nītishāsatraनीतिशासत्र
ਸੰਗ੍ਯਾ- ਉਹ ਸ਼ਾਸਤ੍ਰ, ਜਿਸ ਵਿੱਚ ਸਮਾਜ ਅਤੇ ਰਾਜ ਨੂੰ ਉੱਤਮ ਰੀਤਿ ਨਾਲ ਚਲਾਉਣ ਦੇ ਨਿਯਮ ਦੱਸੇ ਹੋਣ (The work on political ethics).#ਇਸ ਵੇਲੇ ਨੀਤਿਸ਼ਾਸਤ੍ਰ ਅਨੇਕ ਬੋਲੀਆਂ ਵਿੱਚ ਅਨੰਤ ਦੇਖੇ ਜਾਂਦੇ ਹਨ, ਪਰ ਪੁਰਾਣੇ ਨੀਤਿਸ਼ਾਸਤ੍ਰ ਇਹ ਪ੍ਰਧਾਨ ਹਨ- ਸ਼ੁਕ੍ਰਨੀਤਿ, ਚਾਣਿਕ੍ਯਨੀਤਿ, ਪੰਚਤੰਤ੍ਰ, ਯੁਧਿਸ੍ਠਰਨੀਤਿ ਅਤੇ ਵਿਦੁਰਨੀਤਿ.
संग्या- उह शासत्र, जिस विॱच समाज अते राज नूं उॱतम रीति नाल चलाउण दे नियम दॱसे होण (The work on political ethics).#इस वेले नीतिशासत्र अनेक बोलीआं विॱच अनंत देखे जांदे हन, पर पुराणे नीतिशासत्र इह प्रधान हन- शुक्रनीति, चाणिक्यनीति, पंचतंत्र, युधिस्ठरनीति अते विदुरनीति.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਸਮ੍-ਅਜ. ਇਕੱਠ। ੨. ਸਭਾ। ੩. ਸਭਾ ਦਾ ਕਮਰਾ। ੪. ਹਾਥੀ. ਇਹ "ਸਾਮਜ" ਦਾ ਰੂਪਾਂਤਰ ਹੈ. ਦੇਖੋ, ਸਾਮਜ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਸੰਗ੍ਯਾ- ਉਹ ਸ਼ਾਸਤ੍ਰ, ਜਿਸ ਵਿੱਚ ਸਮਾਜ ਅਤੇ ਰਾਜ ਨੂੰ ਉੱਤਮ ਰੀਤਿ ਨਾਲ ਚਲਾਉਣ ਦੇ ਨਿਯਮ ਦੱਸੇ ਹੋਣ (The work on political ethics).