ਚੰਬਲ

chanbalaचंबल


ਸੰ. ਚਰ੍‍ਮਕਸ੍ਟ ਅਥਵਾ ਗਜਚਰ੍‍ਮ. [صدفیِیہ] ਸਦਫ਼ੀਯਹ. Psoriasis. ਇਹ ਰੋਗ ਤੁਚਾ (ਖਲੜੀ) ਦਾ ਹੈ. ਇਹ ਜਾਦਾ ਪੈਰ ਉੱਪਰ, ਦੋਹਾਂ ਗਿੱਟਿਆਂ ਦੇ ਵਿਚਕਾਰ ਹੁੰਦਾ ਹੈ. ਹੱਥਾਂ ਤੇ ਭੀ ਕਦੇ ਕਦੇ ਦੇਖੀਦਾ ਹੈ. ਰੋਗ ਦੀ ਛੂਤ ਨਾਲ ਹੋਰ ਅੰਗਾਂ ਤੇ ਭੀ ਹੋ ਜਾਂਦਾ ਹੈ. ਦੱਦ ਵਾਂਙ ਇਸ ਦੇ ਭੀ ਕੀੜੇ ਹੁੰਦੇ ਹਨ. ਖੁਰਕ ਬਹੁਤ ਹੁੰਦੀ ਹੈ, ਜਾਦਾ ਖੁਰਕਣ ਤੋਂ ਪੀਲਾ ਪਾਣੀ ਨਿਕਲਦਾ ਹੈ. ਇਸ ਥਾਂ ਚੰਬਲ ਹੋਵੇ ਉਤਨੇ ਅੰਗ ਨੂੰ ਮੁੜ੍ਹਕਾ ਨਹੀਂ ਆਉਂਦਾ.#ਚੰਬਲ ਦਾ ਸਾਧਾਰਣ ਇਲਾਜ ਹੈ ਕਿ ਚੰਗੇ ਸਬੂਣਾਂ ਨਾਲ ਸ਼ਰੀਰ ਸਾਫ ਕਰੋ. ਊਟ ਦੇ ਸੁੱਕੇ ਲੇਡੇ ਦਸ ਸੇਰ, ਹਾਰੇ ਦੀ ਸ਼ਕਲ ਦੇ ਲਿੱਪੇ ਪੋਚੇ ਟੋਏ ਵਿੱਚ ਵਰਕੇ ਅੱਗ ਲਾਦੇਓ, ਪਿੱਤਲ ਦੀ ਬਾਟੀ ਸਰ੍ਹੋਂ ਦੇ ਤੇਲ ਨਾਲ ਤਰ ਕਰਕੇ ਟੋਏ ਉੱਪਰ ਮੂਧੀ ਮਾਰਦੇਓ, ਥੋੜੀ ਕਿਨਾਰਿਆਂ ਤੇ ਵਿਰਲ ਰੱਖੋ, ਕਿ ਅੱਗ ਨਾ ਬੁਝ ਜਾਵੇ ਅਰ ਥੋੜਾ ਧੂੰਆਂ ਨਿਕਲਦਾ ਰਹੇ. ਜਦ ਲੇਡੇ ਭਸਮ ਹੋ ਜਾਣ ਅਤੇ ਧੂੰਆਂ ਬੰਦ ਹੋ ਚੁਕੇ, ਤਦ ਬਾਟੀ ਵਿੱਚ ਇੱਕ ਤੋਲਾ ਨੀਲਾ ਥੋਥਾ ਅਤੇ ਵੀਹ ਤੋਲੇ ਤਾਰੇਮੀਰੇ ਦਾ ਤੇਲ ਪਾ ਕੇ ਲੋਹੇ ਦੇ ਹਥੌੜੇ ਨਾਲ ਘਸਾਓ ਅਰ ਬਾਟੀ ਦੀ ਸਾਰੀ ਕਾਲਸ ਧੂੰਏ ਦੀ ਘਸਾਕੇ ਤੇਲ ਵਿੱਚ ਮਿਲਾਦੇਓ. ਇਸ ਤੇਲ ਨੂੰ ਸੀਸੀ ਵਿੱਚ ਪਾ ਰੱਖੋ. ਚੰਬਲ ਤੇ ਗਰਮ ਇੱਟ ਦਾ ਇੱਕ ਘੰਟਾ ਸੇਕ ਕਰਕੇ ਫੇਰ ਤੇਲ ਚੋਪੜਦੇਓ. ਇੱਕ ਦੋ ਸਾਤੇ ਇਹ ਲੇਪ ਕਰਨ ਤੋਂ ਚੰਬਲ ਰੋਗ ਹਟ ਜਾਂਦਾ ਹੈ.#ਚਰਾਇਤਾ ਅਤੇ ਪਿੱਤਪਾਪੜਾ ਪੀਣਾ ਗੁਣਕਾਰੀ ਹੈ. ਹਰੜ ਦਾ ਛਿੱਲ ਦਸ ਤੋਲੇ, ਬਹੇੜੇ ਦਾ ਛਿੱਲ ਪੰਜ ਤੋਲੇ, ਅਉਲੇ ਦਾ ਛਿਲਕਾ ਪੰਜ ਤੋਲੇ, ਪਿੱਤਪਾਪੜਾ ਪਚਾਸੀ ਤੋਲੇ, ਰਿਉਂਦ ਚੀਨੀ ਇੱਕ ਤੋਲਾ, ਸਾਰੇ ਕੁੱਟ ਛਾਣਕੇ ਬਦਾਮਰੋਗਨ ਨਾਲ ਝੱਸਕੇ ਦਾਖਾਂ ਵਿੱਚ ਕੁੱਟਕੇ ਗੋਲੀਆਂ ਬਣਾਓ. ਇੱਕ ਤੋਲਾ ਇਨ੍ਹਾਂ ਗੋਲੀਆਂ ਦਾ ਇੱਕ ਸਤਵਾਰਾ ਨਿੱਤ ਸੇਵਨ ਕਰਨਾ ਚੰਬਲ ਰੋਗ ਦੂਰ ਕਰਦਾ ਹੈ। ੨. ਇਕ ਨਦੀ (चर्मण्वती- ਚਰਮਨ੍ਵਤੀ) ਜੋ ਇੰਦੌਰ ਰਾਜ ਵਿੱਚੋਂ ਜਨਪਾਵ ਪਰਵਤ ਤੋਂ ਨਿਕਲਕੇ ੬੫੦ ਮੀਲ ਵਹਿੰਦੀ ਹੋਈ ਇਟਾਵੇ ਤੋਂ ੨੫ ਮੀਲ ਦੱਖਣ ਪੱਛਮ ਜਮਨਾ ਵਿੱਚ ਮਿਲਦੀ ਹੈ.¹


