amāta, amātya, amāta, amātyaअमात, अमात्य, अमात, अमात्य
ਸੰ. अमात्य. ਸੰਗ੍ਯਾ- ਅਮਾ (ਸਾਥ) ਵਰਤਣ ਵਾਲਾ. ਮੰਤ੍ਰੀ. ਵਜ਼ੀਰ. "ਨ੍ਰਿਪਤਿ ਅਮਾਤ ਬਾਤ ਮੁਖ ਭਾਖੀ." (ਨਾਪ੍ਰ)
सं. अमात्य. संग्या- अमा (साथ) वरतण वाला. मंत्री. वज़ीर. "न्रिपति अमात बात मुख भाखी." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅੰਮਾ। ੨. ਸੰ. अमा. ਸੰਗ੍ਯਾ- ਅਮਾਵਸ੍ਯਾ. ਮੌਸ। ੩. ਘਰ. ਨਿਵਾਸ ਦਾ ਅਸਥਾਨ। ੪. ਮਾਤ ਲੋਕ (ਮਰਤ੍ਯਲੋਕ). ਇਹ ਲੋਕ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. मन्ति्रन्. ਜਿਸ ਨਾਲ ਸਲਾਹ ਕਰੀਏ, ਵਜੀਰ, ਅਮਾਤ੍ਯ. ਰਾਜੇ ਨੂੰ ਨੇਕ ਸਲਾਹ ਦੇਣ ਵਾਲਾ, ਚਾਣਕ੍ਯ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ੍ਯ ਕੰਮ ਦੀ ਅਸਲੀਯਤ ਨੂੰ ਸਮਝਣ ਵਾਲੇ ਹੀ ਮੰਤ੍ਰੀ ਹਨ.¹ "ਮੰਤ੍ਰੀ ਮਿਤ੍ਰ ਸਭੈ ਅਕੁਲਾਨੇ." (ਰਾਮਾਵ) ਕੋਟਿਲੀ ਅਰਥਸ਼ਾਸਤ੍ਰ ਦੇ ਪਹਿਲੇ ਅਧਿਕਰਣ ਦੇ ਨੌਵੇਂ ਅਧ੍ਯਾਯ ਦੇ ਪਹਿਲੇ ਸੂਤ੍ਰ ਵਿੱਚ ਮੱਤ੍ਰੀ ਦੇ ਗੁਣ ਲਿਖੇ ਹਨ-#"ਆਪਣੇ ਇਲਾਕੇ ਦਾ, ਕੁਲੀਨ, ਹਾਥੀ ਘੋੜੇ ਰਥ ਆਦਿ ਨੂੰ ਚਲਾਉਣ ਜਾਣਨ ਵਾਲਾ, ਰਾਗਵਿਦ੍ਯਾ ਵਿੱਚ ਨਿਪੁਣ, ਨੀਤਿਸ਼ਾਸਤ੍ਰ ਦਾ ਗ੍ਯਾਤਾ, ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ, ਤੀਕ੍ਸ਼੍ਣ ਬੁੱਧਿ ਵਾਲਾ, ਚੰਗੇ ਚੇਤੇ ਵਾਲਾ, ਦਿਲ ਦਾ ਪਵਿਤ੍ਰ, ਸਭ ਨਾਲ ਪ੍ਯਾਰ ਨਾਲ ਬਰਤਣ ਵਾਲਾ, ਸ੍ਵਾਮੀ ਨਾਲ ਮੁਹੱਬਤ ਰੱਖਣ ਵਾਲਾ, ਉਤਸਾਹੀ, ਨਿਰਵਿਕਾਰ, ਕਲੇਸ਼ਾਂ ਨੂੰ ਸਹਾਰਨ ਵਾਲਾ, ਬਲੀ, ਅਰੋਗ, ਨਿਧੜਕ ਗੱਲ ਕਹਿਣ ਵਾਲਾ, ਧੀਰਯਵਾਨ, ਨਿਰਭਿਮਾਨ, ਇਰਾਦੇ ਦਾ ਪੱਕਾ, ਇਸਤ੍ਰੀ ਜਮੀਨ ਆਦਿ ਵਾਸਤੇ ਕਿਸੇ ਨਾਲ ਝਗੜਾ ਨਾ ਕਰਨ ਵਾਲਾ, ਮੰਤ੍ਰੀ ਹੋਣਾ ਚਾਹੀਏ."