rūpadhīpaरूपदीप
ਭਵਾਨੀਦਾਸ ਦੇ ਪੁਤ੍ਰ ਅਤੇ ਕ੍ਰਿਪਾਰਾਮ ਦੇ ਵੇਲੇ ਜਯਕ੍ਰਿਸਨ ਦਾ ਬਣਾਇਆ ਇੱਕ ਪਿੰਗਲ, ਜਿਸ ਵਿੱਚ ੫੨ ਛੰਦਾਂ ਦੇ ਰੂਪ ਲਿਖੇ ਹਨ. ਇਹ ਸੰਮਤ ੧੭੭੬ ਵਿੱਚ ਬਣਿਆ ਹੈ.
भवानीदास दे पुत्र अते क्रिपाराम दे वेले जयक्रिसन दा बणाइआ इॱक पिंगल, जिस विॱच ५२ छंदां दे रूप लिखे हन. इह संमत १७७६ विॱच बणिआ है.
ਨਵਾਬ ਦੌਲਤਖ਼ਾਨ ਦਾ ਖਜ਼ਾਨਚੀ, ਜਿਸ ਤੋਂ ਗੁਰੂ ਨਾਨਕਦੇਵ ਰੁਪਯਾ ਲੈਕੇ ਮੋਦੀਖਾਨਾ ਚਲਾਇਆ ਕਰਦੇ ਸਨ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਪੀਲਾ. ਪੀਤ। ੨. ਭੂਰਾ ਅਤੇ ਲਾਲ. ਤਾਮੜਾ। ੩. ਸੰਗ੍ਯਾ- ਇੱਕ ਮੁਨਿ, ਜੋ ਛੰਦਸ਼ਾਸਤ੍ਰ ਦਾ ਆਚਾਰਯ ਹੋਇਆ ਹੈ. ਛੰਦਸੂਤ੍ਰ ਪਹਿਲਾਂ ਇਸੇ ਵਿਦ੍ਵਾਨ ਨੇ ਰਚੇ ਹਨ. ਇਸ ਦਾ ਸਮਾਂ ਸਨ ਈਸਵੀ ਤੋਂ ਦੋ ਸੌ ਵਰ੍ਹੇ ਪਹਿਲਾਂ ਮੰਨਿਆ ਹੈ। ੪. ਪਿੰਗਲ ਮੁਨਿ ਦਾ ਰਚਿਆ ਛੰਦਸ਼ਾਸਤ੍ਰ। ੫. ਬਾਂਦਰ। ੬. ਅਗਨਿ। ੭. ਪਿੱਤਲ ਧਾਤੁ। ੮. ਹੜਤਾਲ। ੯. ਉੱਲੂ. ਉਲੂਕ। ੧੦. ਖਸ. ਉਸ਼ੀਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....