सं. चर्‍मकस्ट अथवा गजचर्‍म. [صدفیِیہ] सदफ़ीयह. Psoriasis. इह रोग तुचा (खलड़ी) दा है. इह जादा पैर उॱपर, दोहां गिॱटिआं दे विचकार हुंदा है. हॱथां ते भी कदे कदे देखीदा है. रोग दी छूत नाल होर अंगां ते भी हो जांदा है. दॱद वांङ इस दे भी कीड़े हुंदे हन. खुरक बहुत हुंदी है, जादा खुरकण तों पीला पाणी निकलदा है. इस थां चंबल होवे उतने अंग नूं मुड़्हका नहीं आउंदा.#चंबल दा साधारण इलाज है कि चंगे सबूणां नाल शरीर साफ करो. ऊट दे सुॱके लेडे दस सेर, हारे दी शकल दे लिॱपे पोचे टोएविॱच वरके अॱग लादेओ, पिॱतल दी बाटी सर्हों दे तेल नाल तर करके टोए उॱपर मूधी मारदेओ, थोड़ी किनारिआं ते विरल रॱखो, कि अॱग ना बुझ जावे अर थोड़ा धूंआं निकलदा रहे. जद लेडे भसम हो जाण अते धूंआं बंद हो चुके, तद बाटी विॱच इॱक तोला नीला थोथा अते वीह तोले तारेमीरे दा तेल पा के लोहे दे हथौड़े नाल घसाओ अर बाटी दी सारी कालस धूंए दी घसाके तेल विॱच मिलादेओ. इस तेल नूं सीसी विॱच पा रॱखो. चंबल ते गरम इॱट दा इॱक घंटा सेक करके फेर तेल चोपड़देओ. इॱक दो साते इह लेप करन तों चंबल रोग हट जांदा है.#चराइता अते पिॱतपापड़ा पीणा गुणकारी है. हरड़ दा छिॱल दस तोले, बहेड़े दा छिॱल पंज तोले, अउले दा छिलका पंज तोले, पिॱतपापड़ा पचासी तोले, रिउंद चीनी इॱक तोला, सारे कुॱट छाणके बदामरोगन नाल झॱसके दाखां विॱच कुॱटके गोलीआं बणाओ. इॱक तोला इन्हां गोलीआं दा इॱक सतवारा निॱत सेवन करना चंबल रोग दूर करदा है। २. इक नदी (चर्मण्वती- चरमन्वती) जो इंदौर राज विॱचों जनपाव परवत तों निकलके ६५० मील वहिंदी होई इटावे तों २५ मील दॱखण पॱछम जमना विॱच मिलदी है.¹