਦਸ ਗਜਇਕੀਸ ਪੁਰੀਆ ਏਕ ਤਨਾਈ,#੨. ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ,#੩. ਗਈ ਬੁਨਾਵਨ ਮਾਹੋ. ਘਰ ਛੋਡਿਐ ਜਾਇ ਜੁਲਾਹੋ,#੪. ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ,#੫. ਜਉ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ,#੬. ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ?#੭. ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ.#੮. ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰੁ ਰਹੀ ਉਰਝਾਈ,#੯. ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ. (੫੪)#ਭਾਵ#੩. ਜਦ ਜੁਲਾਹਾ (ਲਿੰਗਸ਼ਰੀਰ ਦਾ ਅਭਿਮਾਨੀ ਜੀਵ) ਘਰ (ਦੇਹ) ਛੱਡਕੇ ਜਾ ਰਿਹਾ ਸੀ, ਤਦ ਮਾਹਰੂ (ਸੰਸਕਾਰਾਤਮਕ ਵ੍ਰਿੱਤਿ) ਤਾਣੀ ਤਣਵਾਉਣ ਲਈ ਪਹੁਚੀ ਅਰਥਾਤ- ਦੂਜਾ ਸ਼ਰੀਰ ਰਚਣ ਲਈ ਪ੍ਰਵ੍ਰਿੱਤ ਹੋਈ.#੧. ਨੌ ਗਜ (ਨੌ ਗੋਲਕ) ਦਸ ਰਾਜ (ਦਸ ਇੰਦ੍ਰਿਯ) ਇੱਕੀ ਗਜ (ਪੰਜ ਤਤ੍ਵ, ਪੰਜ ਵਿਸਯ, ਦਸ ਪ੍ਰਾਣ ਅਤੇ ਅੰਤਹਕਰਣ) ਇਹ ਪੂਰੀ ਚਾਲੀ ਗਜ ਦੀ ਤਾਣੀ ਤਣੀ.#੨. ਸੱਠ (ਨਾੜੀਆਂ) ਨੌ ਟੋਟੇ (ਸ਼ਰੀਰ ਦੇ ਨੌ ਪ੍ਰਧਾਨ ਜੋੜ) ਤਾਣੇ ਦਾ ਸੂਤ, ਬਹੱਤਰ (ਪ੍ਰਧਾਨ ਨਾੜੀਆਂ) ਪੇਟਾ ਲਾਇਆ.#੪. ਕੀ ਇਹ (ਸ਼ਰੀਰਰੂਪ) ਤਾਣੀ ਗਜਾਂ ਨਾਲ ਮਿਣੀ ਅਤੇ ਤੋਲੀ ਹੋਈ ਨਹੀਂ ਹੈ? ਇਸ ਦੀ ਢਾਈ ਸੇਰ ਪਾਣ (ਨਿਤ੍ਯ ਦੀ ਖ਼ੁਰਾਕ) ਹੈ.#੫. ਜੇ ਛੇਤੀ ਪਾਣ ਨਾ ਮਿਲੇ ਤਾਂ ਜੁਲਾਹਾ ਘਰ ਢਾਹ ਦੇਣ ਲਈ ਝਗੜਾ ਕਰਦਾ ਹੈ. ਭਾਵ- ਦੇਹ ਤ੍ਯਾਗਣ ਵਾਸਤੇ ਲਿੰਗਸ਼ਰੀਰ ਤਿਆਰ ਹੁੰਦਾ ਹੈ.#੬. ਹੇ ਮਾਲਕ ਤੋਂ ਉਲਟ ਜਾਣ ਵਾਲੀ! ਦਿਨੇ ਕਿਉਂ ਵੇਹਲੀ ਬੈਠੀ ਹੈਂ? ਇਹ ਵੇਲਾ ਫਿਰ ਕਦੋਂ ਮਿਲਣਾ ਹੈ?#੭. ਕੂੰਡਿਆਂ (ਪਦਾਰਥਾਂ) ਵਿੱਚ ਨਲੀਆਂ (ਵਾਸਨਾ) ਭਿੱਜੀਆਂ ਛੱਡਕੇ ਜੁਲਾਹਾ ਖਿਝਕੇ ਚਲਣ ਨੂੰ ਤਿਆਰ ਹੈ.#੮. ਖਾਲੀ ਨਲਕੀ (ਪ੍ਰਾਣਨਾੜੀ) ਵਿੱਚੋਂ ਤੰਤੁ (ਸ੍ਵਾਸ) ਨਹੀਂ ਨਿਕਲਦਾ, ਨਾ ਤਰੁ (ਪ੍ਰਾਣਗ੍ਰੰਥਿ) ਲਪੇਟੀ ਰਹੀ ਹੈ.#੯. ਹੇ ਬੇਚਾਰੀ ਮਾਹੋ! ਪਸਾਰ ਛੱਡਕੇ ਇੱਛਾ (ਈਹਾ) ਰਹਿਤ ਹੋਜਾ, ਕਬੀਰ ਤੈਨੂੰ ਸਮਝਾਕੇ ਆਖਦਾ ਹੈ....