tīkshna, tīkshnaतीक्श्ण, तीक्श्ण
ਸੰ. तीक्ष्ण. ਵਿ- ਤਿੱਖਾ. ਤੇਜ਼। ੨. ਚਰਪਰਾ. ਮਿਰਚ ਜੇਹੇ ਸੁਆਦ ਵਾਲਾ। ੩. ਚਾਲਾਕ। ੪. ਸੰਗ੍ਯਾ- ਵਿਸ. ਜ਼ਹਿਰ। ੫. ਫ਼ੌਲਾਦ ਲੋਹਾ। ੬. ਯੁੱਧ. ਜੰਗ। ੭. ਮੌਤ। ੮. ਸਮੁੰਦ੍ਰੀ ਲੂਣ.
सं. तीक्ष्ण. वि- तिॱखा. तेज़। २. चरपरा. मिरच जेहे सुआद वाला। ३. चालाक। ४. संग्या- विस. ज़हिर। ५. फ़ौलाद लोहा। ६. युॱध. जंग। ७. मौत। ८. समुंद्री लूण.
ਸੰ. ਤੀਕ੍ਸ਼੍ਣ. ਵਿ- ਜਿਸ ਦੀ ਧਾਰ ਬਹੁਤ ਤੇਜ਼ ਹੋਵੇ। ੨. ਆਲਸ ਰਹਿਤ. ਉੱਦਮੀ। ੩. ਤੁੰਦ ਮਿਜ਼ਾਜ. ਗੁਸੈਲਾ। ੪. ਚਰਪਰੇ ਸੁਆਦ ਵਾਲਾ। ੫. ਤੇਜ਼ ਚਾਲ ਚੱਲਣ ਵਾਲਾ, ਪੈਰਾਂ ਦਾ ਛੋਹਲਾ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਵਿ- ਤੀਕ੍ਸ਼੍ਣ. ਤਿੱਖਾ. ਮਿਰਚ ਆਦਿ ਦਾ ਸਵਾਦ ਜਿਸ ਰਸ ਵਿੱਚ ਮਿਲਿਆ ਹੈ. "ਮਧੁਰ ਸਲਵਣ ਤੁਰਸ਼ ਚਰਪਰੇ." (ਗੁਪ੍ਰਸੂ)...
ਮਰਿਚ. ਦੇਖੋ, ਮਰਚ। ੨. ਲਾਲ ਮਿਰਚ ਨੂੰ ਭੀ ਇਹ ਨਾਮ ਦਿੱਤਾ ਜਾਂਦਾ ਹੈ....
ਸੰ. ਸ੍ਵਾਦ (ਦੇਖੋ, ਸ੍ਵਦ੍ ਧਾ) ਸੰਗ੍ਯਾ- ਰਸ. ਜਾਯਕ਼ਾ. "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [چالاک] ਵਿ- ਚਤੁਰ. ਹੋਸ਼ਿਆਰ। ੨. ਚੰਚਲ. ਚਪਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)...
ਫ਼ਾ. [فوَلاد] ਪੋਲਾਦ. ਸੰਗ੍ਯਾ- ਜੌਹਰਦਾਰ ਕਰੜਾ ਲੋਹਾ, ਜਿਸ ਦੇ ਸ਼ਸਤ੍ਰ ਬਣਾਏ ਜਾਂਦੇ ਹਨ। ੨. ਹਕੀਮ (ਵੈਦ੍ਯ) ਦਵਾਈਆਂ ਨਾਲ ਫੌਲਾਦ ਸੋਧਕੇ ਕਈ ਰੋਗਾਂ ਦੇ ਦੂਰ ਕਰਨ ਅਤੇ ਬਲ ਦੀ ਵ੍ਰਿੱਧੀ ਲਈ ਵਰਤਦੇ ਹਨ. ਅਰ ਸੋਧੇ ਹੋਏ ਫੌਲਾਦ ਦੀ ਦੋ ਸੰਗ੍ਯਾ ਹਨ- ਆਤਿਸ਼ੀ ਅਤੇ ਆਬੀ. ਦਵਾਈਆਂ ਦੀ ਪੁੱਠਾਂ ਦੇ ਕੇ ਜੋ ਅੱਗ ਦੀ ਆਂਚ ਨਾਲ ਤਿਆਰ ਕੀਤਾ ਜਾਵੇ, ਉਹ ਆਤਿਸ਼ੀ, ਜੋ ਬੂਟੀਆਂ ਦੇ ਰਸ ਨਾਲ ਅੱਗ ਦੀ ਸਹਾਇਤਾ ਬਿਨਾ ਬਣਾਇਆ ਜਾਵੇ, ਉਹ ਆਬੀ. ਆਤਿਸ਼ੀ ਨਾਲੋਂ ਆਬੀ ਦੀ ਤਾਸੀਰ ਘੱਟ ਗਰਮ ਖ਼ੁਸ਼ਕ ਹੈ....
ਦੇਖੋ, ਲੋਹ. "ਲੋਹਾ ਪਾਰਸਿ ਭੇਟੀਐ." (ਮਃ ੪. ਵਾਰ ਸਾਰ) ੨. ਸ਼ਸਤ੍ਰ ਲਈ ਭੀ ਲੋਹਾ ਸ਼ਬਦ ਆਉਂਦਾ ਹੈ. ਦੇਖੋ, ਲੋਹਾ ਖੜਕਾਉਣਾ ਅਤੇ ਲੋਹਾ ਲੈਣਾ....
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਅ਼. [موَت] ਸੰਗ੍ਯਾ- ਮ੍ਰਿਤ੍ਯੁ. ਅਜਲ. ਕਾਲ ਦੇਖੋ, ਮ੍ਰਿਤ੍ਯੁ....
ਸੰ. ਲਵਣ. ਸੰਗ੍ਯਾ- ਨਮਕ. ਲੂਣ. "ਲੂਣ ਖਾਇ ਕਰਹਿ ਹਰਾਮਖੋਰੀ." (ਮਾਰੂ ਮਃ ੫) ੨. ਦੇਖੋ, ਲੂਨ ੨....