bātīबाटी
ਸੰਗ੍ਯਾ- ਚੌੜਾ ਅਤੇ ਚਪੇਤਲਾ ਤਸਲਾ ਬਾੱਟੀ। ੨. ਮਾਰਵਾੜ ਦਾ ਇੱਕ ਪਿਆਰਾ ਭੋਜਨ. ਦਾਦੂਪੰਥੀ ਸਾਧੂ ਭੰਡਾਰਿਆਂ ਵਿੱਚ ਬਾਟੀ ਬਹੁਤ ਪਕਾਉਂਦੇ ਹਨ. ਮੋਣਦਾਰ ਆਟੇ ਵਿੱਚ ਲੂਣ ਪਾਕੇ ਦੁੱਧ ਵਿੱਚ ਗੁਨ੍ਹਕੇ ਗੋਲ ਪਿੰਨੇ ਵੱਟਕੇ ਤਵੇ ਜੇਹੀ ਤਪੀ ਹੋਈ ਜਮੀਨ ਤੇ ਜੋ ਭੁਸਰੀ ਵਾਂਙ ਪੇੜੇ ਦੀ ਸ਼ਕਲ ਦੀ ਰੋਟੀ ਪਕਾਈ ਜਾਂਦੀ ਹੈ. ਉਸ ਦੀ "ਬਾਟੀ" ਸੰਗ੍ਯਾ ਹੈ। ੩. ਵਾਟੀਂ. ਮਾਰਗ ਮੇਂ. ਰਾਹਾਂ ਵਿੱਚ. "ਹਾਟੀ ਬਾਟੀ ਰਹਹਿ ਨਿਰਾਲੇ." (ਸਿਧਗੋਸਟਿ) ਘਰ ਅਤੇ ਮਾਰਗ ਵਿੱਚ ਰਹਿਂ ਨਿਰਾਲੇ. ਅੰਦਰ ਅਤੇ ਬਾਹਰ ਨਿਰਲੇਪ.
संग्या- चौड़ा अते चपेतला तसला बाॱटी। २. मारवाड़ दा इॱक पिआरा भोजन. दादूपंथी साधू भंडारिआं विॱच बाटी बहुत पकाउंदे हन. मोणदार आटे विॱच लूण पाके दुॱध विॱच गुन्हके गोल पिंने वॱटके तवे जेही तपी होई जमीन ते जो भुसरी वांङ पेड़े दी शकल दी रोटी पकाई जांदीहै. उस दी "बाटी" संग्या है। ३. वाटीं. मारग में. राहां विॱच. "हाटी बाटी रहहि निराले." (सिधगोसटि) घर अते मारग विॱच रहिं निराले. अंदर अते बाहर निरलेप.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਲੰਬਾਈ ਰੁਖ਼ ਦੇ ਦੋਹਾਂ ਪਾਸਿਆਂ ਤੋਂ ਭਿੰਨ- ਦਿਸ਼ਾ (ਅ਼ਰਜ) ਵਿੱਚ ਫੈਲਿਆ ਹੋਇਆ, (ਹੋਈ)....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਤਸ਼੍ਤ. ਵਡੀ ਥਾਲੀ. ਵਡੀ ਬਾਟੀ. ਦੇਖੋ, ਤਸਟਾ....
ਮਰੁ ਭੂਮਿ. ਉਹ ਜ਼ਮੀਨ, ਜੋ ਸਿੰਜੀ ਨਾ ਜਾਵੇ। ੨. ਜੋਧਪੁਰ ਰਿਆਸਤ ਦਾ ਇਲਾਕਾ ਜੋ ਰਾਜਪੂਤਾਨੇ ਵਿੱਚ ਹੈ. ਥਲੀ ਦੇਸ਼....
ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ....