#ਇਸ ਵੇਲੇ ਨੀਤਿਸ਼ਾਸਤ੍ਰ ਅਨੇਕ ਬੋਲੀਆਂ ਵਿੱਚ ਅਨੰਤ ਦੇਖੇ ਜਾਂਦੇ ਹਨ, ਪਰ ਪੁਰਾਣੇ ਨੀਤਿਸ਼ਾਸਤ੍ਰ ਇਹ ਪ੍ਰਧਾਨ ਹਨ- ਸ਼ੁਕ੍ਰਨੀਤਿ, ਚਾਣਿਕ੍ਯਨੀਤਿ, ਪੰਚਤੰਤ੍ਰ, ਯੁਧਿਸ੍ਠਰਨੀਤਿ ਅਤੇ ਵਿਦੁਰਨੀਤਿ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਵਿਸਨੁਸ਼ਰਮਾ ਨਾਮਕ ਵਿਦ੍ਵਾਨ ਦਾ ਈਸਵੀ ਤੀਜੀ ਸਦੀ ਵਿੱਚ ਰਚਿਆ ਮਨੋਹਰ ਨੀਤਿਸ਼ਾਸਤ੍ਰ, ਜਿਸ ਦੇ ਪੰਜ ਖੰਡ ਹਨ- ਮਿਤ੍ਰਭੇਦ, ਮਿਤ੍ਰਸੰਪ੍ਰਾਪਤਿ, ਕਾਕੋਲੂਕੀਯ (ਜਿਸ ਵਿੱਚ ਕਾਉਂ ਅਤੇ ਉੱਲੂ ਦਾ ਪ੍ਰਸੰਗ ਹੈ) ਲਬਧਪ੍ਰਣਾਸ਼ ਅਤੇ ਅਪਰੀਕ੍ਸ਼ਿਤਕਾਰਕ.#ਸਭ ਤੋਂ ਪਹਿਲਾਂ ਸੰਸਕ੍ਰਿਤ ਭਾਸਾ ਵਿੱਚੋਂ ਪੰਚਤੰਤ੍ਰ ਦਾ ਅਨੁਵਾਦ ਬਾਦਸ਼ਾਹ ਨੌਸ਼ੀਰਵਾਂ ਨੇ ਪਹਲਵੀ ਭਾਸਾ ਵਿੱਚ ਕਰਵਾਇਆ. ਸਨ ੭੫੦ ਵਿੱਚ ਅਬਦੁੱਲਾ ਨੇ ਅਰਬੀ ਵਿੱਚ ਤਰਜੁਮਾ ਕੀਤਾ. ਪੰਚਤੰਤ੍ਰ ਦਾ ਅਨੁਵਾਦ ਸਨ ੧੧੦੦ ਵਿੱਚ ਇਬਰਾਨੀ ਵਿੱਚ, ਸਨ ੧੨੫੧ ਵਿੱਚ ਸਪੇਨ ਭਾਸਾ ਵਿੱਚ ਹੋਇਆ ਅਤੇ ਸਨ ੧੪੮੦ ਵਿੱਚ ਲੈਟਿਨ ਅਰ ਸਨ ੧੫੭੦ ਵਿੱਚ ਅੰਗ੍ਰੇਜ਼ੀ ਵਿੱਚ ਛਪਿਆ. ਦੇਖੋ, ਅੱਬੁਲਫਜਲ.#ਮਹਾਰਾਜਾ ਰਣਜੀਤ ਸਿੰਘ ਦੇ ਕਵਿ ਬੁਧ ਸਿੰਘ ਨੇ ਪੰਚਤੰਤ੍ਰ ਦਾ ਤਰਜੁਮਾ ਵ੍ਰਿਜਭਾਸਾ ਮਿਲੀ ਪੰਜਾਬੀ ਵਿੱਚ ਸੰਮਤ ੧੮੬੮ ਵਿੱਚ ਕੀਤਾ ਹੈ, ਜਿਸ ਦਾ ਨਾਮ "ਬੁੱਧਿਵਾਰਧਿ" ਹੈ. ਮਹਾਰਾਜਾ ਦੇ ਪ੍ਰਸ੍ਤਕਾਲਯ ਦੀ ਇਸ ਗ੍ਰੰਥ ਦੀ ਇੱਕ ਬਹੁਤ ਸੁੰਦਰ ਕਾਪੀ ਅਸੀਂ ਇੰਡੀਆ ਆਫਿਸ ਲੰਡਨ ਵਿੱਚ ਵੇਖੀ ਹੈ. ਦੇਖੋ, ਤਨਸੁਖ ਅਤੇ ਬੁੱਧਿਵਾਰਧਿ....
ਵਿਦੁਰ ਦੀ ਰਚੀ ਹੋਈ ਰਾਜਨੀਤਿ, ਜੋ ਸੰਸਕ੍ਰਿਤ ਦਾ ਪ੍ਰਸਿੱਧ ਨੀਤਿਗ੍ਰੰਥ ਹੈ. ਇਹ ਮਹਾਭਾਰਤ ਦੇ ਪੰਜਵੇਂ ਪਰਵ ਦੇ ਅਃ ੩੨ ਤੋਂ ੩੯ ਤੀਕ ਦਾ ਪਾਠ ਹੈ....