virala, viralāविरल, विरला
ਸੰ. ਵਿ- ਛਿੱਦਾ. ਜੋ ਸੰਘਣਾ ਨਹੀਂ। ੨. ਨਾ ਰਲਿਆ ਹੋਇਆ. ਵੱਖ। ੩. ਚੁਣਿਆ ਹੋਇਆ. ਚੀਦਾ. "ਵਿਰਲਾ ਕੋ ਪਾਏ ਗੁਰਸਬਦ ਵੀਚਾਰਾ." (ਗਉ ਮਃ ੩) "ਐਸੇ ਜਨ ਵਿਰਲੇ ਸੰਸਾਰੇ." (ਮਾਰੂ ਸੋਲਹੇ ਮਃ ੧)
सं. वि- छिॱदा. जो संघणा नहीं। २. ना रलिआ होइआ. वॱख। ३. चुणिआ होइआ. चीदा. "विरला को पाए गुरसबद वीचारा." (गउ मः ३) "ऐसे जन विरले संसारे." (मारू सोलहे मः १)
ਵਿ- ਛਿਦ੍ਰਾਂ ਵਾਲਾ. ਵਿਰਲਾ. ਜੋ ਸੰਘਣਾ ਨਹੀਂ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਵਕ੍ਸ਼੍ ਅਤੇ ਵਖ....
ਫ਼ਾ. [چیِدہ] ਚੀਦਹ. ਵਿ- ਚੁਣਿਆ ਹੋਇਆ. ਮੁੰਤਖ਼ਿਬ. ਚੋਣਵਾਂ....
ਸੰ. ਵਿ- ਛਿੱਦਾ. ਜੋ ਸੰਘਣਾ ਨਹੀਂ। ੨. ਨਾ ਰਲਿਆ ਹੋਇਆ. ਵੱਖ। ੩. ਚੁਣਿਆ ਹੋਇਆ. ਚੀਦਾ. "ਵਿਰਲਾ ਕੋ ਪਾਏ ਗੁਰਸਬਦ ਵੀਚਾਰਾ." (ਗਉ ਮਃ ੩) "ਐਸੇ ਜਨ ਵਿਰਲੇ ਸੰਸਾਰੇ." (ਮਾਰੂ ਸੋਲਹੇ ਮਃ ੧)...
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਸਤਿਗੁਰੂ ਦਾ ਉਪਦੇਸ਼. ਗੁਰੂ ਸਾਹਿਬ ਦਾ ਵਾਕ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਸੰਸਾਰ ਵਿੱਚ. "ਸੰਤੋਖ ਭਇਆ ਸੰਸਾਰੇ." (ਸੋਰ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....