surataruसुरतरु
ਸੰਗ੍ਯਾ- ਦੇਵਤਿਆਂ ਦਾ ਬਿਰਛ. ਸੰਸਕ੍ਰਿਤ ਗ੍ਰੰਥਾਂ ਵਿੱਚ ਪੰਜ ਸੁਰਤਰੁ ਲਿਖੇ ਹਨ-#ਮੰਦਾਰ, ਪਾਰਿਜਾਤ, ਸੰਤਾਨ, ਕਲਪਵ੍ਰਿਕ੍ਸ਼੍, ਹਰਿਚੰਦਨ.#ਮੁਸਲਮਾਨਾਂ ਦੇ ਮਤ ਵਿੱਚ ਭੀ ਇਨ੍ਹਾਂ ਬਿਰਛਾਂ ਦੇ ਨਾਲ ਦਾ ਇੱਕ "ਸਿਦਰਤੁਲ ਮੁੰਤਹਾ" صدرةالمنتہیٰ ਬਿਰਛ ਹੈ, ਜੋ ਸੱਤਵੇਂ ਆਸਮਾਨ ਖੁਦਾ ਦੇ ਬਾਗ ਵਿੱਚ ਹੈ. ਹਜਰਤ ਮੁਹ਼ੰਮਦ ਜਦ ਬੁੱਰਾਕ ਤੇ ਚੜ੍ਹਕੇ ਉਸ ਥਾਂ ਪੁਜੇ, ਤਦ ਉਨ੍ਹਾਂ ਨੇ ਦੇਖਿਆ ਕਿ ਉਸ ਬਿਰਛ ਦੇ ਪੱਤੇ ਹਾਥੀ ਦੇ ਕੰਨਾਂ ਵਰਗੇ ਅਤੇ ਫਲ ਘੜੇ ਦੇ ਆਕਾਰ ਦੇ ਸਨ. ਦੇਖੋ, ਮਿਸ਼ਕਾਤੁਲ ਮਸਾਬਿਹ.
संग्या- देवतिआं दा बिरछ. संसक्रित ग्रंथां विॱच पंज सुरतरु लिखे हन-#मंदार,पारिजात, संतान, कलपव्रिक्श्, हरिचंदन.#मुसलमानां दे मत विॱच भी इन्हां बिरछां दे नाल दा इॱक "सिदरतुल मुंतहा" صدرةالمنتہیٰ बिरछ है, जो सॱतवें आसमान खुदा दे बाग विॱच है. हजरत मुह़ंमद जद बुॱराक ते चड़्हके उस थां पुजे, तद उन्हां ने देखिआ कि उस बिरछ दे पॱते हाथी दे कंनां वरगे अते फल घड़े दे आकार दे सन. देखो, मिशकातुल मसाबिह.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਿਰਖ ੧....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰਗ੍ਯਾ- ਦੇਵਤਿਆਂ ਦਾ ਬਿਰਛ. ਸੰਸਕ੍ਰਿਤ ਗ੍ਰੰਥਾਂ ਵਿੱਚ ਪੰਜ ਸੁਰਤਰੁ ਲਿਖੇ ਹਨ-#ਮੰਦਾਰ, ਪਾਰਿਜਾਤ, ਸੰਤਾਨ, ਕਲਪਵ੍ਰਿਕ੍ਸ਼੍, ਹਰਿਚੰਦਨ.#ਮੁਸਲਮਾਨਾਂ ਦੇ ਮਤ ਵਿੱਚ ਭੀ ਇਨ੍ਹਾਂ ਬਿਰਛਾਂ ਦੇ ਨਾਲ ਦਾ ਇੱਕ "ਸਿਦਰਤੁਲ ਮੁੰਤਹਾ" صدرةالمنتہیٰ ਬਿਰਛ ਹੈ, ਜੋ ਸੱਤਵੇਂ ਆਸਮਾਨ ਖੁਦਾ ਦੇ ਬਾਗ ਵਿੱਚ ਹੈ. ਹਜਰਤ ਮੁਹ਼ੰਮਦ ਜਦ ਬੁੱਰਾਕ ਤੇ ਚੜ੍ਹਕੇ ਉਸ ਥਾਂ ਪੁਜੇ, ਤਦ ਉਨ੍ਹਾਂ ਨੇ ਦੇਖਿਆ ਕਿ ਉਸ ਬਿਰਛ ਦੇ ਪੱਤੇ ਹਾਥੀ ਦੇ ਕੰਨਾਂ ਵਰਗੇ ਅਤੇ ਫਲ ਘੜੇ ਦੇ ਆਕਾਰ ਦੇ ਸਨ. ਦੇਖੋ, ਮਿਸ਼ਕਾਤੁਲ ਮਸਾਬਿਹ....