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਦੇਖੋ, ਦਾਦੂ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਸੰਗ੍ਯਾ- ਚੌੜਾ ਅਤੇ ਚਪੇਤਲਾ ਤਸਲਾ ਬਾੱਟੀ। ੨. ਮਾਰਵਾੜ ਦਾ ਇੱਕ ਪਿਆਰਾ ਭੋਜਨ. ਦਾਦੂਪੰਥੀ ਸਾਧੂ ਭੰਡਾਰਿਆਂ ਵਿੱਚ ਬਾਟੀ ਬਹੁਤ ਪਕਾਉਂਦੇ ਹਨ. ਮੋਣਦਾਰ ਆਟੇ ਵਿੱਚ ਲੂਣ ਪਾਕੇ ਦੁੱਧ ਵਿੱਚ ਗੁਨ੍ਹਕੇ ਗੋਲ ਪਿੰਨੇ ਵੱਟਕੇ ਤਵੇ ਜੇਹੀ ਤਪੀ ਹੋਈ ਜਮੀਨ ਤੇ ਜੋ ਭੁਸਰੀ ਵਾਂਙ ਪੇੜੇ ਦੀ ਸ਼ਕਲ ਦੀ ਰੋਟੀ ਪਕਾਈ ਜਾਂਦੀ ਹੈ. ਉਸ ਦੀ "ਬਾਟੀ" ਸੰਗ੍ਯਾ ਹੈ। ੩. ਵਾਟੀਂ. ਮਾਰਗ ਮੇਂ. ਰਾਹਾਂ ਵਿੱਚ. "ਹਾਟੀ ਬਾਟੀ ਰਹਹਿ ਨਿਰਾਲੇ." (ਸਿਧਗੋਸਟਿ) ਘਰ ਅਤੇ ਮਾਰਗ ਵਿੱਚ ਰਹਿਂ ਨਿਰਾਲੇ. ਅੰਦਰ ਅਤੇ ਬਾਹਰ ਨਿਰਲੇਪ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਲਵਣ. ਸੰਗ੍ਯਾ- ਨਮਕ. ਲੂਣ. "ਲੂਣ ਖਾਇ ਕਰਹਿ ਹਰਾਮਖੋਰੀ." (ਮਾਰੂ ਮਃ ੫) ੨. ਦੇਖੋ, ਲੂਨ ੨....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਸੰਗ੍ਯਾ- ਤਪ ਕਰਨ ਵਾਲਾ. ਤਪਸ੍ਵੀ. "ਤਪੀਆ ਹੋਵੈ ਤਪੁ ਕਰੈ." (ਸੂਹੀ ਮਃ ੧) ੨. ਡਿੰਗਲ ਵਿੱਚ ਤਪੀ ਦਾ ਅਰਥ ਸੂਰਜ ਹੈ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਭੂਸ਼੍ਰਿਤਾ. ਭੂ (ਪ੍ਰਿਥਿਵੀ) ਸ਼੍ਰਿਤ- शृत. (ਭੁੰਨੀ- ਹੋਈ) ਉਹ ਰੋਟੀ, ਜੋ ਤਪੀ ਹੋਈ ਜ਼ਮੀਨ ਪੁਰ ਪਕਾਈ ਜਾਵੇ, ਜਿਵੇਂ- ਸੁਲਤਾਨਪੀਰ ਆਦਿ ਦੀ ਰੋਟੀ ਪਕਾਈ ਜਾਂਦੀ ਹੈ. "ਭੁਸਰੀਆਂ ਪਕਾਈਆਂ, ਪਾਈਆਂ ਥਾਲੇ ਮਾਹਿ." (ਮਃ ੫. ਵਾਰ ਮਾਰੂ ੨) ਭੁਸਰੀ ਨੂੰ ਦਾਦੂਪੰਥੀ ਸਾਧੂ ਬਾਟੀ ਆਖਦੇ ਹਨ....
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. ਸੰਗ੍ਯਾ- ਰੋਟੀ ਚੁਪਾਤੀ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫)...
ਪਕ੍ਵ ਕੀਤੀ. ਰਿੰਨ੍ਹੀ। ੨. ਸੰਗ੍ਯਾ- ਪੱਕਾ- ਪਨ. ਪਕਿਆਈ. ਦ੍ਰਿੜ੍ਹਤਾ. "ਕਚ ਪਕਾਈ ਓਥੈ ਪਾਇ." (ਜਪੁ) ਭਾਵ- ਊਰੇ ਅਥਵਾ ਪੂਰੇ ਹੋਣ ਦੀ ਪਰਖ....
ਸੰ. मार्ग. ਧਾ- ਤਿਆਰ ਕਰਨਾ, ਢੂੰਡਣਾ (ਖੋਜਣਾ), ਜਾਣਾ। ੨. ਸੰਗ੍ਯਾ- ਮਾਰ੍ਗ. ਰਸ੍ਤਾ. ਰਾਹ। ੩. ਖੋਜ. ਭਾਲ. ਤਲਾਸ਼। ੪. ਰੀਤਿ. ਚਾਲ. "ਇਹੁ ਮਾਰਗ ਸੰਸਾਰ ਕੋ." (ਸਃ ਮਃ ੯) ੫. ਭਲਾ ਦਸ੍ਤੂਰ. ਨੇਕ ਰਿਵਾਜ....
ਸੰਗ੍ਯਾ- ਹੱਟੀ. ਦੁਕਾਨ। ੨. ਗ੍ਰਿਹ ਘਰ. "ਹਾਟੀ ਬਾਟੀ ਰਹਹਿ ਨਿਰਾਲੇ." (ਸਿਧਗੋਸਟਿ) ਘਰ ਅਤੇ ਮਾਰਗ. ਭਾਵ- ਅੰਦਰ ਬਾਹਰ। ੩. ਵਿ- ਹਟੀ. ਮਿਟੀ. ਦੂਰ ਹੋਈ....
ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਵਿ- ਨਿਰ੍ਲੇਪ. ਬਿਨਾ ਲੇਪ। ੨. ਰਾਗ ਦ੍ਵੇਸ ਆਦਿ ਵਿਕਾਰਾਂ ਦਾ ਜਿਸ ਪੁਰ ਅਸਰ ਨਹੀਂ। ੩. ਜੋ ਕਿਸੇ ਵਿਸਯ ਵਿੱਚ ਆਸਕ੍ਤ ਨਹੀਂ.#"ਸੁਖ ਦੁਖ ਰਹਿਤ ਸਦਾ ਨਿਰਲੇਪੀ." (ਸੋਰ ਮਃ ੯)...