#ਜੈਸੇ ਜਤੀ ਸੰਗ ਤੇ ਸੁਮਤੀ ਜ੍ਯੋਂ ਅਨੰਗ ਤੇ, ਜ੍ਯੋਂ-#ਪਾਪ ਨੀਰਗੰਗ ਧਨ ਬਢ੍ਯੋ ਜੂਪਹਾਰ ਤੇ,#ਜ੍ਯੋਂ ਕੁਲ ਕੁਪੂਤ ਤੇ ਜ੍ਯੋਂ ਦਾਰਿਦ ਸੁਪੂਤ ਤੇ, ਜ੍ਯੋਂ-#ਬਾਮਨ ਕੋ ਪੂਤ ਬਿਨਾ ਪਢੇ ਚਟਸਾਰ ਤੇ,#ਦੇਖੇ ਬਿਨ ਖੇਤੀ ਜੈਸੇ ਸਾਵਨ ਮੈ ਰੇਤੀ, ਔਰ-#ਬਾਂਤੇਂ ਕਹੋਂ ਕੇਤੀ ਜੈਸੇ ਤਾਰ² ਲੋਭਧਾਰ ਤੇ,#ਸਾਵਧਾਨ ਹੂਜੇ ਤਾਂਹਿ ਦੇਸ ਤੇ ਨਿਕਾਰ ਦੀਜੋ#ਬੂਡਜੈਹੈ ਰਾਜ ਤੈਸੇ ਮੰਤ੍ਰੀ ਦੁਰਾਚਾਰ ਤੇ. (ਹਨੂ)#ਹਿਤਕਾਰੀ ਹ੍ਹੈਕੇ ਦਸੈ ਦਾਯ ਨਿਜ ਸਾਹਿਬ ਕੋ#ਹਿਤ ਕੀ ਕਹੈ ਨ ਤੋ ਹਿਤੂਪਨੇ ਮੈ ਖਾਮੀ ਹੈ,#ਵੈਸੇ ਸਭਾਸਦ ਕੀ ਸੁਬੁੱਧਿ ਨੀਕੀ ਹੱਦ ਕੀਜੈ#ਸੁਨੈ ਨਾਂਹਿ "ਦੇਵੀਦਾਸ" ਸੋ ਤੋ ਸਠ ਸ੍ਵਾਮੀ ਹੈ,#ਮੰਤ੍ਰੀ ਹੋਯ ਹਿਤ ਕੋ ਕਹੈਯਾ ਔਰ ਰਾਜਾ ਹੋਯ-#ਸਾਰ ਕੋ ਗਹੈਯਾ, ਤੌ ਤੋ ਜੋਰਾ ਵਹ ਨਾਮੀ ਹੈ,#ਨਾਤਰੁ ਨ੍ਰਿਪਤਿ ਬਿਪਰੀਤਿ ਹੀਂ ਕੋ ਗਾਮੀ, ਅਰੁ#ਮੰਤ੍ਰੀ ਵਹ ਨਿਹਚੇ ਨਰਕ ਹੀ ਕੋ ਗਾਮੀ ਹੈ.#੨. ਮੰਤ੍ਰਵਿਦ੍ਯਾ ਦਾ ਜਾਣੂ. "ਮੰਤ੍ਰੀ ਹੋਇ ਅਠੂਹਿਆ#ਨਾਗੀ ਲਗੈ ਜਾਇ." (ਮਃ ੨. ਵਾਰ ਮਾਝ)...
ਅ਼. [وزیر] ਵਜ਼ੀਰ. ਸੰਗ੍ਯਾ- ਮੰਤ੍ਰੀ. ਅਮਾਤ੍ਯ. "ਆਪੇ ਸਾਹਿਬੁ, ਆਪਿ ਵਜੀਰੁ." (ਗਉ ਮਃ ੩) ਦੇਖੋ, ਮੰਤ੍ਰੀ....
ਸੰਗ੍ਯਾ- ਲਰਾਂ ਦਾ ਪਤਿ. ਪ੍ਰਜਾਪਤਿ. ਰਾਜਾ....
ਸੰ. अमात्य. ਸੰਗ੍ਯਾ- ਅਮਾ (ਸਾਥ) ਵਰਤਣ ਵਾਲਾ. ਮੰਤ੍ਰੀ. ਵਜ਼ੀਰ. "ਨ੍ਰਿਪਤਿ ਅਮਾਤ ਬਾਤ ਮੁਖ ਭਾਖੀ." (ਨਾਪ੍ਰ)...
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਭਾਸਣ (ਕਥਨ) ਕੀਤੀ. "ਬਿਨੁ ਗੁਰੁ ਪੂਰੇ ਕਿਨੈ ਨ ਭਾਖੀ." (ਮਾਰੂ ਸੋਲਹੇ ਮਃ ੧) ੨. ਭਕ੍ਸ਼੍ਣ ਕੀਤੀ. ਖਾਧੀ। ੩. ਭਖੀ. ਗਰਮਹੋਈ. "ਚਲੀ ਬੰਦੂਕੈਂ ਭਾਖੀ." (ਚਰਿਤ੍ਰ ੩੩੧) ੪. ਪੋਠੋਹਾਰ ਵਿੱਚ ਭਾਖੀ ਦਾ ਅਰਥ ਜਾਣਨਾ ਹੈ. ਇਸ ਅਨੁਸਾਰ ਨੰ. ੧. ਦੇ ਉਦਾਹਰਣ ਦਾ ਅਰਥ ਹੋਊ- ਪੂਰੇ ਗੁਰੂ ਬਿਨਾ ਕਿਸੇ ਨੇ ਨਹੀਂ ਜਾਣੀ....