ਬੁਧੁ, ਬੁੱਧ

budhhu, budhhaबुधु, बुॱध


ਸੰ. बुद्घ. ਵਿ- ਜਾਗਿਆ ਹੋਇਆ। ੨. ਗਿਆਨੀ. ਬੋਧ ਵਾਲਾ। ੩. ਸੰਗ੍ਯਾ- ਗੋਤਮ ਗੋਤ੍ਰ ਵਿੱਚ ਸ਼ਾਕ੍ਯਵੰਸ਼ੀ ਰਾਜਾ ਸ਼ੁੱਧੋਦਨ ਦੇ ਘਰ ਮਾਯਾਦੇਵੀ ਦੇ ਉਦਰ ਤੋਂ ਕਪਿਲਵਸ੍‍ਤੁ ਨਗਰੀ ਦੇ ਲੁੰਬਿਨੀ ਬਾਗ ਵਿੱਚ ਬੀ. ਸੀ. (B. C. ) ੬੨੪ ਮਾਘ ਸੁਦੀ ੧੫. ਨੂੰ ਬੁੱਧ ਦਾ ਜਨਮ ਹੋਇਆ. ਇਸ ਮਹਾਤਮਾ ਦੇ ਸਿੱਧਾਰਥ (ਸਰ੍‍ਵਾਰ੍‍ਥਸਿੱਧ) ਸ਼ਾਕ੍ਯਮੁਨਿ, ਅਤੇ ਗੌਤਮ ਭੀ ਨਾਮ ਹਨ.#੧੯ ਵਰ੍ਹੇ ਦੀ ਉਮਰ ਵਿੱਚ ਦੰਡਪਾਣੀ ਦੀ ਪੁਤ੍ਰੀ ਗੋਪਾ ਨਾਲ ਸ਼ਾਦੀ ਹੋਈ, ਜਿਸ ਤੋਂ ਰਾਹੁਲ ਪੁਤ੍ਰ ਪੈਦਾ ਹੋਇਆ, ਬੁੱਢਾ, ਰੋਗੀ ਅਤੇ ਮੁਰਦਾ ਦੇਖਣ ਤੋਂ ਸਿੱਧਾਰਥ ਦੇ ਮਨ ਵਿੱਚ ਜਗਤ ਤੋਂ ਵੈਰਾਗ ਹੋ ਗਿਆ ਅਰ ੨੮ ਵਰ੍ਹੇ ਦੀ ਅਵਸ੍‍ਥਾ ਵਿੱਚ ਨਿਤ੍ਯਸੁਖ ਦੀ ਤਲਾਸ਼ ਲਈ ਘਰ ਬਾਰ ਤਿਆਗਕੇ ਸੰਨ੍ਯਾਸੀ ਬਣਿਆ. ਇਸ ਨੇ ਗਯਾ ਪਾਸ ਇੱਕ ਪਿੱਪਲ ਹੇਠ ਕਈ ਵਰ੍ਹੇ ਧ੍ਯਾਨਪਰਾਇਣ ਹੋਕੇ ਵਿਤਾਏ. ਅੰਤ ਜਦ ਇਸ ਨੂੰ ਬੋਧ ਗ੍ਯਾਨ ਹੋਣ ਕਰਕੇ ਬੁੱਧ (ਜਾਗਰਿਤ) ਅਵਸ੍‍ਥਾ ਪ੍ਰਾਪਤ ਹੋਈ, ਤਦ ਤੋਂ ਬੁੱਧ ਨਾਮ ਪ੍ਰਸਿੱਧ ਹੋਇਆ. ਦੇਖੋ, ਬੁਧਗਯਾ.#ਬੁੱਧ ਨੇ ਵੈਦਿਕ ਧਰਮ ਦੀ ਥਾਂ ਆਪਣਾ ਮਤ ਚਲਾਇਆ, ਜਿਸ ਦਾ ਮੁੱਖ ਨਿਯਮ ਅਹਿੰਸਾ ਹੈ. ਮਹਾਤਮਾ ਬੁੱਧ ਨੇ ਮੁਕਤਿਮਾਰਗ ਦੇ ਅੱਠ ਸਾਧਨ ਦੱਸੇ ਹਨ- "ਸਦ੍‌ਵਿਸ਼੍ਵਾਸ, ਸਦ੍‌ਵਿਚਾਰ, ਸਦ੍‌ਵਾਕ੍ਯ, ਸਤ੍‌ਕਰਮ, ਸਦ੍‌ਜੀਵਨ, ਸਤ੍‌ਪ੍ਰਯਤਨ, ਸਤ੍‌ਚਿੰਤਨ ਅਤੇ ਸਦ੍‌ਧ੍ਯਾਨ.#ਅੱਸੀ ਵਰ੍ਹੇ ਦੀ ਉਮਰ ਭੋਗਕੇ ਬੁੱਧਦੇਵ ਦਾ ਪੇਚਿਸ਼ ਰੋਗ ਨਾਲ ਕੁਸ਼ੀ ਨਗਰ ਦੇਹਾਂਤ ਹੋਇਆ. ਮਰਨ ਵੇਲੇ ਬੁੱਧ ਨੇ ਆਪਣੇ ਸਿੱਖਾਂ ਨੂੰ ਚਾਰ ਉਪਦੇਸ਼ ਦਿੱਤੇ-#(੧) ਇੰਦ੍ਰੀਆਂ ਨੂੰ ਕਾਬੂ ਰੱਖਣਾ.#(੨) ਆਪਣੇ ਆਪ ਨੂੰ ਜਗਾਉਣਾ ਅਤੇ ਆਪਣੇ ਆਪ ਦੀ ਪਰੀਖ੍ਯਾ ਕਰਨੀ.#(੩) ਜਿਵੇਂ ਜਲ ਤੋਂ ਪੈਦਾ ਹੋਇਆ ਚਿੱਕੜ ਜਲ ਨਾਲ ਹੀ ਧੋਤਾ ਜਾਂਦਾ ਹੈ, ਤਿਵੇਂ ਮਨ ਦੇ ਵਿਕਾਰ ਮਨ ਕਰਕੇ ਹੀ ਦੂਰ ਹੁੰਦੇ ਹਨ.#(੪) ਜਿਨ੍ਹਾਂ ਦਾ ਸੰਕਲਪ, ਵਾਣੀ ਅਤੇ ਕ੍ਰਿਯਾ ਪਵਿਤ੍ਰ ਹੈ, ਉਨ੍ਹਾਂ ਦੇ ਨਾਲ ਸ਼ਾਂਤਿ ਅਤੇ ਸੁਖ ਇਸਤਰਾਂ ਰਹਿਂਦੇ ਹਨ, ਜੈਸੇ ਸਰੀਰ ਨਾਲ ਛਾਯਾ.#ਮਹਾਤਮਾ ਬੁੱਧ ਦੇ ਚਲਾਏ ਧਰਮ ਦੀ ਦੋ ਸ਼ਾਖਾ ਹਨ. ਇੱਕ "ਹੀਨਯਾਨ", ਜਿਸ ਦਾ ਪ੍ਰਚਾਰ ਬਰਮਾ, ਸ੍ਯਾਮ ਅਤੇ ਸਿੰਹਲਦ੍ਵੀਪ ਵਿੱਚ ਹੈ ਦੂਜਾ "ਮਹਾਯਾਨ", ਜਿਸ ਦਾ ਪ੍ਰਚਾਰ ਤਿੱਬਤ ਚੀਨ ਜਾਪਾਨ ਆਦਿ ਵਿੱਚ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਬੁੱਧ ਨੂੰ ਵਿਸਨੁ ਦਾ ਨੌਵਾਂ ਅਵਤਾਰ ਲਿਖਿਆ ਹੈ. ਦੇਖੋ, ਮਾਯਾਮੋਹ.


