kangaकंग
ਡਿੰਗ. ਸੰਗ੍ਯਾ- ਕਵਚ. ਸੰਜੋਆ. "ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ" (ਚੰਡੀ ੩) "ਅਟੁੱਕ ਟੁੱਕੇ ਅਕੰਗ ਕੰਗੇ." (ਰਾਮਾਵ) ਕੰਗ ਵਾਲਿਆਂ ਨੂੰ ਅਕੰਗ ਕਰ ਦਿੱਤਾ (ਕਵਚ ਤੋੜ ਸੁੱਟੇ). ੨. ਇੱਕ ਜੱਟ ਗੋਤ੍ਰ। ੩. ਸੰ. कङ्ग ਫੇਫੜਾ. ਫੁੱਫੁਸ.
डिंग. संग्या- कवच. संजोआ. "दुरगा अते दानवी सूल होईआं कंगां" (चंडी ३) "अटुॱक टुॱके अकंग कंगे." (रामाव) कंग वालिआं नूं अकंग कर दिॱता (कवच तोड़ सुॱटे). २. इॱक जॱट गोत्र। ३. सं. कङ्ग फेफड़ा. फुॱफुस.
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ....
ਸੰਗ੍ਯਾ- ਕਵਚ. ਬਖਤਰ. ਜਿਰਹ. ਦੇਖੋ, ਸੰਜ. "ਸਤਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ." (ਵਾਰ ਗਉ ੧. ਮਃ ੪)...
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਦਾਨਵ ਦੀ. ਦਾਨਵ ਨਾਲ ਸੰਬੰਧਿਤ। ੨. ਸੰਗ੍ਯਾ- ਦਾਨਵ ਦੀ ਇਸਤ੍ਰੀ....
ਸੰ. ਸ਼ੂਲ. ਤ੍ਰਿਸੂਲ। ੨. ਨੇਜ਼ਾ. ਭਾਲਾ. "ਤੁਹੀ ਸੂਲ ਸੈਥੀ ਤਬਰ, ਤੂੰ ਨਿਖੰਗ ਅਰੁ ਬਾਨ." (ਸਨਾਮਾ) ੩. ਸ਼ੂਲ (ਨੇਜ਼ੇ) ਵਾਂਙ ਚੁਭਣ ਵਾਲੀ ਢਿੱਡਪੀੜ. [بجع المعدہ] Gastralgia. "ਦੁਸਟ ਬ੍ਰਾਹਮਣ ਮੂਆ ਹੋਇਕੈ ਸੂਲ." (ਭੈਰ ਮਃ ੫)#ਇਹ ਰੋਗ ਬਹੁਤਾ ਰੁੱਖਾ, ਕੱਚਾ, ਬੇਹਾ, ਭਾਰੀ ਅਤੇ ਲੇਸਦਾਰ ਅੰਨ ਖਾਣ ਤੋਂ, ਮਲਮੂਤ੍ਰ ਰੋਕਕੇ ਘੋੜੇ ਆਦਿ ਦੀ ਅਸਵਾਰੀ ਕਰਨ ਤੋਂ, ਬਹੁਤ ਚਾਇ ਅਤੇ ਤਮਾਖੂ ਪੀਣ ਤੋਂ ਹੁੰਦਾ ਹੈ. ਸੂਲ ਦੇ ਅਨੰਤ ਭੇਦ ਅਤੇ ਕਾਰਣ ਹਨ. ਉਨ੍ਹਾਂ ਅਨੁਸਾਰ ਹੀ ਸਿਆਣੇ ਹਕੀਮ ਦੀ ਰਾਇ ਨਾਲ ਇਲਾਜ ਹੋਣਾ ਚਾਹੀਏ, ਪਰ ਸਾਧਾਰਣ ਸੂਲ ਲਈ ਹੇਠ ਲਿਖੇ ਉੱਤਮ ਉਪਾਉ ਹਨ-#ਸੁੰਢ, ਸੁਹਾਗੇ ਦੀ ਖਿੱਲ, ਹਿੰਗ, ਇਨ੍ਹਾਂ ਤੇਹਾਂ ਨੂੰ ਅਦਰਕ ਦੇ ਰਸ ਵਿੱਚ ਪੀਸਕੇ ਮੋਟੇ ਛੋਲੇ ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇਕ ਤੋਂ ਚਾਰ ਗੋਲੀਆਂ ਤੀਕ ਖਵਾਓ.