ਨੇਕ

nēkaनेक


ਫ਼ਾ. [نیک] ਵਿ- ਹੱਛਾ. ਭਲਾ. ਉੱਤਮ. "ਖੀਵੀ ਨੇਕ ਜਨ." (ਵਾਰ ਰਾਮ ੩) ੨. ਬਹੁਤ. ਅਧਿਕ। ੩. ਹਿੰਦੀ. ਕ੍ਰਿ. ਵਿ- ਤਨਿਕ. ਥੋੜਾ। ੪. ਵਿ- ਨ- ਏਕ. ਅਨੇਕ. "ਨਰ ਨਾਨਰਨ ਨੇਕ ਮਤੰ." (ਕਲਕੀ) ਮਨੁੱਖ ਅਤੇ ਇਸਤ੍ਰੀਆਂ ਦੇ ਅਨੇਕ ਮਤ। ੫. ਅਞਾਣ ਲਿਖਾਰੀ ਨੇ ੪੦੫ ਵੇਂ ਚਰਿਤ੍ਰ ਵਿੱਚ ਨਕ੍ਰ ਦੀ ਥਾਂ ਨੇਕ ਸ਼ਬਦ ਲਿਖਦਿੱਤਾ ਹੈ- "ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ." ਅੰਗ ੧੭੧. ਘੋੜੇ ਮਗਰਮੱਛ ਜੇਹੇ.


फ़ा. [نیک] वि- हॱछा. भला. उॱतम. "खीवी नेक जन." (वार राम ३) २. बहुत. अधिक। ३. हिंदी. क्रि. वि- तनिक. थोड़ा। ४. वि- न- एक. अनेक. "नर नानरन नेक मतं." (कलकी) मनुॱख अते इसत्रीआं दे अनेक मत। ५. अञाण लिखारी ने ४०५ वें चरित्र विॱच नक्र दी थां नेक शबद लिखदिॱता है- "तहां ब्रिंदबाजी बहे नेक जैसे." अंग १७१. घोड़े मगरमॱछ जेहे.