सं. बुद्घ. वि- जागिआ होइआ। २. गिआनी. बोध वाला। ३. संग्या- गोतम गोत्र विॱच शाक्यवंशी राजा शुॱधोदन दे घर मायादेवी दे उदर तों कपिलवस्‍तु नगरी दे लुंबिनी बाग विॱच बी. सी. (B. C. ) ६२४ माघ सुदी १५. नूं बुॱध दा जनम होइआ. इस महातमा दे सिॱधारथ (सर्‍वार्‍थसिॱध) शाक्यमुनि, अते गौतम भी नामहन.#१९ वर्हे दी उमर विॱच दंडपाणी दी पुत्री गोपा नाल शादी होई, जिस तों राहुल पुत्र पैदा होइआ, बुॱढा, रोगी अते मुरदा देखण तों सिॱधारथ दे मन विॱच जगत तों वैराग हो गिआ अर २८ वर्हे दी अवस्‍था विॱच नित्यसुख दी तलाश लई घर बार तिआगके संन्यासी बणिआ. इस ने गया पास इॱक पिॱपल हेठ कई वर्हे ध्यानपराइण होके विताए. अंत जद इस नूं बोध ग्यान होण करके बुॱध (जागरित) अवस्‍था प्रापत होई, तद तों बुॱध नाम प्रसिॱध होइआ. देखो, बुधगया.#बुॱध ने वैदिक धरम दी थां आपणा मत चलाइआ, जिस दा मुॱख नियम अहिंसा है. महातमा बुॱध ने मुकतिमारग दे अॱठ साधन दॱसे हन- "सद्‌विश्वास, सद्‌विचार, सद्‌वाक्य, सत्‌करम, सद्‌जीवन, सत्‌प्रयतन, सत्‌चिंतन अते सद्‌ध्यान.#अॱसी वर्हे दी उमर भोगके बुॱधदेव दा पेचिश रोग नाल कुशी नगर देहांत होइआ. मरन वेले बुॱध ने आपणे सिॱखां नूं चार उपदेश दिॱते-#(१) इंद्रीआं नूं काबू रॱखणा.#(२) आपणे आप नूं जगाउणा अते आपणे आप दी परीख्या करनी.#(३) जिवें जल तों पैदा होइआ चिॱकड़ जल नाल ही धोता जांदा है, तिवें मन दे विकार मन करके ही दूर हुंदे हन.#(४) जिन्हां दा संकलप, वाणी अते क्रिया पवित्र है, उन्हां दे नाल शांति अते सुख इसतरां रहिंदे हन, जैसेसरीर नाल छाया.#महातमा बुॱध दे चलाए धरम दी दो शाखा हन. इॱक "हीनयान", जिस दा प्रचार बरमा, स्याम अते सिंहलद्वीप विॱच है दूजा "महायान", जिस दा प्रचार तिॱबत चीन जापान आदि विॱच है.#हिंदूमत दे ग्रंथां विॱच बुॱध नूं विसनु दा नौवां अवतार लिखिआ है. देखो, मायामोह.