#ਸੌਂਫ ਅਤੇ ਪੋਦੀਨੇ ਦਾ ਅਰਕ ਪਿਆਓ.#ਪੇਟ ਉੱਪਰ ਸੇਕ ਕਰੋ. ਤੁੰਮੇ ਦੀ ਜਵਾਇਨ¹ ਦੇਓ.#ਗਰਮ ਜਲ ਦੀ ਪਿਚਕਾਰੀ ਕਰੋ. ਕਬਜ ਦੂਰ ਕਰਨ ਲਈ ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਪਾਕੇ ਪਿਆਓ.#ਸੁੰਢ, ਕਾਲਾ ਲੂਣ, ਭੁੰਨੀ ਹੋਈ ਹਿੰਗ, ਤਿੰਨੇ ਸਮਾਨ ਲੈ ਕੇ ਸੁਹਾਂਜਨੇ ਦੇ ਰਸ ਵਿੱਚ ਕੋਕਨ ਬੇਰ (ਝਾੜੀ ਬੇਰ) ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇੱਕ ਗੋਲੀ ਦੇਓ। ੪. ਕੰਡਾ. "ਸੂਲ ਨੇ ਸੰਕਟ ਦੀਯੋ ਸੂਲ ਜ੍ਯੋਂ ਚੁਭੈ ਹੈ ਤਨ." (ਗੁਪ੍ਰਸੂ)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਵਿ- ਕੰਗ (ਕਵਚ) ਰਹਿਤ. ਬਿਨਾ ਸੰਜੋ. "ਟੁੱਕੇ ਅਕੰਗ." (ਰਾਮਾਵ) ਦੇਖੋ, ਕੰਗ....
ਡਿੰਗ. ਸੰਗ੍ਯਾ- ਕਵਚ. ਸੰਜੋਆ. "ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ" (ਚੰਡੀ ੩) "ਅਟੁੱਕ ਟੁੱਕੇ ਅਕੰਗ ਕੰਗੇ." (ਰਾਮਾਵ) ਕੰਗ ਵਾਲਿਆਂ ਨੂੰ ਅਕੰਗ ਕਰ ਦਿੱਤਾ (ਕਵਚ ਤੋੜ ਸੁੱਟੇ). ੨. ਇੱਕ ਜੱਟ ਗੋਤ੍ਰ। ੩. ਸੰ. कङ्ग ਫੇਫੜਾ. ਫੁੱਫੁਸ....
ਸੰਗ੍ਯਾ- ਲੋਹੇ ਦੀ ਸਲਾਈ, ਜਿਸ ਨੂੰ ਗਲੋਟੇ ਵਿੱਚ ਦੇਕੇ ਸੂਤ ਅਟੇਰੀਦਾ ਹੈ। ੨. ਸਿੰਧੀ. ਅੰਤ. ਸਿਰਾ. ਹ਼ੱਦ। ੩. ਨਸ਼ੇ ਦੇ ਟੁੱਟਣ ਦਾ ਭਾਵ। ੪. ਦੇਖੋ, ਤੋੜਨਾ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਸੰ. फुप्फुस. ਫੁੱਫੁਸ. ਅ. Lung. ਸੰਗ੍ਯਾ- ਸ਼ਰੀਰ ਅੰਦਰ ਥੈਲੀ ਅਤੇ ਸਪਾਂਜ (Sponge) ਦੇ ਆਕਾਰ ਦਾ ਇੱਕ ਅੰਗ, ਜਿਸ ਦੀ ਕ੍ਰਿਯਾ ਨਾਲ ਜੀਵ ਸਾਹ ਲੈਂਦੇ ਹਨ. ਫੇਫੜਾ ਛਾਤੀ ਦੇ ਹੇਠ ਦੋਹੀਂ ਪਾਸੀਂ ਫੈਲਿਆ ਹੁੰਦਾ ਹੈ....