ਸੰ. ਸੰਗ੍ਯਾ- ਇੱਕ ਸ੍ਵਰਗ ਦਾ ਬਿਰਛ, ਜਿਸ ਦੇ ਫੁੱਲ ਵਡੇ ਸੁਗੰਧ ਵਾਲੇ ਮੰਨੇ ਗਏ ਹਨ. ਦੇਖੋ, ਸੁਰਤਰੁ. "ਮੰਦਾਰਨ ਕੁਸਮਾਂਜੁਲਿ ਅਰਪਹਿ"." (ਨਾਪ੍ਰ) ੨. ਮੂੰਗੇ ਦਾ ਪਿੰਡ। ੩. ਅੱਕ। ੪. ਧਤੂਰਾ। ੫. ਦੇਖੋ, ਮਢਾਲ। ੬. ਮੰਦ (ਛਨਿੱਛਰ) ਆਰ (ਮੰਗਲ). ਭਾਵ ਛਨਿੱਛਰ ਤੇ ਮੰਗਲਗ੍ਰਹ....
ਦੇਖੋ, ਪਾਰਜਾਤ....
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਦੇਖੋ, ਸੁਰਤਰੁ....
ਸੰ. ਸੰਗ੍ਯਾ- ਰੋਸ਼ੀਰ੍ਸ ਨਾਉਂ ਦਾ ਸਫੇਦ ਚੰਦਨ, ਜਿਸ ਦੀ ਸੁਗੰਧਿ ਨਾਲ ਨੇੜੇ ਦੇ ਬਿਰਛਾਂ ਦਾ ਭੀ ਚੰਦਨ ਹੋਣਾ ਮੰਨਿਆ ਹੈ. "ਰਾਮ ਪਾਰਸ ਚੰਦਨ ਹਮ ਕਾਸਟ ਲੋਸਟੁ, ਹਰਿ ਸੰਗਿ ਹਰੀ ਸਤਿਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ." (ਧਨਾ ਮਃ ੪) ਰਾਮ ਪਾਰਸ ਅਤੇ ਹਰਿਚੰਦਨ ਹੈ, ਅਸੀਂ ਕਾਠ ਅਤੇ ਲੋਹਾ ਹਾਂ। ੨. ਇੱਕ ਸੁਰਗ ਦਾ ਬਿਰਛ. ਦੇਖੋ, ਸੁਰਤਰੁ। ੩. ਚੰਦ੍ਰਮਾ ਦੀ ਚਾਂਦਨੀ। ੪. ਕਮਲਾਂ ਦੀ ਪਰਾਗ (Pollen)....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਆਸ (ਚੱਕੀ) ਮਾਨ (ਮਾਨਿੰਦ). ਦੇਖੋ, ਅਸਮਾਨ....
ਫ਼ਾ. [خُدا] ਸੰਗ੍ਯਾ- ਖ਼ੁਦ ਹੋਣ ਵਾਲਾ. ਸ੍ਵਯੰਭਵ, ਕਰਤਾਰ. "ਕੋਈ ਬੋਲੈ ਰਾਮ ਰਾਮ ਕੋਈ ਖੁਦਾਇ." (ਰਾਮ ਮਃ ੫)...
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਅ਼. [حضرت] ਹ਼ਜਰਤ. ਸੰਗ੍ਯਾ- ਸਮੀਪਤਾ. ਨਜ਼ਦੀਕੀ. ਹੁਜੂਰ। ੨. ਬਜੁਰਗਾਂ ਦੇ ਨਾਉਂ ਨਾਲ ਸਨਮਾਨ ਬੋਧਕ ਸ਼ਬਦ. "ਹਜਰਤ ਜੋ ਫਰਮਾਇਆ ਫਤਵਾ ਮੰਝ ਕਿਤਾਬ." (ਜਸਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....